Sunday, February 22, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਨੇ ਵਿਸ਼ਵ ਏਡਜ਼ ਦਿਵਸ ਮਨਾਇਆ

ਅੰਮ੍ਰਿਤਸਰ, 4 ਦਸੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਨੇ ਰੈਡ ਰਿਬਨ ਕਲੱਬ ਦੇ ਤਹਿਤ ਵਿਸ਼ਵ ਏਡਜ਼ ਦਿਵਸ ਮਨਾਇਆ, ਜੋ ਕਿ ਭਾਰਤ ਸਰਕਾਰ ਵਲੋਂ ਐਚ.ਆਈ.ਵੀ/ ਏਡਜ਼ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਸ਼ੁਰੂ ਕੀਤੀ ਗਈ ਇੱਕ ਲਹਿਰ ਹੈ।ਕਾਲਜ ਦੇ ਰੈਡ ਰਿਬਨ ਕਲੱਬ ਨੇ ਇਸ ਘਾਤਕ ਬਿਮਾਰੀ ਅਤੇ ਇਸ ਦੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪੋਸਟਰ-ਮੇਕਿੰਗ ਮੁਕਾਬਲੇ, ਰੈਡ ਰਿਬਨ ਬਣਾਉਣ ਅਤੇ ਇੱਕ ਜਾਗਰਕਤਾ ਰੈਲੀ ਸਮੇਤ ਕਈ ਗਤੀਵਿਧੀਆਂ ਕਰਵਾਈਆਂ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਵਿਸ਼ਵ ਏਡਜ਼ ਦਿਵਸ ਲੋਕਾਂ ਨੂੰ ਏਡਜ਼ ਨਾਲ ਜੁੜੀਆਂ ਬਿਮਾਰੀਆਂ ਬਾਰੇ ਜਾਗਰੂਕ ਕਰਨ ਅਤੇ ਐਚ.ਆਈ.ਵੀ ਵਿਰੁੱਧ ਲੜਾਈ ‘ਚ ਇਕਜੁੱਟ ਹੋਣ ਦਾ ਮੌਕਾ ਹੈ।ਉਨ੍ਹਾਂ ਨੇ ਕਿਹਾ ਕਿ ਇਹ ਅਵਸਰ ਐਚ.ਆਈ.ਵੀ/ ਏਡਜ਼ ਦੇ ਕਲੰਕ ਅਤੇ ਇਸ ਦੇ ਪ੍ਰਸਾਰਣ ਤੋਂ ਮੁਕਤ ਭਵਿੱਖ ਲਈ ਯਤਨਸ਼ੀਲ ਹੋਣ ਲਈ ਸਮੂਹਿਕ ਕਾਰਵਾਈ, ਸਿੱਖਿਆ ਅਤੇ ਹਮਦਰਦੀ ਦੀ ਮਹੱਤਤਾ ਨੂੰ ਦਰਸਾਉਂਦਾ ਹੈ।
ਇਸ ਮੌਕੇ ਡਾ. ਅਨੀਤਾ ਨਰਿੰਦਰ ਡੀਨ ਕਮਿਊਨਿਟੀ ਡਿਵੈਲਪਮੈਂਟ ਇਨੀਸ਼਼ੀਏਟਿਵਜ਼, ਡਾ. ਬੀਨੂੰ ਕਪੂਰ ਕਨਵੀਨਰ ਰੈਡ ਕਰਾਸ ਯੂਨਿਟ, ਸ੍ਰੀਮਤੀ ਸੁਰਭੀ ਸੇਠੀ, ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਅਤੇ (ਲੈਫ.) ਡਾ. ਅਮਨਦੀਪ ਕੌਰ ਸਮੇਤ ਕਾਲਜ ਦੇ ਪੰਜਾਹ ਵਿਦਿਆਰਥੀ ਅਤੇ ਫੈਕਲਟੀ ਮੈਂਬਰ ਹਾਜ਼ਰ ਸਨ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …