ਅੰਮ੍ਰਿਤਸਰ, 5 ਜਨਵਰੀ (ਸੁਖਬੀਰ ਸਿੰਘ) – ਸੀ-ਪਾਈਟ ਕੈਂਪ ਕਪੂਰਥਲਾ ਦੇ ਅਧਿਕਾਰੀ ਕੈਪਟਨ ਅਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਜਿਲ੍ਹਾ
ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਦੇ ਯੁਵਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਰਮੀ, ਐਸ.ਐਸ.ਸੀ, ਪੈਰਾਲਿਮਟਰੀ ਫੋਰਸ ਪੰਜਾਬ ਪੁਲਿਸ ਵਿੱਚ ਭਰਤੀ ਲਈ ਫਿਜ਼ੀਕਲ ਅਤੇ ਲਿਖਤੀ ਪੇਪਰ ਦੀ ਟਰੇਨਿੰਗ ਸੀ-ਪਾਈਟ ਕੈਂਪ ਰਣੀਕੇ ਅੰਮ੍ਰਿਤਸਰ ਵਿਖੇ ਬਹੁਤ ਜੋਰਾਂ ਨਾਲ ਚੱਲ ਰਹੀ ਹੈ।ਜਿਹੜੇ ਯੁਵਕ ਫਿਜ਼ੀਕਲ /ਲਿਖਤੀ ਟੈਸਟ ਦੀ ਤਿਆਰੀ ਕਰਨਾ ਚਾਹੁੰਦੇ ਹਨ ਉਹ ਯੁਵਕ ਸੀ-ਪਾਈਟ ਕੈਂਪ ਰਣੀਕੇ ਅੰਮ੍ਰਿਤਸਰ ਵਿਖੇ ਆ ਕੇ ਮੁਫਤ ਤਿਆਰੀ ਕਰ ਸਕਦੇ ਹਨ।ਕੈਂਪ ਦੀ ਟਰੇਨਿੰਗ ਲੈਣ ਲਈ ਦਸਤਾਵੇਜ਼ ਦੀਆਂ ਫੋਟੋ ਕਾਪੀਆਂ ਜਿਵੇਂ ਆਧਾਰ ਕਾਰਡ, ਦੱਸਵੀਂ ਕਲਾਸ ਜਾਂ ਬਾਰਵੀਂ ਕਾਲਸ ਦਾ ਸਰਟੀਫਿਕੇਟ, ਜਾਤੀ ਸਰਟੀਫਿਕੇਟ ਅਤੇ ਦੋ ਪਾਸਪੋਰਟ ਸਾਈਜ਼ ਫੋਟੋਗਰਾਫ ਅਤੇ ਆਨਲਾਈਨ ਰਜ਼ਿਸਟਰੇਸ਼ਨ ਦੀ ਫੋਟੋ ਕਾਪੀ ਨਾਲ ਲੈ ਕੇ ਕੈਂਪ ਵਿੱਚ ਰਿਪੋਰਟ ਕਰ ਸਕਦੇ ਹਨ।ਕੈਂਪ ਦੇ ਅਧਿਕਾਰੀ ਦੇ ਦੱਸਿਆ ਹੈ ਕਿ ਟਰੇਨਿੰਗ ਦੌਰਾਨ ਯੁਵਕਾਂ ਨੂੰ ਟਰੇਨਿੰਗ, ਪੜ੍ਹਾਈ, ਰਿਹਾਇਸ਼ ਅਤੇ ਖਾਣਾ ਪੰਜਾਬ ਸਰਕਾਰ ਵਲੋਂ ਮੁਫਤ ਦਿੱਤਾ ਜਾਵੇਗਾ।ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 7009317626 ਅਤੇ 9872840492 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media