ਸੰਗਰੂਰ, 5 ਜਨਵਰੀ (ਜਗਸੀਰ ਲੌਂਗੋਵਾਲ) – ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਅਚਾਨਕ ਦਿਹਾਂਤ ਨਾਲ ਦੇਸ਼ ਨੇ ਇਸ ਧਰਤੀ ਦੇ ਇੱਕ
ਮਹਾਨ ਪੁੱਤਰ ਨੂੰ ਗਵਾ ਲਿਆ ਹੈ।ਅਡੋਲ ਇਮਾਨਦਾਰੀ, ਨਿਮਰਤਾ ਅਤੇ ਜਨਤਕ ਨੀਤੀ ਵਿੱਚ ਗਹਿਰੇ ਗਿਆਨ ਕਰਕੇ ਜਾਣੇ ਜਾਣ ਵਾਲੇ ਡਾ. ਸਿੰਘ ਨੇ ਆਪਣੀਆਂ ਉਦਾਰੀਕਰਨ ਨੀਤੀਆਂ ਰਾਹੀਂ ਦੇਸ਼ ਨੂੰ ਗਹਿਰੇ ਆਰਥਿਕ ਸੰਕਟ ਵਿਚੋਂ ਬਾਹਰ ਕੱਢਿਆ ਅਤੇ ਤੇਜ਼ੀ ਨਾਲ ਵਿਕਾਸ ਦੀ ਰਾਹ `ਤੇ ਲੈ ਕੇ ਜਾਣ ਵਾਲੇ ਉਪਰਾਲੇ ਕੀਤੇ।
ਡਾ. ਸਿੰਘ ਦੇ ਮਹਾਨ ਅਕਾਦਮਿਕ ਯੋਗਦਾਨ ਅਤੇ ਦੇਸ਼ ਅਤੇ ਸਮਾਜ ਸੇਵਾ ਨੂੰ ਸਨਮਾਨਿਤ ਕਰਦੇ ਹੋਏ, ਕਲਗੀਧਰ ਸੋਸਾਇਟੀ ਬੜੂ ਸਾਹਿਬ ਨੇ ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ (ਪੰਜਾਬ) ਵਿਖੇ `ਡਾ. ਮਨਮੋਹਨ ਸਿੰਘ ਚੇਅਰ ਇਨ ਡਿਵੈਲਪਮੈਂਟ ਇਕਨੌਮਿਕਸ` ਦੀ ਸਥਾਪਨਾ ਕਰਨ ਦਾ ਫੈਸਲਾ ਕੀਤਾ ਹੈ।ਇਹ ਚੇਅਰ ਡਾ. ਸਿੰਘ ਦੇ ਦਰਸ਼ਨਾਤਮਕ ਵਿਚਾਰਾਂ `ਤੇ ਗਹਿਨ ਖੋਜ਼ ਕਰੇਗੀ, ਜੋ ਆਰਥਿਕ ਵਿਕਾਸ ਦੀ ਸਮਝ ਨੂੰ ਡੂੰਘਾ ਕਰਨ ਦੇ ਨਾਲ-ਨਾਲ ਭਵਿੱਖ ਦੀ ਪੀੜ੍ਹੀ ਨੂੰ ਉਨ੍ਹਾਂ ਦੇ ਰਸਤੇ `ਤੇ ਚੱਲਣ ਲਈ ਪ੍ਰੇਰਿਤ ਕਰੇਗੀ।
ਕਲਗੀਧਰ ਸੋਸਾਇਟੀ, ਜੋ `ਬੜੂ ਸਾਹਿਬ` ਦੇ ਨਾਂ ਨਾਲ ਵੀ ਜਾਣੀ ਜਾਂਦੀ ਹੈ, ਇੱਕ ਗੈਰ-ਲਾਭਕਾਰੀ ਚੈਰੀਟੇਬਲ ਸੰਸਥਾ ਹੈ ਜੋ 130 ਅਕਾਲ ਅਕੈਡਮੀਆਂ ਰਾਹੀਂ ਗੁਣਵਤਾ ਵਾਲੀ ਘੱਟ ਲਾਗਤ ਵਾਲੀ ਸਿੱਖਿਆ, ਸਿਹਤ ਸੰਭਾਲ ਅਤੇ ਸਮਾਜਿਕ ਭਲਾਈ ਪ੍ਰਦਾਨ ਕਰਨ ਲਈ ਸਮਰਪਿਤ ਹੈ।ਸਮਾਜਿਕ-ਆਰਥਿਕ ਤਰੱਕੀ ਲਿਆਉਣ ਦੇ ਆਸ਼ੇ ਨਾਲ ਸਥਾਪਿਤ ਇਹ ਸੰਸਥਾ ਉੱਤਰ ਭਾਰਤ ਦੇ ਪਿੰਡਾਂ ਵਿੱਚ ਇੱਕ ਸਕਰਾਤਮਕ ਬਦਲਾਅ ਲਿਆ ਰਹੀ ਹੈ।ਕਲਗੀਧਰ ਸੋਸਾਇਟੀ ਬੜੂ ਸਾਹਿਬ ਦੇ ਪ੍ਰਧਾਨ ਕਹਿੰਦੇ ਹਨ: “ਡਾ. ਮਨਮੋਹਨ ਸਿੰਘ ਦੀ ਯਾਦ ਵਿੱਚ ਇਸ ਚੇਅਰ ਦੀ ਸਥਾਪਨਾ ਕਰਨਾ ਸਾਡੇ ਲਈ ਮਾਣ ਦੀ ਗੱਲ ਹੈ।
`ਡਾ. ਮਨਮੋਹਨ ਸਿੰਘ ਚੇਅਰ ਇਨ ਡਿਵੈਲਪਮੈਂਟ ਇਕਨੌਮਿਕਸ` ਡਾ. ਸਿੰਘ ਦੇ ਆਰਥਿਕ ਨੀਤੀ ਅਤੇ ਵਿਕਾਸ ਸੰਬੰਧੀ ਯੋਗਦਾਨ ਨੂੰ ਦਰਸਾਉਂਦੇ ਹੋਏ ਗਹਿਨ ਖੋਜ਼, ਸੈਮੀਨਾਰ ਅਤੇ ਕਾਨਫਰੰਸਾਂ ਦਾ ਆਯੋਜਨ ਕਰਨ ਅਤੇ ਵਿਦਵਾਨੀ ਕਿਤਾਬਾਂ ਪ੍ਰਕਾਸ਼ਿਤ ਕਰਨ `ਤੇ ਧਿਆਨ ਦੇਵੇਗੀ।ਇਹ ਵਿਦਿਆਰਥੀਆਂ ਅਤੇ ਖੋਜ਼ੀਆਂ ਨੂੰ ਅਰਥਪੂਰਨ ਸੰਵਾਦ ਅਤੇ ਸਮਕਾਲੀ ਆਰਥਿਕ ਚੁਨੌਤੀਆਂ ਲਈ ਨਵੇਂ ਉਸਾਰੂ ਹੱਲ ਦੀ ਪੜਚੋਲ ਕਰਨ ਦਾ ਮੰਚ ਪ੍ਰਦਾਨ ਕਰੇਗੀ।
Check Also
ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …
Punjab Post Daily Online Newspaper & Print Media