ਸੰਗਰੂਰ, 9 ਜਨਵਰੀ (ਜਗਸੀਰ ਲੌਂਗੋਵਾਲ ) – ਪੰਜਾਬੀ ਸੰਗੀਤ ਇੰਡਸਟਰੀ ਦੇ ਸਥਾਪਿਤ ਗਾਇਕ ਸਿੱਧੂ ਹਸਨਪੁਰੀ ਦੇ ਗਾਏ ਹੋਏ ਬਹੁਤ ਸਾਰੇ ਗੀਤ ਵੱਖ-ਵੱਖ
ਆਡੀਓ ਵੀਡੀਓ ਕੰਪਨੀਆਂ ਵਲੋਂ ਵੱਡੇ ਪੱਧਰ ‘ਤੇ ਰਲੀਜ਼ ਕੀਤੇ ਗਏ ਹਨ।ਹੁਣ ਫੇਰ ਗਾਇਕ ਸਿੱਧੂ ਹਸਨਪੁਰੀ ਇੱੱਕ ਵੱਡੇ ਬਜ਼ਟ ਦਾ ਗੀਤ ਤਿਆਰ ਕਰਕੇ ਦਰਸ਼ਕਾਂ ਦੇ ਰੁਬਰੂ ਕਰ ਰਿਹਾ ਹੈ।ਗਾਇਕ ਹਸਨਪੁਰੀ ਨੇ ਆਪਣੇ ਨਵੇਂ ਸਿੰਗਲ ਟਰੈਕ ‘ਸੁੱਚਾ ਸੂਰਮਾ’ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਗਾਣੇ ਵਿੱਚ ਬਹੁਤ ਸਾਰੇ ਅਦਾਕਾਰਾ ਨੇ ਆਪਣੀ ਅਦਾਕਾਰੀ ਦਾ ਪ੍ਰਦਰਸ਼ਨ ਕੀਤਾ ਹੈ।ਫਿਲਮੀ ਅਦਾਕਾਰ ਟੀਟਾ ਵੈਲੀ ਸੰਗਰੂਰ, ਮਨਜੀਤ ਸ਼ਰਮਾ ਜੇ.ਈ, ਡਾਕਟਰ ਕੁਲਵਿੰਦਰ ਢਿੱਲੋਂ, ਰਘਬੀਰ ਖੱਬੀ ਖਾਨ, ਅਦਾਕਾਰਾ ਖੁਸ਼ੀ ਸ਼ਰਮਾ, ਫੋਜੀ ਸਰਬਜੀਤ ਸਿੰਘ ਅਤੇ ਹੋਰ ਵੀ ਬਹੁਤ ਸਾਰੇ ਕਲਾਕਾਰਾਂ ਦੁਆਰਾ ਇਸ ਗੀਤ ਰਾਹੀਂ ਆਪਣੀ ਅਦਾਕਾਰੀ ਦਾ ਪ੍ਰਦਰਸ਼ਨ ਕੀਤਾ ਗਿਆ ਹੈ।ਗਾਇਕ ਸਿੱਧੂ ਹਸਨਪੁਰੀ ਦੇ ਰਲੀਜ਼ ਹੋ ਰਹੇ ਨਵੇਂ ਸਿੰਗਲ ਟਰੈਕ ‘ਸੁੱਚਾ ਸੂਰਮਾ” ਦਾ ਸੰਗੀਤ ਡੀ ਗਿੱਲ ਮਾਨਸਾ ਵੱਲੋਂ ਤਿਆਰ ਕੀਤਾ ਗਿਆ ਹੈ।ਗੀਤਕਾਰ ਸੰਧੂ ਸਿੰਘ ਵੜੈਚ ਨੇ ਇਹ ਗੀਤ ਲਿਖਿਆ ਹੈ।ਸਿੰਗਲ ਟਰੈਕ ‘ਸੁੱਚਾ ਸੂਰਮਾ” ਨੂੰ ਤਿਆਰ ਕਰਨ ਵਿੱਚ ਮੰਚ ਸੰਚਾਲਕ ਤੇ ਗਾਇਕ ਕੁਲਵੰਤ ਉੱਪਲੀ, ਗਾਇਕਾਂ ਕਮਲ ਪਟਿਆਲਾ, ਗਾਇਕ ਪ੍ਰਗਟ ਬਟੂਹਾ, ਲੇਖਕ ਲਛਮਣ ਭੱਟੀ ਕੁੰਭੜਵਾਲ ਅਤੇ ਆਪਣੀ ਹਵੇਲੀ ਸੰਗਰੂਰ ਦੇ ਸਟਾਫ ਵਲੋਂ ਵੀ ਵਿਸ਼ੇਸ਼ ਸਹਿਯੋਗ ਮਿਲਿਆ ਹੈ।ਵੀਡੀਓ ਡਾਇਰੈਕਟਰ ਆਰ.ਐਸ ਮਾਲੜਾ ਵਲੋਂ ਗਾਇਕ ਸਿੱਧੂ ਹਸਨਪੁਰੀ ਦੇ ਗਾਏ ਹੋਏ ਨਵੇਂ ਸਿੰਗਲ ਟਰੈਕ ‘ਸੁੱਚਾ ਸੂਰਮਾਂ” ਦੀ ਸ਼ਾਨਦਾਰ ਵੀਡੀਓ ਤਿਆਰ ਕੀਤੀ ਗਈ ਹੈ।
Check Also
ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ
ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …
Punjab Post Daily Online Newspaper & Print Media