ਸੰਗਰੂਰ, 1 ਫਰਵਰੀ (ਜਗਸੀਰ ਲੌਂਗੋਵਾਲ) – ਭਾਰਤ ਸਰਕਾਰ ਦੀ ਪ੍ਰਮੁੱਖ ਤਕਨੀਕੀ ਸੰਸਥਾ ਸੰਤ ਲੌਂਗੋਵਾਲ ਇੰਸਟੀਟਿਊਟ ਆਫ਼ ਇੰਜੀਨੀਅਰਿੰਗ ਐਂਡ
ਟੈਕਨਾਲੋਜੀ (ਡੀਮਡ ਯੂਨੀਵਰਸਟੀ) ਸਲਾਇਟ ਲੌਂਗੋਵਾਲ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵਲੋਂ ਇਲੈੱਕਟ੍ਰਿਕ ਵਾਹਨ ਤਕਨਾਲੋਜੀ ਵਿੱਚ ਉਭਰਦੀ ਤਰੱਕੀ ਵਿਸ਼ੇ `ਤੇ ਇੱਕ ਹਫ਼ਤੇ ਦਾ ਫੈਕਲਟੀ ਵਿਕਾਸ ਪ੍ਰੋਗਰਾਮ (ਹਾਈਬ੍ਰਿਡ ਮੋਡ) ਦਾ ਉਦਘਾਟਨ ਡਾਇਰੈਕਟਰ ਪ੍ਰੋ. ਮਨੀਕਾਤ ਪਾਸਵਾਨ ਮੁੱਖ ਮਹਿਮਾਨ ਵਲੋਂ ਕੀਤਾ ਗਿਆ। ਇਹ ਫੈਕਲਟੀ ਵਿਕਾਸ ਪ੍ਰੋਗਰਾਮ ਈ.ਏ.ਵੀ.ਟੀ.-2025 ਦੇ ਪ੍ਰਧਾਨ ਪ੍ਰੋ. ਸ਼ੰਕਰ ਸਿੰਘ ਵਿਭਾਗ ਮੁਖੀ ਮਕੈਨੀਕਲ ਅਤੇ ਸਿਵਲ ਦੀ ਦੇਖ ਰੇਖ ਹੇਠ ਕਰਵਾਇਆ ਜਾ ਰਿਹਾ ਹੈ, ਜਦ ਕਿ ਇਸ ਪ੍ਰੋਗਰਾਮ ਦੇ ਸਹਾਇਕ ਪ੍ਰਬੰਧਕ ਡਾ. ਵਿਵੇਕ ਕੁਮਾਰ ਐਸੋਸੀਏਟ ਪ੍ਰੋਫੇਸਰ ਅਤੇ ਡਾ. ਸੁਮਿਤ ਕੁਮਾਰ ਸਹਾਇਕ ਪ੍ਰੋਫੇਸਰ ਹਨ।
ਡਾਇਰੈਕਟਰ ਪ੍ਰੋ. ਮਨੀਕਾਤ ਪਾਸਵਾਨ ਨੇ ਉਦਘਾਟਨੀ ਸੰਬੋਧਨ ਦੌਰਾਨ ਕਿਹਾ ਕਿ ਇਲੈਕਟ੍ਰਿਕ ਵਾਹਨ ਦੋ ਪ੍ਰਮੁੱਖ ਲਾਭ ਪ੍ਰਦਾਨ ਕਰੇਗਾ, ਪਹਿਲਾ ਵਾਤਾਵਰਣ ਲਈ ਅਤੇ ਦੂਜਾ ਗਾਹਕਾਂ ਨੂੰ ਵਾਹਨਾਂ ਤੋਂ ਘੱਟ `ਤੇ ਵਧੀਆ ਮਾਈਲੇਜ਼ ਦਾ ਆਨੰਦ ਦੇਣ ਲਈ ਹੈ।ਇਸ ਖੋਜ਼ ਲਈ ਸਮਾਜ ਦੀ ਭਲਾਈ ਲਈ ਉਦਯੋਗ ਵਿੱਚ ਲਾਗੂ ਕੀਤਾ ਜਾ ਸਕਦਾ ਹੈ।ਵਿਸ਼ੇਸ਼ ਮਹਿਮਾਨ ਡਾ. ਕੇ. ਸੀ ਵੋਰਾ ਪ੍ਰੋਫੇਸਰ ਅਤੇ ਸਾਬਕਾ ਸੀਨੀਅਰ ਉਪ ਅਧਿਕਾਰੀ, ਆਟੋਮੋਟਿਵ ਰਿਸਰਚ ਐਸੋਸੀਏਸ਼ਨ ਆਫ ਇੰਡੀਆ ਨੇ ਵਰਚੁਅਲ ਮੋਡ ਵਿੱਚ ਭਾਗ ਲਿਆ ਲੈਂਦਿਆਂ ਕਿਹਾ ਕਿ ਤੇਲ `ਤੇ ਨਿਰਭਰਤਾ ਘੱਟ ਕਰਨ ਅਤੇ ਊਰਜਾ ਨੂੰ ਵਿਵਸਥਿਤ ਕਰਨ ਲਈ।ਇਸ ਵਿੱਚ ਇਲੈਕਟ੍ਰਿਕ ਵਾਹਨ ਮਹੱਤਵਪੂਰਨ ਭੂਮਿਕਾ ਨਿਭਾਏਗਾ।ਸਮਾਗਮ ਦੇ ਚੇਅਰਪਰਸਨ ਪ੍ਰੋ. ਸ਼ੰਕਰ ਸਿੰਘ ਨੇ ਕਿਹਾ ਕਿ ਇਲੈਕਟ੍ਰਿਕ ਵਾਹਨ ਦੁਨੀਆਂ ਭਰ ਵਿੱਚ ਤੇਸ਼ੀ ਨਾਲ ਚੱਲ ਰਹੀ ਹੈ।ਇਸ ਪ੍ਰੋਗਰਾਮ ਨਾਲ ਇਲੈਕਟ੍ਰਿਕ ਵਾਹਨ ਪ੍ਰਾਯੋਗਿਕਤਾ ਨੂੰ ਸਮਝਾਉਣ ਵਿੱਚ ਮਦਦ ਮਿਲੇਗੀ।
ਇਸ ਮੌਕੇ ਪ੍ਰੋ. ਏ.ਐਸ ਸ਼ਾਹੀ ਡੀਨ ਅਕਾਦਮਿਕ, ਪ੍ਰੋ. ਸੁਰਿੰਦਰ ਸਿੰਘ ਡੀਨ ਆਰ ਐਂਡ ਸੀ, ਡਾ. ਵਿਵੇਕ ਕੁਮਾਰ, ਡਾ. ਸੁਮਿਤ ਕੁਮਾਰ ਆਦਿ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media