ਅੰਮ੍ਰਿਤਸਰ, 6 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਵਾਇਸ ਚਾਂਸਲਰ ਡਾ. ਕਰਮਜੀਤ ਸਿੰਘ ਦੀ ਅਗਵਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ` ਚ ਅੰਤਰ-
ਵਿਭਾਗ ਬਾਸਕਟਬਾਲ ਮੁਕਾਬਲਿਆਂ ਦਾ ਆਯੋਜਨ ਕਰਵਾਇਆ ਗਿਆ।ਵਿਦਿਆਰਥੀ ਭਲਾਈ ਡੀਨ ਪ੍ਰੋ. ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਇਹ ਪ੍ਰੋਗਰਾਮ ਭਾਰਤ ਸਰਕਾਰ ਵੱਲੋਂ ਵਿਦਿਆਰਥੀਆਂ ਵਿੱਚ ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਫਿੱਟ ਇੰਡੀਆ ਪਹਿਲਕਦਮੀ ਦਾ ਹਿੱਸਾ ਸੀ। ਬਾਸਕਿਟਬਾਲ ਮੁਕਾਬਲਿਆਂ ਵਿੱਚ 26 ਲੜਕਿਆਂ ਅਤੇ 24 ਲੜਕੀਆਂ ਦੀਆਂ ਟੀਮਾਂ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੀ ਨੁਮਾਇੰਦਗੀ ਕਰ ਰਹੀਆਂ ਸਨ।ਜੇਤੂਆਂ ਨੂੰ ਡਾ. ਅਮਨਦੀਪ ਸਿੰਘ, ਡਾ. ਹਰਕਿਰਨ ਕੌਰ ਅਤੇ ਡਾ. ਸੰਦੀਪ ਕੌਰ ਵੱਲੋਂ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ।ਲੜਕਿਆਂ ਦੀ ਸ਼੍ਰੇਣੀ ਵਿੱਚ ਪਹਿਲਾ ਸਥਾਨ ਕੰਪਿਊਟਰ ਇੰਜੀਨੀਅਰਿੰਗ, ਦੂਜਾ ਸਥਾਨ ਕੰਪਿਊਟਰ ਸਾਇੰਸ ਅਤੇ ਇਲੈਕਟ੍ਰਾਨਿਕਸ ਵਿਭਾਗ ਤੀਜੇ ਸਥਾਨ `ਤੇ ਰਿਹਾ।ਕੁੜੀਆਂ ਦੇ ਵਰਗ ਵਿੱਚ ਕੰਪਿਊਟਰ ਇੰਜੀਨੀਅਰਿੰਗ ਨੇ ਪਹਿਲਾ ਸਥਾਨ, ਕਾਨੂੰਨ ਵਿਭਾਗ ਨੇ ਦੂਜਾ ਅਤੇ ਸਮਾਜਿਕ ਵਿਗਿਆਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਜੀ.ਐਨ.ਡੀ.ਯੂ ਕੈਂਪਸ ਸਪੋਰਟਸ ਦੇ ਅਧਿਆਪਕ ਇੰਚਾਰਜ਼ ਅਤੇ ਫਿੱਟ ਇੰਡੀਆ ਪ੍ਰੋਗਰਾਮ ਦੇ ਨੋਡਲ ਅਫਸਰ ਡਾ. ਅਮਨਦੀਪ ਸਿੰਘ ਨੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਅਤੇ ਯੂਨੀਵਰਸਿਟੀ ਭਾਈਚਾਰੇ ‘ਚ ਖੇਡਾਂ ਅਤੇ ਤੰਦਰੁਸਤੀ ਪ੍ਰਤੀ ਨਿਰੰਤਰ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਵਾਇਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਵਿੱਚ ਅੰਤਰ-ਵਿਭਾਗੀ ਮੁਕਾਬਲਿਆਂ ਦਾ ਆਯੋਜਨ ਲਗਾਤਰ ਕੀਤਾ ਜਾ ਰਿਹਾ ਹੈ।
Check Also
ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …
Punjab Post Daily Online Newspaper & Print Media