ਅੰਮ੍ਰਿਤਸਰ, 11 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਧਾਨ ਵਿਦਵਾਨ ਲੇਖਕ ਇੰਜ. ਹਰਜਾਪ ਸਿੰਘ ਔਜਲਾ ਦੇ ਦੋ ਸਾਲਾ ਕਾਰਜਕਾਲ ਸਫ਼ਲਤਾ
ਸਹਿਤ ਸੰਪੂਰਨ ਹੋਣ ‘ਤੇ ਪ੍ਰੋ. ਮੋਹਣ ਸਿੰਘ, ਡਾ. ਚਰਨਜੀਤ ਸਿੰਘ ਗੁਮਟਾਲਾ, ਮਨਮੋਹਣ ਸਿੰਘ ਬਰਾੜ, ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਹਰਦੀਪ ਸਿੰਘ ਚਾਹਲ ਅਤੇ ਪ੍ਰਿੰਸੀਪਲ ਅੰਮ੍ਰਿਤ ਲਾਲ ਮੰਨਣ ਅਧਾਰਿਤ ਪ੍ਰੀਜ਼ੀਡੀਅਮ ਨੇ ਇੱਕਮਤ ਹੋ ਕੇ ਸੁਰਿੰਦਰ ਜੀਤ ਸਿੰਘ ਬਿੱਟੂ ਦੀ ਪ੍ਰਧਾਨਗੀ ਦੇ ਅਹੁੱਦੇ ਲਈ ਨਾਮਜ਼ਦਗੀ ਨੂੰ ਸਹਿਮਤੀ ਦਿੱਤੀ ਹੈ।ਸੁਰਿੰਦਰ ਜੀਤ ਸਿੰਘ ਬਿੱਟੂ ਅੰਮ੍ਰਿਤਸਰ ਵਿਕਾਸ ਮੰਚ ਦੇ ਸੰਸਥਾਪਕ ਆਗੂ ਹਨ, ਜੋ ਪੂਰੀ ਸਿਦਕ ਦਿੱਲੀ ਨਾਲ ਗੁਰੂ ਨਗਰੀ ਅੰਮ੍ਰਿਤਸਰ ਦੇ ਸਰਬਪੱਖੀ ਵਿਕਾਸ ਲਈ ਕਾਰਜਸ਼ੀਲ ਹਨ।
ਸੁਰਿੰਦਰ ਜੀਤ ਸਿੰਘ ਬਿੱਟੂ ਨੂੰ ਪ੍ਰਧਾਨਗੀ ਰੁਤਬੇ ਦੀ ਕੁਰਸੀ ਤੇ ਸੁਸ਼ੋਭਿਤ ਕਰਨ ਦੀ ਰਸਮ ਮੌਕੇ ਰਾਜਵਿੰਦਰ ਸਿੰਘ ਗਿੱਲ, ਜਸਪਾਲ ਸਿੰਘ, ਕਵਲਜੀਤ ਸਿੰਘ ਭਾਟੀਆ ਅਤੇ ਸ਼ਹਿਰ ਦੀਆਂ ਪ੍ਰਮੁੱਖ ਸਖਸ਼ੀਅਤਾਂ ਰਜਿੰਦਰ ਸਿੰਘ ਮਰਵਾਹਾ ਚੇਅਰਮੈਨ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ, ਹਰਪਾਲ ਸਿੰਘ ਆਹਲੂਵਾਲੀਆ, ਸੁਖਵਿੰਦਰ ਸਿੰਘ ਕੋਹਲੀ, ਹਰਦੇਸ਼ ਦਵੇਸਰ, ਲੇਖਿਕਾ ਜਸਬੀਰ ਕੌਰ, ਪਵਨਦੀਪ ਕੌਰ, ਜਤਿੰਦਰ ਪਾਲ ਸਿੰਘ ਨਿਊ ਅੰਮ੍ਰਿਤਸਰ, ਰਜਿੰਦਰ ਸਿੰਘ ਬਾਠ, ਜਸਮੋਹਣ ਸਿੰਘ, ਜਤਿੰਦਰ ਸਿੰਘ, ਤਿਲਕ ਨਗਰ, ਰਾਜਵਿੰਦਰਜੀਤ ਸਿੰਘ, ਕੁਲਦੀਪ ਸਿੰਘ ਬੋਪਾਰਾਏ ਅਤੇ ਹੋਰ ਆਗੂ ਸ਼ਾਮਲ ਸਨ।ਸੁਰਿੰਦਰ ਜੀਤ ਸਿੰਘ ਬਿੱਟੂ ਨੇ ਪ੍ਰੀਜੀਡੀਅਮ ਅਤੇ ਹਾਜ਼ਰ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਹੋਇਆਂ ਅਹਿਦ ਕੀਤਾ ਕਿ ਉਹ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਤਤਕਾਲੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸੰਕਲਪ ਨੂੰ ਸਾਕਾਰ ਕਰਨ ਲਈ 21 ਜੁਲਾਈ 1991 ਨੂੰ ਸੰਗਠਿਤ ਅੰਮ੍ਰਿਤਸਰ ਵਿਕਾਸ ਮੰਚ ਦੇ ਉਦੇਸ਼ਾਂ ਦੀ ਪੂਰਤੀ ਲਈ ਪੂਰੀ ਸੁਹਿਰਦਤਾ ਸਹਿਤ ਸਮਰਪਿਤ ਹੋ ਕੇ ਸਾਰੇ ਆਗੂ ਸਾਹਿਬਾਨ ਦੇ ਸਹਿਯੋਗ ਸਦਕਾ ਕਾਰਜਸ਼ੀਲ ਰਹੇਗਾ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media