Thursday, March 26, 2026

ਜਥੇਦਾਰ ਨੰਦਗੜ੍ਹ ਨੂੰ ਅਹੁਦੇ ਤੋਂ ਹਟਾਉਣ ਦੇ ਮੁੱਦੇ ‘ਤੇ ਮਾਲਵੇ ‘ਚ ਇਕੱਠ

ਸਿੱਖ ਕੌਮ ਦੇ ਅੰਦਰੂਨੀ ਵਿਵਾਦ ਦਾ ਸਾਂਝਾ ਹੱਲ ਕੱਢਣ ਲਈ ਯਤਨ ਕਰਨ ਸ. ਬਾਦਲ – ਆਗੂ

PPN1301201514

ਬਠਿੰਡਾ, 13 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਮਾਲਵਾ ਖੇਤਰ ਦੇ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੀਆਂ ਇੱਕ ਮੀਟਿੰਗ ਬਠਿੰਡਾ ਵਿਖੇ ਹੋਈ।ਜਿਸ ਦੌਰਾਨ ਅਖ਼ਬਾਰਾਂ ਵਿੱਚ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਸਾਹਿਬ ਨੂੰ ਅਹੁੱਦੇ ਤੋਂ ਹਟਾਉਣ ਸਬੰਧੀ ਖਬਰਾਂ ਬਾਰੇ ਯੂਨਾਈਟਿਡ ਅਕਾਲੀ ਦਲ ਦੇ ਸਕੱਤਰ ਜਨਰਲ ਗੁਰਦੀਪ ਸਿੰਘ ਬਠਿੰਡਾ, ਏਕ ਨੂਰ ਖਾਲਸਾ ਫੌਜ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਗੰਗਾ, ਲਾਭ ਸਿੰਘ ਸਿਵੀਆਂ, ਪ੍ਰੀਤ ਸਿੰਘ ਤਲਵੰਡੀ, ਕੁਲਵੰਤ ਸਿੰਘ ਵੈਦ, ਅਜੀਤ ਸਿੰਘ ਵੜਿੰਗ, ਰਘਬੀਰ ਸਿੰਘ ਖਾਲਸਾ, ਹਾਕਮ ਸਿੰਘ ਗੰਗਾ, ਹਰਿੰਦਰਪਾਲ ਸਿੰਘ ਗੋਨਿਆਣਾ, ਸ੍ਰੀ ਗ੍ਰੰਥ ਸਾਹਿਬ ਸਤਿਕਾਰ ਸਭਾ ਗੋਨਿਆਣਾ ਮੰਡੀ ਨਰਿੰਦਰ ਸਿੰਘ, ਬਾਬਾ ਫੁਮਣ ਸਿੰਘ ਸੇਵਾ ਦਲ ਗੋਨਿਆਣਾ ਦੇ ਪ੍ਰਧਾਨ ਸੁਖਦੇਵ ਸਿੰਘ, ਬਾਬਾ ਵਿਸ਼ਵਕਰਮਾ ਸੇਵਾ ਬਾਬਾ ਮੋਤੀ ਰਾਮ ਮਹਿਰਾ ਰਾਜਪੂਤ ਸਭਾ ਵੱਲੋਂ ਵਿਚਾਰ ਵਟਾਂਦਰੇ ਉਪਰੰਤ ਆਪਣੇ ਲਿਖਤੀ ਬਿਆਨ ਵਿੱਚ ਜਥੇਦਾਰ ਨੰਦਗੜ੍ਹ ਨੂੰ ਅਹੁੱਦੇ ਤੋਂ ਹਟਾਉਣ ਦੀਆਂ ਖਬਰਾਂ ਅਤੇ ਯਤਨਾਂ ਉਪਰ ਦੁੱਖ ਪ੍ਰਗਟ ਕੀਤਾ ਗਿਆ।ਮੀਟਿੰਗ ਵਿੱਚ ਸਰਬ ਸੰਮਤੀ ਨਾਲ ਨਾਨਕਸ਼ਾਹੀ ਕੈਲੰਡਰ ਉਪਰ ਚਲ ਰਹੇ ਵਿਵਾਦ ਨੂੰ ਦੋਵਾਂ ਧਿਰਾਂ ਦੇ ਸਾਂਝੇ ਨੁਮਾਇੰਦਿਆਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਬੈਠ ਕੇ ਸਾਂਝਾ ਹੱਲ ਕੀਤਾ ਜਾਣਾ ਚਾਹੀਦਾ ਹੈ।ਜਥੇਬੰਦੀਆਂ ਦੀ ਨੁਮਾਇੰਦਿਆਂ ਦੇ ਇੱਕ ਵਫ਼ਦ ਜੱਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਮਿਲਿਆ।ਜੱਥੇਦਾਰ ਨੰਦਗੜ੍ਹ ਨੇ ਵੀਂ ਆਪਸੀ ਗੱਲਬਾਤ ਰਾਹੀਂ ਸਾਂਝਾ ਸਰਬ ਪ੍ਰਵਾਨਤ ਹੱਲ ਕੱਢਣ ਉਪਰ ਸਹਿਮਤੀ ਪ੍ਰਗਟ ਕੀਤੀ।ਯੂਨਾਈਟਿਡ ਅਕਾਲੀ ਦਲ ਦੇ ਇੱਕ ਵਫ਼ਦ ਨੇ ਜੱਥੇਦਾਰ ਨੂੰ ਅਕਾਲ ਤਖਤ ਸਾਹਿਬ ਨਾਲ ਵੀ ਮੀਟਿੰਗ ਕੀਤੀ।ਉਨ੍ਹਾਂ ਵੀਂ ਸਾਂਝੇ ਹੱਲ ਕੱਢਣ ਲਈ ਪੂਰੀ ਤਰ੍ਹਾਂ ਸਹਿਮਤ ਹਨ।ਮੀਟਿੰਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਸz: ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਸੁਝਾਅ ਦਿੱਤਾ ਕਿ ਉਹ ਰਾਜ ਹੱਠ ਛੱਡ ਕੇ ਕੌਮ ਦੇ ਅੰਦਰੂਨੀ ਵਿਵਾਦ ਦਾ ਸਾਂਝਾ ਹੱਲ ਕੱਢਣ ਲਈ ਯਤਨ ਕਰਨਾ ਚਾਹੀਦਾ ਹੈ।ਮੂਲ ਨਾਨਕ ਸ਼ਾਹੀ ਕੈਲੰਡਰ ਦੇ ਵਿਵਾਦ ਕੌਮੀ ਹਿੱਤ ਵਿੱਚ ਨਹੀਂ ।ਜੱਥੇਬੰਦੀਆਂ ਨੇ ਕਿਹਾ ਕਿ ਜੱਥੇਦਾਰ ਨੰਦਗੜ੍ਹ ਨੂੰ ਹਟਾਉਣ ਨਾਲ ਇਹ ਵਿਵਾਦ ਖਤਮ ਨਹੀਂ ਹੋਵੇਗਾ ਸਗੋਂ ਇਹ ਵਿਵਾਦ ਤਿੱਖਾ ਹੋਵੇਗਾ।ਜੱਥੇਬੰਦੀਆਂ ਨੇ ਬਾਬਾ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਨੂੰ ਵੀ ਬੇਨਤੀ ਕੀਤੀ ਕਿ ਉਹ ਇਸ ਵਿਸ਼ੇ ਦੇ ਸਰਬ-ਪ੍ਰਵਾਨਤ ਹੱਲ ਲਈ ਆਪਣੇ ਅਸਰ ਰਸੂਖ ਦੀ ਵਰਤੋਂ ਕਰਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply