Friday, June 13, 2025
Breaking News

2024 ਬੈਚ ਦੀ ਆਈ.ਏ.ਐਸ ਮੈਡਮ ਪਿਯੂਸ਼ਾ ਨੇ ਸਹਾਇਕ ਕਮਿਸ਼ਨਰ ਵਜੋਂ ਅਹੁੱਦਾ ਸੰਭਾਲਿਆ

ਅੰਮ੍ਰਿਤਸਰ, 2 ਮਈ (ਸੁਖਬੀਰ ਸਿੰਘ) – 2024 ਬੈਚ ਦੀ ਆਈ.ਏ.ਐਸ ਅਧਿਕਾਰੀ ਮੈਡਮ ਪਿਯੂਸ਼ਾ ਨੇ ਅੰਮ੍ਰਿਤਸਰ ਵਿਖੇ ਬਤੌਰ ਸਹਾਇਕ ਕਮਿਸ਼ਨਰ (ਅੰਡਰ ਟਰੇਨਿੰਗ) ਵਜੋਂ ਆਪਣਾ ਅਹੁੱਦਾ ਸੰਭਾਲ ਲਿਆ ਹੈ।ਦੱਸਣਯੋਗ ਹੈ ਕਿ ਮੈਡਮ ਪਿਯੂਸ਼ਾ ਨੇ ਬੀ.ਟੈਕ ਟੈਕਸਟਾਈਲ ਤਕਨਾਲੋਜੀ ਆਈ.ਆਈ.ਟੀ ਦਿੱਲੀ ਤੋਂ ਕੀਤੀ ਹੈ ਅਤੇ ਉਨ੍ਹਾਂ ਦੀ ਸਕੂਲੀ ਸਿੱਖਿਆ ਸੀਕਰ ਰਾਜਸਥਾਨ ਤੋ ਹੋਈ ਹੈ।ਮੈਡਮ ਪਿਯੂਸ਼ਾ ਨੇ ਦੱਸਿਆ ਕਿ ਉਨਾਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਸ਼ੁਰੂਆਤੀ ਪੋਸਟਿੰਗ ਗੁਰੂ ਦੀ ਨਗਰੀ ਤੋਂ ਹੋਣ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਜੋ ਜਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇੇ ਆਧਾਰ ‘ਤੇ ਕਰਨਗੇ।

Check Also

ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ “ਕੁਦਰਤੀ ਆਫ਼ਤਾਂ ਪ੍ਰਬੰਧਨ ਤੇ ਪੰਜਾਬੀਆਂ ਦੀ ਭੂਮਿਕਾ” ਕਿਤਾਬ ਰਿਲੀਜ਼

ਅੰਮ੍ਰਿਤਸਰ, 12 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ …