Saturday, March 14, 2026

ਯੂਨੀਵਰਸਿਟੀ ਦੇ ਐਮ.ਬੀ.ਏ. ਵਿਦਿਆਰਥੀਆਂ ਨੂੰ ਪ੍ਰਸਿੱਧ ਕੰਪਨੀਆਂ ਵੱਲੋਂ ਨੌਕਰੀਆਂ ਪ੍ਰਦਾਨ

ਅੰਮ੍ਰਿਤਸਰ, 20 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਲੇਸਮੈਂਟ ਅਤੇ ਕਰੀਅਰ ਇਨਹਾਂਸਮੈਂਟ ਡਾਇਰੈਕਟੋਰੇਟ ਨੇ ਐਮ.ਬੀ.ਏ ਵਿਦਿਆਰਥੀਆਂ ਲਈ ਵੱਖ-ਵੱਖ ਕੈਂਪਸ ਪਲੇਸਮੈਂਟ ਡਰਾਈਵ ਦਾ ਸਫਲਤਾਪੂਰਵਕ ਆਯੋਜਨ ਕੀਤਾ, ਜਿਸ ਦੇ ਨਤੀਜੇ ਵਜੋਂ 2025 ਦੀ ਗ੍ਰੈਜੂਏਟ ਬੈਚ ਦੇ ਵਿਦਿਆਰਥੀਆਂ ਨੂੰ ਸ਼ਾਨਦਾਰ ਨੌਕਰੀਆਂ ਦੀ ਪੇਸ਼ਕਸ਼ ਮਿਲੀ।
ਡਾ. ਅਮਿਤ ਚੋਪੜਾ ਡਾਇਰੈਕਟਰ ਪਲੇਸਮੈਂਟ ਅਤੇ ਕਰੀਅਰ ਇਨਹਾਂਸਮੈਂਟ ਨੇ ਦੱਸਿਆ ਕਿ ਡਾਇਰੈਕਟੋਰੇਟ ਯੂਨੀਵਰਸਿਟੀ ਬਿਜ਼ਨਸ ਸਕੂਲ (ਯੂ.ਬੀ.ਐਸ) ਅਤੇ ਯੂਨੀਵਰਸਿਟੀ ਸਕੂਲ ਆਫ਼ ਫਾਈਨੈਂਸ਼ੀਅਲ ਸਟੱਡੀਜ਼ (ਯੂ.ਐਸ.ਐਫ.ਐਸ) ਦੇ 93 ਐਮ.ਬੀ.ਏ ਵਿਦਿਆਰਥੀਆਂ ਨੇ ਆਪਣੇ ਕੋਰਸ ਪੂਰੇ ਹੋਣ ਤੋਂ ਪਹਿਲਾਂ ਹੀ ਰੁਜ਼ਗਾਰ ਹਾਸਲ ਕਰ ਲਿਆ ਹੈ।ਦੇਸ਼ ਦੀਆਂ ਪ੍ਰਮੁੱਖ ਰਾਸ਼ਟਰੀ ਅਤੇ ਬਹੁ-ਰਾਸ਼ਟਰੀ ਕੰਪਨੀਆਂ ਜਿਵੇਂ ਕਿ ਆਈ.ਡੀ.ਬੀ.ਆਈ ਬੈਂਕ, ਐਸ.ਬੀ.ਆਈ ਮਿਉਚੁਅਲ ਫੰਡਜ਼, ਟੀ.ਸੀ.ਐਸ, ਆਈ.ਸੀ.ਆਈ.ਸੀ.ਆਈ ਪਰੂਡੈਂਸ਼ੀਅਲ, ਐਚ.ਡੀ.ਐਫ.ਸੀ ਲਾਈਫ, ਆਈ.ਸੀ.ਆਈ.ਸੀ.ਆਈ ਸਿਕਿਓਰਿਟੀਜ਼, ਕੋਟਕ ਲਾਈਫ ਇੰਸ਼ੋਰੈਂਸ, ਟਾਟਾ ਏ.ਆਈ.ਜੀ, ਡੀ-ਮਾਰਟ, ਐਨ.ਜੇ ਗਰੁੱਪ, ਕਾਲਜ ਦੇਖੋ, ਪਲੈਨੇਟ ਸਪਾਰਕ, ਕੋਚਰ ਇੰਫੋਟੈਕ ਆਦਿ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਪ੍ਰੋਫਾਈਲਾਂ ਲਈ ਚੁਣਿਆ।ਕਈ ਵਿਦਿਆਰਥੀਆਂ ਨੂੰ 6.75 ਲੱਖ ਪ੍ਰਤੀ ਸਾਲ ਤੱਕ ਦੇ ਆਕਰਸ਼ਕ ਸੈਲਰੀ ਪੈਕੇਜ ਨਾਲ ਹੀ ਪ੍ਰਦਰਸ਼ਨ-ਅਧਾਰਿਤ ਇਨਸੈਂਟਿਵ ਦੀ ਪੇਸ਼ਕਸ਼ ਕੀਤੀ ਗਈ ਹੈ।
ਇਸ ਪਲੇਸਮੈਂਟ ਵਿੱਚ ਅੰਮ੍ਰਿਤਸਰ ਦੇ ਮੁੱਖ ਕੈਂਪਸ ਦੇ ਨਾਲ-ਨਾਲ ਜਲੰਧਰ ਅਤੇ ਗੁਰਦਾਸਪੁਰ ਦੇ ਖੇਤਰੀ ਕੈਂਪਸਾਂ ਦੇ ਵਿਦਿਆਰਥੀ ਵੀ ਸ਼ਾਮਿਲ ਹਨ।ਇਹ ਚੁਣੇ ਗਏ ਉਮੀਦਵਾਰ ਜੂਨ ਅਤੇ ਜੁਲਾਈ 2025 ਦਰਮਿਆਨ ਆਪਣੇ ਕੋਰਸ ਪੂਰੇ ਕਰਨ ਤੋਂ ਬਾਅਦ ਸਬੰਧਤ ਸੰਸਥਾਵਾਂ `ਚ ਆਪਣੀ ਨੌਕਰੀਆਂ ਜਾਇਨ ਕਰਨਗੇ।
ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੇ ਇਸ ਸ਼ਾਨਦਾਰ ਪ੍ਰਾਪਤੀ `ਤੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਵਧਾਈ ਦਿੱਤੀ। ਡਾ. ਪਲਵਿੰਦਰ ਸਿੰਘ ਡੀਨ ਅਕਾਦਮਿਕ ਮਾਮਲੇ, ਅਤੇ ਡਾ. ਕੇ.ਐਸ ਚਾਹਲ, ਰਜਿਸਟਰਾਰ ਨੇ ਵੀ ਚੁਣੇ ਗਏ ਵਿਦਿਆਰਥੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਡਾ. ਅਮਿਤ ਚੋਪੜਾ ਨੇ ਜ਼ੋਰ ਦੇ ਕੇ ਕਿਹਾ ਕਿ ਯੂਨੀਵਰਸਿਟੀ ਦੀ ਮਜ਼ਬੂਤ ਉਦਯੋਗਿਕ ਸਾਂਝ, ਹੁਨਰ-ਅਧਾਰਿਤ ਪਾਠਕ੍ਰਮ ਅਤੇ ਸਮਰਪਿਤ ਪਲੇਸਮੈਂਟ ਸਹਾਇਤਾ ਨਿਰੰਤਰ ਸ਼ਾਨਦਾਰ ਨਤੀਜੇ ਦੇ ਰਹੀ ਹੈ ਅਤੇ ਯੂਨੀਵਰਸਿਟੀ ਪ੍ਰਮੁੱਖ ਰਿਕਰੂਟਰਾਂ ਲਈ ਪਸੰਦੀਦਾ ਸਥਾਨ ਬਣੀ ਹੋਈ ਹੈ।

 

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …