ਅੰਮ੍ਰਿਤਸਰ, 21 ਜੁਲਾਈ (ਸੁਖਬੀਰ ਸਿੰਘ) – ਬੀਬੀ ਕੌਲਾਂ ਜੀ ਪਬਲਿਕ ਸਕੂਲ ਤਰਨ ਤਾਰਨ ਰੋਡ ਬ੍ਰਾਂਚ-1 ਵਿਖੇ ਸਕੂਲ ਚੇਅਰਮੈਨ ਭਾਈ ਗੁਰਇਕਬਾਲ ਸਿੰਘ ਦੀ
ਦੇਖ ਰੇਖ ਹੇਠ ਸਕੂਲ ਵਿੱਚ ਹੈਡ ਬੁਆਏ, ਹੈਡ ਗਰਲ ਅਤੇ ਸਟੂਡੈਂਟ ਕੌਂਸਲ ਦੇ ਮੈਂਬਰ ਚੁਣੇ ਗਏ।ਇਸ ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਕੀਰਤਨ ਨਾਲ ਕੀਤੀ ਗਈ।ਛੇਵੀਂ ਕਲਾਸ ਦੇ ਬੱਚਿਆਂ ਨੇ ਵੈਲਕਮ ਗੀਤ ਗਾਇਆ।ਸੱਤਵੀਂ ਕਲਾਸ ਦੇ ਬੱਚਿਆਂ ਨੇ ਸਤਿਕਾਰ ਦੇ ਮਹੱਤਵ ਨੂੰ ਦੱਸਦਿਆਂ ਇੱਕ ਨਾਟਕ ਪੇਸ਼ ਕੀਤਾ।ਸੱਤਵੀਂ ਕਲਾਸ ਦੇ ਬੱਚਿਆਂ ਨੇ ਵਿਸਰ ਰਹੇ ਪੰਜਾਬੀ ਵਿਰਸੇ ਨੂੰ ਯਾਦ ਕਰਵਾਉਦੇ ਹੋਏ ਪੰਜਾਬੀ ਖਾਣ ਪੀਣ, ਰਿਸ਼ਤੇਦਾਰੀਆਂ, ਰਹਿਣ ਸਹਿਣ ਨਾਲ ਸਬੰਧਿਤ ਸਪੀਚ ਦਿੱਤੀ ਬੱਚਿਆਂ ਨੇ ਭੰਗੜਾ ਪੇਸ਼ ਕੀਤਾ।
ਚੁਣੇ ਹੋਏ ਹੈਡ ਬੁਆਏ ਪਵਨਦੀਪ ਸਿੰਘ ਅਤੇ ਹੈਡ ਗਰਲ ਵੀਰਾਏਕਨੂਰ ਕੌਰ ਖੇਡਾਂ ਦੀ ਕੈਪਟਨ ਸੁਰਵੀਨ ਕੌਰ ਸਕੂਲ ਡਿਸਿਪਲਿਨ ਕੈਪਟਨ ਉਸਤਤਪ੍ਰੀਤ ਕੌਰ, ਬਨਵੀਰ ਸਿੰਘ, ਵਰਿੰਦਰ ਸਿੰਘ, ਸਿਵਾਸ, ਏਕਮਪ੍ਰੀਤ ਕੌਰ, ਸਹਾਇਕ ਕੈਪਟਨ ਕੁਸ਼ਵੀਨ ਕੌਰ, ਸਾਈਮਨਪ੍ਰੀਤ ਕੌਰ, ਨਵਲੀਨ ਕੌਰ, ਮਨਰਾਜ ਸਿੰਘ ਨੂੰ ਸਕੂਲ ਦੇ ਚੇਅਰਮੈਨ ਭਾਈ ਗੁਰਇਕਬਾਲ ਸਿੰਘ, ਮੈਨੇਜਮੈਂਟ ਅਤੇ ਪ੍ਰਿ੍ਰੰਸੀਪਲ ਮੈਡਮ ਵੱਲੋਂ ਸੈਸ਼ੇ ਅਤੇ ਬੈਚ ਲਗਾ ਕੇ ਅਗਲੇ ਕਾਰਜ਼ ਕਰਨ ਲਈ ਪਿਆਰ ਭਰਿਆ ਥਾਪੜਾ ਦਿੱਤਾ।ਭਾਈ ਗੁਰਇਕਬਾਲ ਸਿੰਘ ਨੇ ਕਿਹਾ ਕਿ ਇਸ ਸਕੂਲ ਵਿੱਚ ਦੁਨਿਆਵੀ ਪੜ੍ਹਾਈ ਦੇ ਨਾਲ-ਨਾਲ ਅਧਿਆਤਮਕ ਪੜ੍ਹਾਈ ਵੀ ਕਰਾਈ ਜਾਂਦੀ ਹੈ।ਰਜਿੰਦਰ ਸਿੰਘ (ਰਾਣਾ ਵੀਰ ਜੀ) ਨੇ ਸਮਾਰੋਹ ਵਿੱਚ ਆਏ ਮਹਿਮਾਨਾਂ ਤੇ ਬੱਚਿਆਂ ਦੀ ਭਰਪੂਰ ਸ਼ਲਾਘਾ ਕੀਤੀ।ਪ੍ਰਿੰਸੀਪਲ ਮੈਡਮ ਜਸਲੀਨ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media