Thursday, September 24, 2026

ਐਨ.ਸੀ.ਸੀ ਕੈਡਟਾਂ ਨੂੰ ਵੰਡੇ ਗਏ ਇਨਾਮ

ਅੰਮ੍ਰਿਤਸਰ, 21 ਜੁਲਾਈ (ਸੁਖਬੀਰ ਸਿੰਘ) – ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਐਠ ਗਰੁੱਪਾਂ ਦੇ 520 ਐਨ.ਸੀ.ਸੀ ਕੈਡਟਾਂ ਨੇ 12 ਤੋਂ 19 ਜੁਲਾਈ 2025 ਤੱਕ ਐਨ.ਸੀ.ਸੀ ਅਕੈਡਮੀ ਰੂਪਨਗਰ, ਪੰਜਾਬ ਵਿਖੇ ਆਯੋਜਿਤ “ਪੀ.ਐਚ.ਐਚ.ਪੀ ਅਤੇ ਸੀ ਡਾਇਰੈਕਟੋਰੇਟ” ਨੇ ਕਰਵਾਏ ਗਏ ਪ੍ਰਸਿੱਧ ਇੰਟਰ ਗਰੁੱਪ ਮੁਕਾਬਲੇ ਵਿੱਚ ਹਿੱਸਾ ਲਿਆ।ਕੈਡਿਟਾਂ ਨੂੰ ਸਰੀਰਕ ਤੌਰ `ਤੇ ਚੁਣੌਤੀਪੂਰਨ ਅਤੇ ਮਾਨਸਿਕ ਤੌਰ `ਤੇ ਦਿਮਾਗੀ ਕਸਰਤ ਵਾਲੀਆਂ ਕਈ ਗਤੀਵਿਧੀਆਂ ਵਿੱਚ ਹਿੱਸਾ ਲਿਆ।ਮੁਕਾਬਲਿਆਂ ਵਿੱਚ ਰੁਕਾਵਟ ਪਾਥ ਮੁਕਾਬਲਾ, ਨਕਸ਼ਾ ਪੜ੍ਹਨਾ, ਸਿਹਤ ਅਤੇ ਸਫਾਈ, ਫੀਲਡ ਅਤੇ ਬੈਟਲ ਕਰਾਫਟ ਮੁਕਾਬਲਾ ਅਤੇ ਫਾਇਰਿੰਗ ਸ਼ਾਮਲ ਸਨ।ਇਸ ਤੋਂ ਬਾਅਦ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਮੇਜਰ ਜਨਰਲ ਜੈ.ਐਸ ਚੀਮਾ, ਐਡੀ.ਡੀ.ਜੀ ਐਨ.ਸੀ.ਸੀ, ਪੀ.ਐਚ.ਐਚ.ਪੀ ਅਤੇ ਸੀ ਡਾਇਰੈਕਟੋਰੇਟ ਨੇ ਜੇਤੂ ਗਰੁੱਪਾਂ ਨੂੰ 136 ਤਮਗੇ ਅਤੇ 5 ਟਰਾਫੀਆਂ ਵੰਡੀਆਂ।
ਮੇਜਰ ਜਨਰਲ ਚੀਮਾ ਨੇ ਸਮਾਰੋਹ ਦੀ ਸਫਲਤਾ ਲਈ ਸਾਰੇ ਕਰਮਚਾਰੀਆਂ ਦੀ ਪ੍ਰਸੰਸਾ ਕੀਤੀ ਅਤੇ ਕੈਡਿਟਾਂ ਨੂੰ ਐਨ.ਸੀ.ਸੀ ਦੀਆਂ ਉਚੀਆਂ ਪਰੰਪਰਾਵਾਂ ਅਨੁਸਾਰ ਲਗਾਤਾਰ ਮਿਹਨਤ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …