Thursday, September 24, 2026

ਨੈਸ਼ਨਲ ਸੈਂਪਲ ਸਰਵੇ ਦੀ 75ਵੀਂ ਵਰ੍ਹੇਗੰਢ ਮੌਕੇ ਪ੍ਰੋਗਰਾਮ

ਕੌਮੀ ਅੰਕੜਾ ਦਫ਼ਤਰ ਜਲੰਧਰ ਨੇ ਲੋਕਾਂ ਨੂੰ ਕੀਤਾ ਜਾਗਰੂਕ

ਅੰਮ੍ਰਿਤਸਰ, 25 ਜੁਲਾਈ (ਪੰਜਾਬ ਪੋਸਟ ਬਿਊਰੋ) – ਭਾਰਤ ਦੇ ਨੀਤੀ ਨਿਰਮਾਣ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਨੈਸ਼ਨਲ ਸੈਂਪਲ ਸਰਵੇ ਦੀ 75ਵੀਂ ਵਰ੍ਹੇਗੰਢ ਮੌਕੇ ਕੌਮੀ ਅੰਕੜਾ ਦਫ਼ਤਰ ਜਲੰਧਰ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਇੱਕ ਐਨ.ਐਸ.ਐਸ ਬੂਥ ਲਾਇਆ।ਵਿਭਾਗ ਦੇ ਅਧਿਕਾਰੀਆਂ ਨੇ ਐਨ.ਐਸ.ਐਸ ਵਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਅਤੇ ਸਰਵੇਖਣਾਂ ਨੂੰ ਦਰਸਾਉਂਦੇ ਹੋਏ ਪੈਂਫਲੇਟ ਵੰਡੇ।ਜਿਸ ਦਾ ਵਿਸ਼ਾ “ਐਨ.ਐਸ.ਐਸ-ਇੱਕ ਸ਼ਾਨਦਾਰ ਅਤੀਤ ਤੋਂ ਵਿਕਸਤ ਭਾਰਤ ਲਈ ਇੱਕ ਉਜਵਲ ਭਵਿੱਖ” ਸੀ।
ਪ੍ਰੋਗਰਾਮ ਦੌਰਾਨ ਅਰੁਣ ਕੁਮਾਰ ਸਹਾਇਕ ਨਿਰਦੇਸ਼ਕ, ਉਮੇਸ਼ ਕੁਮਾਰ ਲਿੰਬੂ, ਬਲਰਾਮ ਸਿੰਘ ਅਤੇ ਸ਼੍ਰੀਮਤੀ ਮਨੀਸ਼ਾ, ਰਾਹੁਲ ਸ਼ਰਮਾ, ਸੀਨੀਅਰ ਸਟੈਟਿਸਟਿਕਲ ਅਫ਼ਸਰ ਅਤੇ ਬਲਵਿੰਦਰ ਕੌਰ, ਸੋਨਿਕਾ ਅਤਰੀ, ਰਵਿੰਦਰ, ਚੇਤਨ ਕੁਮਾਰ ਅਤੇ ਸਤਨਾਮ ਸਿੰਘ ਮੌਜ਼ੂਦ ਸਨ ।
ਕੌਮੀ ਅੰਕੜਾ ਦਫ਼ਤਰ (ਐਨ.ਐਸ.ਓ), ਜੋ ਕਿ ਅੰਕੜਾ ਅਤੇ ਕਾਰਜਕ੍ਰਮ ਲਾਗੂ ਕਰਨ ਮੰਤਰਾਲੇ ਦੇ ਅਧੀਨ ਹੈ, 1950 ਤੋਂ ਦੇਸ਼ ਦੀ ਸੇਵਾ ਵਿੱਚ ਹੈ।ਐਨ.ਐਸ.ਐਸ ਅਕਤੂਬਰ 2024 ਤੋਂ ਸਤੰਬਰ 2025 ਤੱਕ ਆਪਣੇ ਸਰਵੇਖਣਾਂ ਦੀ 75 ਸਾਲਾਂ ਦੀ ਯਾਤਰਾ ਦਾ ਜਸ਼ਨ ਮਨਾ ਰਿਹਾ ਹੈ।ਐਨ.ਐਸ.ਐਸ, ਦੇਸ਼-ਪੱਧਰੀ ਵੱਡੇ ਪੈਮਾਨੇ ਦੇ ਨਮੂਨਾ ਸਰਵੇਖਣਾਂ ਰਾਹੀਂ ਵੱਖ-ਵੱਖ ਸਮਾਜਿਕ-ਆਰਥਿਕ ਪੈਮਾਨਿਆਂ `ਤੇ ਮਜ਼ਬੂਤ ਡਾਟਾਬੇਸ ਵਿਕਸਤ ਕਰ ਰਿਹਾ ਹੈ, ਜਿਸ ਨੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਵਿਕਾਸ ਯੋਜਨਾ ਅਤੇ ਨੀਤੀ ਬਣਾਉਣ ਵਿੱਚ ਮਦਦ ਕੀਤੀ ਹੈ।
ਐਨ.ਐਸ.ਐਸ ਦੀ ਯਾਤਰਾ 1950 ਵਿੱਚ ਯੋਜਨਾ ਮੰਤਰਾਲੇ ਦੇ ਅਧੀਨ ਰਾਸ਼ਟਰੀ ਨਮੂਨਾ ਸਰਵੇਖਣ ਦੀ ਸਥਾਪਨਾ ਨਾਲ ਸ਼ੁਰੂ ਹੋਈ।ਪਹਿਲਾ ਐਨ.ਐਸ.ਐਸ ਸਰਵੇਖਣ ਅਕਤੂਬਰ 1950 ਤੋਂ ਮਾਰਚ 1951 ਤੱਕ ਕੀਤਾ ਗਿਆ ਸੀ, ਜਿਸ ਵਿੱਚ ਘਰੇਲੂ ਜਾਣਕਾਰੀ, ਖੇਤੀਬਾੜੀ ਅਤੇ ਪਸ਼ੂ ਪਾਲਣ, ਘਰੇਲੂ ਉਦਯੋਗ, ਹੱਥਕਲਾ ਅਤੇ ਵਪਾਰ, ਸੇਵਾਵਾਂ ਅਤੇ ਵਿੱਤੀ ਕਾਰਵਾਈਆਂ ਅਤੇ ਘਰੇਲੂ ਉਪਭੋਗਤਾ ਖ਼ਰਚ ਵਰਗੇ ਆਰਥਿਕ ਪੱਖਾਂ ਨੂੰ ਕਵਰ ਕੀਤਾ ਗਿਆ।ਇਨ੍ਹਾਂ ਸਾਲਾਂ ਦੌਰਾਨ ਐਨ.ਐਸ.ਐਸ ਨੇ ਕਈ ਮਹੱਤਵਪੂਰਨ ਸਰਵੇਖਣ ਕੀਤੇ ਹਨ, ਜੋ ਭਾਰਤ ਵਿੱਚ ਯੋਜਨਾ ਅਤੇ ਨੀਤੀ ਫੈਸਲਿਆਂ ਲਈ ਬਹੁਤ ਹੀ ਮਹੱਤਵਪੂਰਨ ਸਾਬਤ ਹੋਏ ਹਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …