Sunday, February 1, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਨੇ ਕਮਿਊਨਿਟੀ ਆਊਟਰੀਚ ਪ੍ਰੋਗਰਾਮ ਦੇ ਨਾਲ ਮਨਾਇਆ ਦਾਨ ਉਤਸਵ

ਅੰਮ੍ਰਿਤਸਰ, 29 ਨਵੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਨੇ ਉਤਸ਼ਾਹ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨਾਲ ਦਾਨ ਦਿਵਸ ਮਨਾਇਆ, ਜੋ ਕਿ ਇੱਕ ਹਫ਼ਤੇ ਚੱਲਣ ਵਾਲੇ ਰਾਸ਼ਟਰੀ ਦਾਨ ਉਤਸਵ ਸਬੰਧੀ ਸਵੈ-ਇੱਛਾ ਨਾਲ ਦਾਨ ਕਰਨ ਦੇ ਭਾਵਾਂ ਨੂੰ ਉਤਸ਼ਾਹਿਤ ਕਰਨਾ ਸੀ।ਕਾਲਜ ਨੇ ਸਥਾਨਕ ਭਾਈਚਾਰੇ ਦੀ ਸਹਾਇਤਾ ਲਈ ਵੱਖ-ਵੱਖ ਚੈਰੀਟੇਬਲ ਅਤੇ ਆਊਟਰੀਚ ਗਤੀਵਿਧੀਆਂ ਦਾ ਆਯੋਜਨ ਕੀਤਾ।
ਕਾਲਜ ਦੀਆਂ ਐਨ.ਐਸ.ਐਸ ਯੂਨਿਟਾਂ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਹੜ੍ਹ ਰਾਹਤ ਸਮੱਗਰੀ ਵੰਡਣ ਲਈ ਸ਼ਹਿਜ਼ਾਦਾ ਅਤੇ ਬੇਦੀ ਛੰਨਾ ਪਿੰਡਾਂ ਦਾ ਦੌਰਾ ਕੀਤਾ।ਹਾਲ ਹੀ ਵਿੱਚ ਹੜ੍ਹਾਂ ਕਾਰਨ ਹੋਈ ਤਬਾਹੀ ਤੋਂ ਬਾਅਦ ਪਿੰਡ ਵਾਸੀਆਂ ਨੂੰ ਉਨ੍ਹਾਂ ਦੇ ਜੀਵਨ ਨੂੰ ਮੁੜ ਸੁਰਜੀਤ ਕਰਨ ਵਿੱਚ ਮਦਦ ਕਰਨ ਲਈ ਜ਼ਰੂਰੀ ਸਪਲਾਈ, ਜਿਸ ਵਿੱਚ ਭੋਜਨ, ਕੱਪੜੇ, ਸੈਨੇਟਰੀ ਸਮੱਗਰੀ ਅਤੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਸ਼ਾਮਲ ਸਨ, ਪ੍ਰਦਾਨ ਕੀਤੀਆਂ ਗਈਆਂ।ਐਨ.ਐਸ.ਐਸ ਵਲੰਟੀਅਰਾਂ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਹਮਦਰਦੀ ਭਰੇ ਭਾਵਾਂ ਨਾਲ ਸਹਾਇਤਾ ਦੀ ਪੇਸ਼ਕਸ਼ ਕੀਤੀ।ਪ੍ਰਿੰਸੀਪਲ ਡਾ. ਪਸ਼ਪਿੰਦਰ ਵਾਲੀਆ ਨੇ ਕਾਲਜ ਦੀ ਸਮਾਜਿਕ ਸੇਵਾ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਿਆਂ ਕਿਹਾ ਕਿ ਉਹ ਲੋੜਵੰਦ ਨਾਗਰਿਕਾਂ ਦੀ ਸਹਾਇਤਾ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ।
ਡਾ. ਅਨੀਤਾ ਨਰਿੰਦਰ ਡੀਨ ਕਮਿਊਨਿਟੀ ਡਿਵੈਲਪਮੈਂਟ ਇਨਸ਼ੀਏਟਿਵਜ਼, ਡਾ. ਨਰੇਸ਼ ਡੀਨ ਯੂਥ ਵੈਲਫੇਅਰ, ਹਰਦੀਪ ਸਿੰਘ ਐਸੋਸੀਏਟ ਪ੍ਰੋਫੈਸਰ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨ ਵਿਭਾਗ, ਡਾ. ਨਿਧੀ ਅਗਰਵਾਲ ਅਤੇ ਸ਼੍ਰੀਮਤੀ ਸੁਰਭੀ ਸੇਠੀ ਐਨ.ਐਸ.ਐਸ ਪ੍ਰੋਗਰਾਮ ਅਫਸਰ ਵੀ ਇਸ ਪ੍ਰੋਗਰਾਮ ਦੌਰਾਨ ਮੌਜ਼ੂਦ ਰਹੇ।

Check Also

ਆਰ.ਆਰ.ਆਰ ਕੰਪਨੀ ਨਾਲ ਠੋਸ ਕਚਰਾ ਇਕੱਠਾ ਕਰਨ ਸਬੰਧੀ ਸਮੀਖਿਆ ਮੀਟਿੰਗ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਕਮਿਸ਼ਨਰ, ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਨਿਰਦੇਸ਼ਾਂ ਅਨੁਸਾਰ …