ਡਾ. ਮਹਿਲ ਸਿੰਘ ‘ਪੰਜਾਬੀ ਨਾਇਕ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 1 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਅਤੇ ਜਗਤ ਪੰਜਾਬੀ ਸਭਾ, ਕੈਨੇਡਾ ਦੇ ਸਹਿਯੋਗ ਨਾਲ ਇੰਟਰ ਕਾਲਜ ਭਾਸ਼ਣ
ਮੁਕਾਬਲਾ ਕਰਵਾਇਆ ਗਿਆ।ਜਿਸ ਵਿੱਚ ਜਗਤ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਅਤੇ ’ਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਨੇ ਮੁੱਖ ਮਹਿਮਾਨ ਵਜਂ ਸ਼ਿਰਕਤ ਕੀਤੀ।ਖਾਲਸਾ ’ਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਦੇ ਯਤਨਾਂ ਸਦਕਾ ਕਰਵਾਏ ਗਏ ਉਕਤ ਮੁਕਾਬਲੇ ’ਚ ਵੱਖ-ਵੱਖ ਕਾਲਜਾਂ ਦੇ 12 ਵਿਿਦਆਰਥੀਆਂ ਅਤੇ 13 ਅਧਿਆਪਕਾਂ ਨੇ ਭਾਗ ਲਿਆ।ਇਸ ਮੁਕਾਬਲੇ ਦੀ ਸ਼ੁਰੂਆਤ ’ਚ ਡਾ. ਕੁਮਾਰ ਵਲੋਂ ਆਏ ਮਹਿਮਾਨਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਗਿਆ।ਉਨ੍ਹਾਂ ਨੇ ਸਮੂਹ ਸਰੋਤਿਆਂ ਨਾਲ ਭਾਸ਼ਣ ਮੁਕਾਬਲੇ ਦੇ ਮੁੱਖ ਵਿਿਸ਼ਆਂ ਨੈਤਿਕਤਾ ਅਤੇ ਪੰਜਾਬੀ ਭਾਸ਼ਾ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਅਜੋਕੇ ਸਮੇਂ ’ਚ ਨੈਤਿਕਤਾ ’ਚ ਆ ਰਹੀ ਗਿਰਾਵਟ ਦੇ ਕਾਰਨਾਂ ਬਾਰੇ ਦੱਸਦਿਆਂ ਆਪਣੇ ਅੰਤਰਮਨ ਨੂੰ ਨੈਤਿਕਤਾ ਦੇ ਰਾਹ ’ਤੇ ਤਰਨ ਲਈ ਪੇ੍ਰਰਿਤ ਕੀਤਾ। ਉਨ੍ਹਾਂ ਕਿਹਾ ੳ¹ਕਤ ਪ੍ਰੋਗਰਾਮ ’ਚ ਉੱਘੇ ਕਹਾਣੀਕਾਰ ਡਾ. ਅਰਵਿੰਦਰ ਕੌਰ ਧਾਲੀਵਾਲ, ਡਾ. ਨਵਦੀਪ ਕੌਰ (ਅਸਿਸਟੈਂਟ ਪ੍ਰੋਫੈਸਰ ਡੀ.ਏ. ਵੀ ਕਾਲਜ ਅੰਮ੍ਰਿਤਸਰ), ਪ੍ਰੋ: ਪਿਆਰਾ ਸਿੰਘ (ਸਾਬਕਾ ਪ੍ਰੋਫੈਸਰ ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ), ਪ੍ਰੋ: ਕੁਲਦੀਪ ਸਿੰਘ, ਪ੍ਰੋ: ਸਹਿੰਦਰਬੀਰ ਸਿੰਘ (ਸਾਬਕਾ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ) ਨੇ ਜੱਜਾਂ ਦੀ ਭੂਮਿਕਾ ਨਿਭਾਈ।
ਡਾ. ਮਹਿਲ ਸਿੰਘ ਨੇ ਪੰਜਾਬੀ ਭਾਸ਼ਾ ਦੇ ਇਤਿਹਾਸਕ ਪਰਿਪੇਖ ਸਬੰਧੀ ਚਰਚਾ ਕਰਦਿਆਂ ਸੰਚਾਰ ਅਤੇ ਗਿਆਨ ਦੀ ਭਾਸ਼ਾ ਵਿਚਲੇ ਅੰਤਰ ਨੂੰ ਸਪੱਸ਼ਟ ਕਰਦਿਆਂ ਭਾਸ਼ਾਈ ਭਿੰਨਤਾ ਅਤੇ ਉਸਦੇ ਤੱਤਾਂ, ਸਭਿਆਚਾਰ, ਧਰਮ ਅਤੇ ਮਿਿਥਹਾਸ ਬਾਰੇ ਚਰਚਾ ਕੀਤੀ।ਜਦਕਿ ਸ: ਚੱਠਾ ਨੇ ਕਾਇਦਾ-ਏ-ਨੂਰ ਬਾਰੇ ਚਰਚਾ ਕਰਦਿਆਂ ਨੌਜਵਾਨ ਪੀੜ੍ਹੀ ਨੂੂੰ ਆਪਣੀ ਭਾਸ਼ਾ ਨਾਲ ਜੁੜਣ ਲਈ ਪ੍ਰੇਰਿਤ ਕੀਤਾ।ਪ੍ਰੋਗਰਾਮ ਦੌਰਾਨ ਜਗਤ ਪੰਜਾਬੀ ਸਭਾ ਦੁਆਰਾ ਡਾ. ਮਹਿਲ ਸਿੰਘ ਨੂੰ ਪੰਜਾਬੀ ਨਾਇਕ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਡਾ. ਕੁਮਾਰ ਨੇ ਦੱਸਿਆ ਕਿ ਮੁਕਾਬਲੇ ’ਚ ਖਾਲਸਾ ਕਾਲਜ ਲਾਅ ਦੀ ਟੀਮ ਨੇ ਪਹਿਲਾ, ਖਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਨੇ ਦੂਸਰਾ ਅਤੇ ਖਾਲਸਾ ਕਾਲਜ ਫਾਰ ਵੁਮੈਨ ਨੇ ਤੀਸਰਾ ਸਥਾਨ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੇ ਮੁਕਾਬਲੇ ’ਚ ਸਤਿੰਦਰ ਕੌਰ ਸੁਖੀ ਨੇ ਪਹਿਲਾ, ਅ³ਮ੍ਰਿਤਪਾਲ ਸਿੰਘ ਨੇ ਦੂਜਾ, ਅਮਨਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਡਾ. ਮਨਿੰਦਰ ਕੌਰ (ਅਸਿਸਟੈਂਟ ਪ੍ਰੋਫੈਸਰ) ਦੀ ਅਗਵਾਈ ’ਚ ਆਯਜਿਤ ਪ੍ਰੋਗਰਾਮ ’ਚ ਜਗਤ ਪੰਜਾਬੀ ਸਭਾ ਦੇ ਮੈਂਬਰ ਪ੍ਰਿੰਸੀਪਲ ਸ਼ਰਨਜੀਤ ਕੌਰ, ਪ੍ਰਿੰਸੀਪਲ ਹਰਕੀਰਤ ਕੌਰ, ਮਨਿੰਦਰ ਕੌਰ, ਸਤਿੰਦਰ ਕੌਰ, ਗੁਰਵੀਰ ਸਿੰਘ ਸਮੇਤ ਪੂਰੇ ਪੰਜਾਬ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ।ਪ੍ਰੋਗਰਾਮ ਦੇ ਅੰਤ ’ਚ ਡਾ. ਕੁਮਾਰ ਅਤੇ ਡਾ. ਗੁਰਜੀਤ ਕੌਰ ਨੇ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।
Punjab Post Daily Online Newspaper & Print Media