Monday, February 2, 2026

ਟਰੈਫਿਕ ਜਾਮ ਤੋਂ ਰਾਹਤ, ‘ਆਪ’ ਸਰਕਾਰ ਬਣਵਾ ਰਹੀ ਹੈ ਤਿੰਨ ਮਹੱਤਵਪੂਰਨ ਪੁਲ – ਪ੍ਰਭਬੀਰ ਸਿੰਘ ਬਰਾੜ

ਅੰਮ੍ਰਿਤਸਰ, 8 ਜਨਵਰੀ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਸ਼ਹਿਰੀ ਜਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਪਨਸਪ (ਪੰਜਾਬ) ਪ੍ਰਭਬੀਰ ਸਿੰਘ ਬਰਾੜ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਵਿੱਚ ਆਪ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਤਿੰਨ ਮਹੱਤਵਪੂਰਨ ਪੁੱਲ ਬਣਾਏ ਜਾ ਰਹੇ ਹਨ। ਇਹ ਤਿੰਨ ਪੁਲ ਨਿਊ ਅੰਮ੍ਰਿਤਸਰ, ਸੁਲਤਾਨਵਿੰਡ ਚੌਂਕ ਅਤੇ ਤਰਨ ਤਾਰਨ ਫ਼ਲਾਈਓਵਰ ‘ਤੇ ਬਣਾਏ ਜਾ ਰਹੇ ਹਨ, ਜੋ ਸ਼ਹਿਰ ਦੀ ਟਰੈਫਿਕ ਪ੍ਰਣਾਲੀ ’ਚ ਵੱਡਾ ਸੁਧਾਰ ਲਿਆਉਣਗੇ।ਬਰਾੜ ਨੇ ਦੱਸਿਆ ਕਿ ਨਿਊ ਅੰਮ੍ਰਿਤਸਰ ਪੁਲ ਰਾਹੀਂ ਅੰਮ੍ਰਿਤਸਰ-ਜਲੰਧਰ ਰੋਡ ’ਤੇ ਲੱਗਦੇ ਲੰਮੇ ਜਾਮ ਤੋਂ ਰਾਹਤ ਮਿਲੇਗੀ।ਸੁਲਤਾਨਵਿੰਡ ਪੁਲ ਰਾਹੀਂ ਹਰ ਐਤਵਾਰ ਸ਼ਹੀਦਾਂ ਸਾਹਿਬ ਜਾਣ ਵਾਲੀਆਂ ਸੰਗਤਾਂ ਨੂੰ ਵੱਡੀ ਸਹੂਲਤ ਮਿਲੇਗੀ।ਇਸ ਦੇ ਨਾਲ ਹੀ ਤਰਨ ਤਾਰਨ ਫ਼ਲਾਈਓਵਰ ਬ੍ਰਿਜ ’ਤੇ ਚੌਥੀ ਲੈਗ ਉਤਾਰਨ ਦੇ ਬਾਅਦ ਜਲੰਧਰ ਤੋਂ ਆਉਣ ਵਾਲੇ ਲੋਕਾਂ ਨੂੰ ਸ਼ਹਿਰ ਵਿਚੋਂ ਗੁਜਰਣ ਦੀ ਲੋੜ ਨਹੀਂ ਰਹੇਗੀ ਅਤੇ ਉਹ ਬਾਹਰੋਂ-ਬਾਹਰ ਸਿੱਧੇ ਝਬਾਲ ਜਾ ਸਕਣਗੇ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਲਈ ਇਹ ਤਿੰਨੇ ਪੁਲ ਵੱਡੀ ਸੌਗਾਤ ਸਾਬਤ ਹੋਣਗੇ।ਬਰਾੜ ਨੇ ਕਿਹਾ ਕਿ ਸ਼ਹਿਰ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਹੋਰ ਵੀ ਕਈ ਪ੍ਰੋਜੈਕਟਾਂ ’ਤੇ ਕੰਮ ਕਰ ਰਹੀ ਹੈ।

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …