Saturday, June 27, 2026

ਬੀਬੀ ਜਗਦੀਸ਼ ਕੌਰ ਚੂਲ੍ਹਾ ਟੁੱਟਣ ਕਾਰਨ ਹਸਪਤਾਲ ਦਾਖਲ

ਡਾਕਟਰ ਕਰਨਗੇ ਸੋਮਵਾਰ ਨੂੰ ਅਪਰੇਸ਼ਨ-ਕੰਵਰਬੀਰ ਸਿੰਘ

PPN1501201520

ਅੰਮ੍ਰਿਤਸਰ, 15 ਜਨਵਰੀ (ਸੁਖਬੀਰ ਸਿੰਘ) ਬੀਬੀ ਜਗਦੀਸ਼ ਕੌਰ (ਮੁੱਖ ਗਵਾਹ ਸੱਜਣ ਕੁਮਾਰ ਕੇਸ) ਦਾ ਕੱਲ ਆਪਣੀ ਰਿਹਾਇਸ਼ ਵਿਖੇ ਸਵੇਰੇ ਅਚਾਨਕ ਡਿੱਗ ਜਾਣ ਕਰਕੇ ਚੂੱਲ੍ਹਾ ਟੁੱਟ ਗਿਆ, ਜਿੰਨਾਂ ਨੂੰ ਇਲਾਜ਼ ਲਈ ਸ੍ਰੀ ਗੁਰੂ ਰਾਮਦਾਸ ਹਸਪਤਾਲ (ਵੱਲ੍ਹਾ) ਵਿਖੇ ਦਾਖਲ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈ.ਐਸ.ਓ ਦੇ ਸੂਬਾ ਪ੍ਰਧਾਨ ਤੇ ਜੇਲ੍ਹ ਵਿਭਾਗ ਮੈਂਬਰ ਕੰਵਰਬੀਰ ਸਿੰਘ (ਅੰਮ੍ਰਿਤਸਰ) ਨੇ ਦੱਸਿਆ ਕਿ ਉਹਨਾਂ ਦਾ ਆਪਰੇਸ਼ਨ ਬਲੱਡ ਪ੍ਰੈਸਰ ਵਧਣ ਕਰਕੇ ਨਹੀਂ ਹੋ ਸਕਿਆ, ਜੋ ਹੁਣ ਡਾਕਟਰੀ ਰਾਏ ਮੁਤਾਬਿਕ ਸੋਮਵਾਰ ਨੂੰ ਹੋਵੇਗਾ।ਉਹਨਾਂ ਕਿਹਾ ਕਿ ਬੀਬੀ ਜੀ ਦੇ ਪਰਿਵਾਰ ਤੇ ਸਾਡੇ ਵੱਲੋਂ ਉਹਨਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।ਇਸ ਵਕਤ ਬੀਬੀ ਜਗਦੀਸ਼ ਕੌਰ ਵੱਲ੍ਹਾ ਹਸਪਤਾਲ ਵਿੱਚ ਜੇਰੇ ਇਲਾਜ ਚੱਲ ਰਹੇ ਹਨ।ਇਸ ਮੌਕੇ ਉਹਨਾਂ ਦੇ ਬੇਟੇ ਗੁਰਦੀਪ ਸਿੰਘ ਗੋਲਡੀ, ਗੁਰਮਨਜੀਤ ਸਿੰਘ ਅੰਮ੍ਰਿਤਸਰ, ਜਗਮੋਹਨ ਸਿੰਘ ਸ਼ਾਂਤ, ਮਨਜੀਤ ਸਿੰਘ ਪੰਛੀ, ਕੁਲਜੀਤ ਸਿੰਘ, ਗੁਰਿੰਦਰ ਸਿੰਘ ਸ਼ਾਂਤ, ਬਿਕਰਮ ਸਿੰਘ, ਬਲਵਿੰਦਰ ਸਿੰਘ ਸਮੇਤ ਕੁੁੱਝ ਹੋਰ ਆਗੂ ਤੇ ਪਰਿਵਾਰਕ ਮੈਂਬਰ ਸ਼ਾਮਿਲ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply