Sunday, February 22, 2026

‘ਟੈਲੀ-ਮਨਾਸ’ ਹੈਲਪਲਾਈਨ ਤੇ ਜਿਲ੍ਹਾ ਅੰਮ੍ਰਿਤਸਰ ਵਿੱਚ 22,200 ਤੋਂ ਵੱਧ ਕਾਲਾਂ ਆਈਆਂ- ਸਿਵਲ ਸਰਜਨ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਡਾ. ਸਤਿੰਦਰਜੀਤ ਸਿੰਘ ਬਜਾਜ ਦੀ ਅਗਵਾਈ ਹੇਠ ਮਾਨਸਿਕ ਸਿਹਤ ਪ੍ਰੋਗਰਾਮ ਤਹਿਤ ਟੈਲੀ ਮਾਨਸ ਹੈਲਪਲਾਈਨ ਅਹਿਮ ਭੂਮਿਕਾ ਨਿਭਾਅ ਰਹੀ ਹੈ।ਇਸ ਹੈਲਪ ਲਾਈਨ `ਤੇ ਪਿੱਛਲੇ ਇੱਕ ਸਾਲ ਦੌਰਾਨ ਜਿਲ੍ਹੇ ਭਰ ਵਿੱਚ 22,200 ਤੋਂ ਵੱਧ ਕਾਲਾਂ ਪ੍ਰਾਪਤ ਹੋ ਚੁੱਕੀਆਂ ਹਨ, ਜਿਥੇ ਲੋਕਾਂ ਨੇ ਮਾਨਸਿਕ ਸਲਾਹ, ਭਾਵਨਾਤਮਕ ਸਹਾਇਤਾ ਅਤੇ ਮਨੋਵਿਗਿਆਨਕ ਮਦਦ ਲਈ ਸੰਪਰਕ ਕੀਤਾ।ਟੈਲੀ-ਮਨਾਸ ਭਾਰਤ ਸਰਕਾਰ-ਦੀ ਨੈਸ਼ਨਲ ਟੈਲੀ ਮੈਨਟਲ ਹੈਲਥ ਪ੍ਰੋਗਰਾਮ ਹੇਠ ਇੱਕ ਮਹੱਤਵਪੂਰਨ ਪਹਿਲ ਹੈ, ਜਿਸ ਦਾ ਉਦੇਸ਼ ਦੇਸ਼ ਭਰ ਦੇ ਲੋਕਾਂ ਨੂੰ ਮੁਫ਼ਤ, ਗੁਪਤ ਅਤੇ 24 ਘੰਟੇ ਮਾਨਸਿਕ ਸਿਹਤ ਜੋ ਸਹਾਇਤਾ ਪ੍ਰਦਾਨ ਕਰਨਾ ਹੈ।ਇਹ ਸੇਵਾ ਮਾਹਿਰ ਕੋਂਸਲਰਾਂ ਰਾਹੀਂ ਤੁਰੰਤ ਮਦਦ, ਤਣਾਅ ਨੂੰ ਸੰਭਾਲਣ-ਲਈ ਤਰੀਕੇ, ਮਨੋਵਿਗਿਆਨਕ ਪਹਿਲੀ ਸਹਾਇਤਾ ਅਤੇ ਲੋੜ ਪੈਣ `ਤੇ ਮਾਹਿਰਾਂ ਜਾਂ ਸਿਹਤ ਸੰਸਥਾਵਾਂ ਨਾਲ ਜੋੜਨ ਦੀ ਸੁਵਿਧਾ ਦਿੰਦੀ ਹੈ।ਹੈਲਪ ਲਾਈਨ ਰਾਹੀਂ ਤਣਾਅ, ਚਿੰਤਾ, ਡਿਪ੍ਰੈਸ਼ਨ, ਪ੍ਰੀਖਿਆ ਦਬਾਅ,ਰਿਸ਼ਤਿਆਂ ਦੀਆਂ ਸਮੱਸਿਆਵਾਂ, ਨਸ਼ੇ ਸਬੰਧੀ ਚਿੰਤਾਵਾਂ, ਨੀਂਦ ਦੀਆਂ ਸਮੱਸਿਆਵਾਂ ਅਤੇ ਸੰਕਟ ਸਥਿਤੀਆਂ ਵਰਗੇ ਮਾਮਲਿਆਂ ਵਿੱਚ ਮਦਦ ਪ੍ਰਦਾਨ ਕੀਤੀ ਜਾਂਦੀ ਹੈ।ਪਹਿਲੇ ਪੱਧਰ `ਤੇ ਕੌਂਸਲਰ ਸਹਾਇਤਾ ਦਿੰਦੇ ਹਨ ਅਤੇ ਜ਼ਰੂਰਤ ਪੈਣ `ਤੇ ਮਾਮਲੇ ਨੂੰ ਮਨੋਵਿਗਿਆਨੀ ਜਾਂ ਮਨੋਰੋਗ ਮਾਹਿਰ ਵੱਲ ਭੇਜਿਆ ਜਾਂਦਾ ਹੈ।ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੁਰਮੀਤ ਕੌਰ ਨੇ ਕਿਹਾ ਕਿ ਵਧ ਰਹੀਆਂ ਕਾਲਾਂ ਲੋਕਾਂ ਵਿੱਚ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਦਾ ਸੰਕੇਤ ਹਨ।ਉਨ੍ਹਾਂ ਨੇ ਸਮਾਜਿਕ ਸੰਸਥਾਵਾਂ, ਸਕੂਲਾਂ ਅਤੇ ਪਰਿਵਾਰਾਂ ਨੂੰ ਵੀ ਇਸ ਸੇਵਾ ਬਾਰੇ ਜਾਗਰੂਕਤਾ ਫੈਲਾਉਣ ਦੀ ਅਪੀਲ ਕੀਤੀ।
ਇਸ ਮੌਕੇ ਜਿਲ੍ਹਾ ਐਮ.ਈ.ਆਈ.ਓ ਅਮਰਦੀਪ ਸਿੰਘ ਨੇ ਦੱਸਿਆ ਕਿ ਲੋਕ ਇਸ 24 ਘੰਟੇ, ਹਫ਼ਤੇ ਦੇ 7 ਦਿਨ ਟੋਲ-ਫਰੀ ਨੰਬਰ 1800-89-14416 ਅਤੇ 14416 ਕਾਲ ਕਰਕੇ ਸੇਵਾ ਲੈ ਸਕਦੇ ਹਨ।

Check Also

ਭਗਤਾਂਵਾਲਾ ਡੰਪਿੰਗ ਸਾਈਟ ’ਤੇ ਬਾਇਓ-ਰੀਮੀਡੀਏਸ਼ਨ ਕੰਮ ਦੀ ਸੰਯੁਕਤ ਕਮਿਸ਼ਨਰ ਵੱਲੋਂ ਸਮੀਖਿਆ

ਅੰਮ੍ਰਿਤਸਰ, 22 ਫ਼ਰਵਰੀ (ਜਗਦੀਪ ਸਿੰਘ) – ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਗਰ ਨਿਗਮ …