ਅੰਮ੍ਰਿਤਸਰ, 14 ਮਾਰਚ (ਸੁਖਬੀਰ ਸਿੰਘ) – ਸੀ-ਪਾਈਟ ਕੈਂਪ ਰਣੀਕੇ ਅੰਮ੍ਰਿਤਸਰ ਦੇ ਅਧਿਕਾਰੀ ਕੈਪਟਨ ਅਜੀਤ ਸਿੰਘ ਨੇ ਦੱਸਿਆ ਹੈ ਕਿ ਏ.ਆਰ.ਓ ਅੰਮ੍ਰਿਤਸਰ
ਅਸਿਸਟੈਂਟ ਰਿਕਿਊਟਿੰਗ ਅਫਸਰ ਨੇ ਸੀ-ਪਾਈਟ ਕੈਂਪ ਰਣੀਕੇ ਵਿਖੇ ਪਹੁੰਚ ਕੇ 2026 ਦੀ ਆਰਮੀ ਜਿਸ ਦੀ ਰਿਜ਼ਸਟਰੇਸ਼ਨ 13 ਫਰਵਰੀ 2026 ਤੋਂ 01 ਅਪਰੈਲ 2026 ਤੱਕ ਸ਼ੂਰੂ ਹੋ ਗਈ ਹੈ।ਪੰਜਾਬ ਪੁਲਿਸ ਦੀ ਰਜ਼ਿਸਟਰੇਸ਼ਨ 10 ਮਾਰਚ 2026 ਤੋਂ 30 ਮਾਰਚ 2026 ਤੱਕ ਹੈ।ਆਪ ਜਲਦੀ ਤੋਂ ਜਲਦੀ ਰਜ਼ਿਸਟਰੇਸ਼ਨ ਕਰਕੇ ਕੇ ਸੀ-ਪਾਈਟ ਕੈਂਪ ਰਣੀਕੇ ਵਿਖੇ ਪਹੁੰਚੋ।ਟ੍ਰੇਨਿੰਗ ਅਫਸਰ ਕੈਪਟਨ ਅਜੀਤ ਸਿੰਘ ਨੇ ਵੀ ਯੁਵਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਆਰਮੀ ਅਗਨੀਵੀਰ ਵਿੱਚ ਭਰਤੀ ਲਈ ਲਿਖਤੀ ਪੇਪਰ ਲਈ ਕਲਾਸਾਂ 6 ਫਰਵਰੀ 2026 ਅਤੇ ਪੰਜਾਬ ਪੁਲਿਸ ਦੀਆਂ ਲਿਖਤੀ ਪੇਪਰ ਦੀ ਕਲਾਸਾਂ 10 ਮਾਰਚ 2026 ਤੋਂ ਸ਼ੁਰੂ ਹੋ ਗਈਆਂ ਹਨ।ਪੰਜਾਬ ਪੁਲਿਸ ਅਰਮੀ ਫਿਜੀਕਲ ਦੀ ਟਰੇਨਿੰਗ ਸੀ-ਪਾਈਟ ਕੈਂਪ ਰਣੀਕੇ ਵਿਖੇ ਬਹੁਤ ਜੋਰ ਨਾਲ ਚੱਲ ਰਹੀ ਹੈ।
ਉਨਾਂ ਦੱਸਿਆ ਕਿ ਜਿਹੜੇ ਯੁਵਕ ਜਿਲਾ ਅੰਮ੍ਰਿਤਸਰ, ਗੁਰਦਾਸਪੁਰ ਤੇ ਪਠਾਨਕੋਟ ਨਾਲ ਸਬੰਧਿਤ ਹਨ ਅਤੇ ਐਸ, ਐਸ.ਸੀ/ਆਰਮੀ ਅਗਨੀਵੀਰ/ ਪੰਜਾਬ ਪੁਲਿਸ ਦੇ ਲਿਖਤੀ ਪੇਪਰ/ ਫਿਜੀਕਲ ਟੈਸਟ ਦੀ ਤਿਆਰੀ ਕਰਨਾ ਚਾਹੁੰਦੇ ਹਨ।ਉਹ ਯੁਵਕ ਸੀ-ਪਾਈਟ ਕੈਂਪ ਰਣੀਕੇ ਵਿਖੇ ਆ ਕੇ ਮੁਫਤ ਤਿਆਰੀ ਕਰ ਸਕਦੇ ਹਨ।ਕੈਂਪ ਵਿੱਚ ਯੁਵਕਾਂ ਵਾਸਤੇ ਜਿੰਮ ਅਤੇ ਵਧੀਆ ਗਰਾਂਊਡ (400 ਮੀਟਰ ਟ੍ਰੈਕ) ਵਧੀਆ ਵਾਲੀਬਾਲ ਗਰਾਂਊਡ ਅਤੇ ਹੋਰ ਕਈ ਖੇਡਾਂ ਦਾ ਖਾਸ ਪ੍ਰਬੰਧ ਹੈ।ਕੈਂਪ ਦੀ ਟਰੇਨਿੰਗ ਲੈਣ ਲਈ ਦਸਤਾਵੇਜ ਦੀਆ ਫੋਟੋ ਕਾਪੀਆਂ ਜਿਵੇ ਆਧਾਰ ਕਾਰਡ, ਦਸਵੀਂ ਜਾਂ ਬਾਰਵੀਂ ਕਲਾਸ ਦਾ ਸਰਟੀਫਿਕੇਟ, ਜਾਤੀ ਸਰਟੀਫਿਕੇਟ ਅਤੇ ਦੋ ਪਾਸਪੋਰਟ ਸਾਈਜ਼ ਫੋਟੋਗਰਾਫ ਅਤੇ ਫੋਟੋ ਕਾਪੀ ਨਾਲ ਲੈ ਕੇ ਕੈਂਪ ਵਿੱਚ ਰਿਪੋਰਟ ਕਰ ਸਕਦੇ ਹਨ। ਕੈਪਟਨ ਅਜੀਤ ਸਿੰਘ ਨੇ ਦੱਸਿਆ ਕਿ ਟਰੇਨਿੰਗ ਦੌਰਾਨ ਯੁਵਕਾ ਨੂੰ ਟਰੇਨਿੰਗ, ਪੜਾਈ, ਰਿਹਾਇਸ਼ ਅਤੇ ਖਾਣਾ ਪੰਜਾਬ ਸਰਕਾਰ ਵਲੋਂ ਮੁਫਤ ਦਿੱਤਾ ਜਾਵੇਗਾ।ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 7009317626, 9872840492 ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media