Wednesday, March 25, 2026

ਮੁਸਕਾਨ ਕਲੱਬ ਬਟਾਲਾ ਦਾ ਤਾਜਪੋਸੀ ਸਮਾਗਮ ਸੰਪਨ

ਲਾਇੰਨ ਕਲੱਬ ਮੁਸਕਾਨ ਬਟਾਲਾ ਨੂੰ ਮਿਲਿਆ ਫਾਈਵ ਸਟਾਰ ਦਾ ਦਰਜਾ

PPN1601201508

ਬਟਾਲਾ, 16 ਜਨਵਰੀ (ਨਰਿੰਦਰ ਬਰਨਾਲ) – ਸਮਾਜ ਸੇਵਾ ਨੂੰ ਸਮਰਪਿਤ ਲਾਇੰਨਜ਼ ਕਲੱਬ ਵਿਸਵ ਪੱਧਰ ਤੇ ਆਪਣੀ ਵੱਖਰੀ ਤੇ ਗੌਰਵਮਈ ਪਹਿਚਾਣ ਨਾਲ ਸੇਵਾ ਕਾਰਜਾਂ ਵਿਚ ਹਿੱਸਾ ਪਾ ਰਿਹਾ ਹੈ ਇਸੇ ਦੀ ਮਿਸਨ ਨੂੰ ਸਮਰਪਿਤ ਡਿਸਟ੍ਰਿਕ ੩੨੧ ਡੀ ਦੀ ਲਾਇੰਨਜ ਕਲੱਬ ਮੁਸਕਾਨ ਬਟਾਲਾ ਦਾ ਨਾ ਪੂਰੇ ਡਿਸਟ੍ਰਿਕ ਵਿਚ ਆਪਣੀ ਵਿਲੱਖਣ ਪਹਿਚਾਨ ਕਰਕੇ ਜਾਣਿਆਂ ਜਾ ਰਿਹਾ ਹੈ। ਮੁਸਕਾਨ ਕਲੱਬ ਬਟਾਲਾ ਦਾ ਤਾਜਪੋਸੀ ਸਮਾਗਮ ਜੋਤਸਨਾ੨੦੧੫ ਵੰਡਰ ਹੋਟਲ ਬਟਾਲਾ ਵਿਚ ਕਰਵਾਇਆ ਗਿਆ। ਤਾਜਪੋਸੀ ਸਮਾਗਮ ਲਇੰਨਜ ਨਾਰੇਸ ਅਗਰਵਾਲ ਇੰਟਰਨੈਸਨਲ ਵਾਇਸ ਗਵਰਨਰ, ਲਾਇੰਨ ਪੀ ਐਸ ਚਾਵਲਾ ਡਿਸਟ੍ਰਿਕ ਗਵਰਨਰ, ਲਇੰਨ ਆਈ ਐਸ ਲੂਥਰਾ ਵਾਇਸ ਡਿਸਟ੍ਰਿਕ ਗਵਰਨਰ, ਲਾਇੰਨ ਸੁਦੀਪ ਗਰਗ ਗਵਰਨਰ ੨, ਲਇੰਨ ਸਵਰਨ ਸਿੰਘ ਖਾਲਸਾ ਡਿਸਟ੍ਰਿਕ ਚੇਅਰਮੈਨ ਮੈਬਰਸਿਪ ਗਰੋਥ, ਲਾਇੰਨ ਹਰਵੰਤ ਮਹਾਜਨ, ਜੋਨ ਚੇਅਰਮੈਨ ਲਾਇੰਨ ਹਰਭਜ਼ਨ ਸਿੰਘ ਸੇਖੋ ਵੱਲੋ ਸਮਾਗਮ ਦਾ ਅਗਾਜ ਰਾਸਟਰੀ ਗੀਤ ਨਾਲ ਕੀਤਾ ਗਿਆ। ਲਾਇੰਨ ਪੀ ਐਸ ਚਾਵਲਾ ਨੇ ਲਾਇਨਜਮ ਦੀ ਪਰਿਭਾਸਾ ਸਬੰਧੀ ਸਾਰਿਆਂ ਨੂੰ ਜਾਣੂ ਕਰਵਾਉਦਿਆਂ ਕਿਹਾ ਮਨੂੱਖ ਦਾ ਫਰਜ ਨਿਸਕਾਨ ਸੇਵਾ ਕਰਕੇ ਸਮਾਜ ਦਾ ਭਲਾ ਕਰਨਾ ਹੈ। ਸੈਕਟਰੀ ਲਾਇੰਨ ਆਰ ਐਸ ਰੰਧਾਵਾ ਨੇ ਮੁਸਕਾਨ ਕਲੱਬ ਬਟਾਲਾ ਦੇ ਕੀਤੇ ਗਏ ਕੰਮਾ ਸਬੰਧੀ ਰਿਪੋਰਟ ਜਾਰੀ ਕਰਦਿਆਂ ਕਿਹਾ ਹੈ ਕਿ ਮੁਸਕਾਨ ਕਲੱਬ ਬਟਾਲਾ ਨੇ ਘੱਟ ਸਮੇ ਵਿਚ ਵੱਧ ਕੰਮ ਕਰਕੇ ਵੱਖਰੀ ਹੀ ਪਹਿਚਾਨ ਬਣਾਈ ਹੈ ਜਿਸਦਾ ਸਿਹਰਾ ਸਮੁਚੀ ਟੀਮ ਨੂੰ ਜਾਂਦਾ ਹੈ। ਨਵੇ ਚੁਣੇ ਪ੍ਰਧਾਨ ਲਾਇੰਨ ਭਾਰਤ ਭੂਸਨ ਤੇ ਲੇਡੀ ਲਾਇੰਨ ਸੁਮਨ ਬਾਲਾ ਦੀ ਤਾਜਪੋੋਸੀ ਦੌਰਾਨ ਆਈ ਐਸ ਲੂਥਰਾ ਵੱਲੋ ਫਰਜਾ ਤੋ ਜਾਣੂ ਕਰਵਾਇਆ ਗਿਆ। ਨਵੇ ਨਿਯੂਕਤ ਲਾਇੰਨ ਭਾਰਤ ਭੂਸਨ ਨੇ ਤਾੜੀਆਂ ਦੀ ਗੂੰਜ ਵਿਚ ਲਇੰਨਜਮ ਪ੍ਰਤੀ ਦਿਨ ਰਾਤ ਇੱਕ ਕਰਕੇ ਸੇਵਾ ਭਾਵਨਾ ਨਾਲ ਕੰਮ ਕਰਨ ਦਾ ਵਚਨ ਦਿਤਾ।ਨਵੇ ਮੈਬਰਾਂ ਨੂੰ ਫਰਜਾਂ ਤੋ ਜਾਣੂ ਕਰਵਾਇਆ ਗਿਆ ਤੇ ਪਿੰੰਨਾ ਲਗਾ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਲਾਇੰਨ ਹਰਵੰਤ ਮਹਾਜਨ ਰੀਜਨ ਚੇਅਰਮੈਨ,ਲਾਇੰਨ ਅਮਰਦੀਪ ਸਿੰਘ ਸੈਣੀ ਡੀ ਈ ੳ ਗੁਰਦਾਸਪੁਰ, ਲਾਇੰਨ ਦਵਿੰਦਰ ਸਿੰਘ, ਲਾਇੰਨ ਡਾ ਜਸਵਿੰਦਰ ਸਿਘ, ਲਾਇੰਨ ਗੁਰਪ੍ਰੀਤ ਸਿਘ ਲੂਧੜ, ਲਾਇੰਨ ਬਲਕਾਰ ਸਿੰਘ, ਲਾਇੰਨ ਬਲਦੇਵ ਸਿਘ ਬੁਟਰ, ਲਇੰਨ ਬਖਸਿੰਦਰ ਸਿੰਘ,ਲਾਇੰਨ ਬਰਿੰਦਰ ਸਿੰਘ ਅਠਵਾਲ , ਲਾਇੰਨ ਨਰਿੰਦਰ ਬਰਨਾਲ ਪੀ ਆਰ ੳ, ਤੋ ਇਲਾਵਾ ਐਸ ਡੀ ੳ ਸੁਖਦੇਵ ਰਾਜ, ਨਰਿੰਦਰ ਸਿੰਘ ਸੰਧੂ, ਡਾ ਅਨੂੰਪ ਸਿਘ , ਰਵਿੰਦਰ ਪਾਲ ਸਿੰਘ ਚਾਹਲ ਜਿਲਾ ਸਾਇੰਸ ਸੁਪਰਵਾਈਜਰ, ਦੀਪਕ ਕੁਮਾਰ, ਦਰਸਨ ਸਿੰਘ, ਬਲਰਾਜ ਸਿੰਘ, ਸ੍ਰੀ ਦਿਆਲ ਚਿੰਗਾਰੀ, ਆਦਿ ਹਾਜਰ ਸਨ। ਸਮੁਚੇ ਤਾਜਪੋਸੀ ਸਮਾਗਮ ਵਿਚ ਮਾਸਟਰ ਆਫ ਸੈਰਾਮਨੀ ਦੀ ਭੂਮਿਕਾ ਲਾਇੰਨ ਲਖਵਿੰਦਰ ਸਿੰਘ ਤੇ ਲਾਇੰਨ ਅਜਮੇਰ ਸਿੰਘ ਨੇ ਬਾਖੂਬੀ ਨਾਲ ਨਿਭਾਈ ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply