ਅੰਮ੍ਰਿਤਸਰ, 23 ਮਾਰਚ (ਦੀਪ ਦਵਿੰਦਰ ਸਿੰਘ) – ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਸੰਸਾਰ
ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ, ਸਭਿਆਚਾਰਕ ਮਾਮਲੇ ਵਿਭਾਗ ਭਾਰਤ ਸਰਕਾਰ, ਭਾਸ਼ਾ ਵਿਭਾਗ, ਪੰਜਾਬ ਅਤੇ ਵਿਰਸਾ ਵਿਹਾਰ ਸੁਸਾਇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਸ਼੍ਰੋਮਣੀ ਨਾਟਕਕਾਰ ਸਵ: ਜਤਿੰਦਰ ਬਰਾੜ ਦੀ ਯਾਦ ਵਿੱਚ 21 ਮਾਰਚ ਤੋਂ 30 ਮਾਰਚ ਤੱਕ ਚੱਲਣ ਵਾਲੇ 26ਵੇਂ ਰਾਸ਼ਟਰੀ ਰੰਗਮੰਚ ਉਸਤਵ ਦੇ ਤੀਜ਼ੇ ਦਿਨ ਡਾ. ਸਾਹਿਬ ਸਿੰਘ ਦੁਆਰਾ ਲਿਖਿਆ ਤੇ ਨਿਰਦੇਸ਼ਿਤ ਕੀਤਾ ਪੰਜਾਬੀ ਨਾਟਕ ‘ਤੂੰ ਅਗਲਾ ਵਰਕਾ ਫੋਲ’ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਮੰਚਣ ਕੀਤਾ ਗਿਆ।
ਇਹ ਨਾਟਕ 1947 ਤੋਂ ਲੈ ਕੇ ਹੁਣ ਤੱਕ ਧਾਰਮਿਕ ਕੱਟੜਤਾ ਅਤੇ ਫਿਰਕੂ ਹਿੰਸਾ ਤੋਂ ਪੀੜ੍ਹਤ ਮਨੁੱਖਤਾ ਦੇ ਆਲੇ-ਦੁਆਲੇ ਘੁੰਮਦਾ ਹੈ।ਨਾਟਕ ਇੱਕ ਔਰਤ ਦੀ ਕਹਾਣੀ ਬਿਆਨ ਕਰਦਾ ਹੈ ਜੋ ਵੰਡ ਸਮੇਂ 15 ਸਾਲ ਦੀ ਸੀ ਅਤੇ ਹੁਣ 93 ਸਾਲ ਦੀ ਹੈ, ਪਰ ਫਿਰ ਵੀ ਉਸ ਦੀ ਤ੍ਰਾਸਦੀ ਜਾਰੀ ਹੈ।ਇਹ ਨਾਟਕ ਆਪਣੀ ਜ਼ਿੰਦਗੀ ਦੇ ਮਰਦਾਂ (ਦਾਦਾ ਜੀ, ਪਤੀ, ਪੁੱਤਰ ਅਤੇ ਪੋਤੇ) ਰਾਹੀਂ ਅੱਗੇ ਵਧਦਾ ਹੈ ਅਤੇ ਲੇਖਕ ਭਾਈਚਾਰੇ ਦੇ ਸਾਹਮਣੇ ਗੰਭੀਰ ਸਵਾਲ ਉਠਾਉਂਦਾ ਹੈ ਕਿ ਉਨ੍ਹਾਂ ਨੂੰ ਇਸ ਨਿਰੰਤਰ ਸਦਮੇ ਦੌਰਾਨ ਕੀ ਲਿਖਣਾ ਚਾਹੀਦਾ ਹੈ।ਲੇਖਕ ਨਾਟਕ ਦੇ ਅੰਤ ਵਿੱਚ ਅੱਗੇ ਆਉਂਦਾ ਹੈ ਅਤੇ ਢੁੱਕਵੇਂ ਜਵਾਬ ਦਿੰਦਾ ਹੈ।ਨਾਟਕ ਗੀਤਾਂ, ਪਿਛੋਕੜ ਸੰਗੀਤ, ਧਾਰਮਿਕ ਭਜਨਾਂ ਅਤੇ ਪਿਛੋਕੜ ਦੀਆਂ ਆਵਾਜ਼ਾਂ ਦੀ ਢੁੱਕਵੀਂ ਵਰਤੋਂ ਨਾਲ ਪੇਸ਼ ਕੀਤਾ ਗਿਆ ਹੈ।ਇਹ ਬੌਧਿਕ ਸੰਵਾਦ ਪੇਸ਼ ਕਰਦਾ ਹੈ, ਪਰ ਆਸਾਨੀ ਨਾਲ ਅਤੇ ਦਿਲਚਸਪ ਨਾਟਕੀ ਸ਼ੈਲੀ ਵਿੱਚ।ਇਸ ਇੱਕ ਪਾਤਰੀ ਨਾਟਕ ਵਿੱਚ ਡਾ. ਸਾਹਿਬ ਸਿੰਘ ਦਮਦਾਰ ਅਦਾਕਾਰੀ ਪੇਸ਼ ਕੀਤੀ।
ਇਸ ਮੌਕੇ ਡਾ. ਹਰਿਭਜਨ ਸਿੰਘ ਭਾਟੀਆ, ਰਮੇਸ਼ ਯਾਦਵ, ਗੁਰਦੇਵ ਸਿੰਘ ਮਹਿਲਾਂਵਾਲਾ, ਬਿੱਲਾ ਢਿੱਲੋਂ ਨਿਊਜੀਲੈਂਡ, ਭੁਪਿੰਦਰ ਸਿੰਘ ਸੰਧੂ, ਐਸ.ਪੀ ਅਰੋੜਾ, ਡਾ. ਗੁਰਵਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ‘ਚ ਨਾਟ ਪ੍ਰੇਮੀ ਹਾਜ਼ਰ ਸਨ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media