ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ) – ਆਰਮੀ ਭਰਤੀ ਦਫਤਰ ਅੰਮ੍ਰਿਤਸਰ ਵਲੋਂ ਜਿਲ੍ਹਾ ਰੋਜ਼ਗਾਰ ਕੇਂਦਰ ਅਤੇ ਐਨ.ਸੀ.ਸੀ ਦੇ ਸਹਿਯੋਗ ਨਾਲ ਅੰਮ੍ਰਿਤਸਰ ਦੇ
ਵੱਖ-ਵੱਖ ਵਿਦਿਅਕ ਅਦਾਰਿਆਂ ਵਿੱਚ ਅਗਨੀ ਵੀਰ ਭਰਤੀ 2026 ਲਈ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ।ਕਰਨਲ ਜੇਮਸ ਜੈਕਬ ਸੈਨਾ ਮੈਡਲ ਨੇ ਦੱਸਿਆ ਕਿ ਨੌਜਵਾਨਾਂ ਨੂੰ ਭਾਰਤੀ ਫੌਜ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕਰਨ ਲਈ ਜਿਲਾ ਰੋਜ਼ਗਾਰ ਕੇਂਦਰ ਅੰਮ੍ਰਿਤਸਰ ਅਤੇ ਐਨ.ਸੀ.ਸੀ ਦੇ ਸਹਿਯੋਗ ਨਾਲ ਵੱਖ-ਵੱਖ ਵਿਦਿਅਕ ਅਦਾਰਿਆਂ ਵਿੱਚ ਭਰਤੀ ਪ੍ਰਕਿਰਿਆ ਬਾਰੇ ਵਿਸਥਾਰ ਸਹਿਤ ਦੱਸਿਆ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਜਿਲ੍ਹਾ ਪੱਧਰੀ ਟੀਮ ਵਿੱਚ ਸੂਬੇਦਾਰ ਮੇਜਰ ਸੰਜੇ ਪੈਰਟ, ਸੂਬੇਦਾਰ ਮੇਜਰ ਪ੍ਰਵੀਨ, ਐਨ.ਸੀ.ਸੀ ਅਫਸਰ ਕੈਪਟਨ ਸੁਖਪਾਲ ਸਿੰਘ ਸੰਧੂ, ਸ਼੍ਰੀਮਤੀ ਭਾਰਤੀ ਸ਼ਰਮਾ ਸ਼ਾਮਲ ਹਨ।ਭਾਰਤ ਸਰਕਾਰ ਵੱਲੋਂ ਇੱਕ ਵੈਨ ਰਾਹੀਂ ਤਿੰਨ ਦਿਨ ਲਈ ਅੰਮ੍ਰਿਤਸਰ ਦੇ ਨੌਜਵਾਨਾਂ ਨੂੰ ਭਰਤੀ ਪ੍ਰਕਿਰਿਆ ਬਾਰੇ ਦੱਸਣ ਅਤੇ ਉਹਨਾਂ ਨੂੰ ਫੌਜ ‘ਚ ਭਰਤੀ ਹੋਣ ਲਈ ਪ੍ਰੇਰਿਤ ਕਰਨ ਲਈ ਆਡੀਓ ਵੀਜੂਅਲ ਐਡ ਰਾਹੀਂ ਅੱਜ ਆਈ.ਟੀ.ਆਈ ਰਣੀਕੇ ਵਿਖੇ ਬਾਰਡਰ ਏਰੀਏ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਜਾਣਕਾਰੀ ਦਿੱਤੀ ਗਈ।ਜਿਲ੍ਹਾ ਪੱਧਰੀ ਟੀਮ ਵੱਲੋਂ ਨੌਜਵਾਨਾਂ ਨੂੰ ਜੋ ਕਿ ਸਰੀਰਕ ਤੌਰ ‘ਤੇ ਤੰਦਰੁਸਤ ਹਨ ਅਤੇ ਮੈਡੀਕਲ ਫਿਟ ਹਨ, ਉਹਨਾਂ ਨੂੰ ਦੱਸਿਆ ਕਿ ਅਗਨੀ ਵੀਰ ਦੀ ਭਰਤੀ ਦੀ ਆਖਰੀ ਮਿਤੀ 1 ਅਪ੍ਰੈਲ ਹੈ।ਉਮੀਦਵਾਰ ਆਪਣੇ ਮੋਬਾਇਲ ਤੋਂ ਹੀ ਆਨਲਾਈਨ ਅਪਲਾਈ ਕਰ ਸਕਦੇ ਹਨ।ਉਮੀਦਵਾਰ ਆਪਣੇ ਸਰਟੀਫਿਕੇਟ ਜਿਸ ਵਿੱਚ ਕਿ ਯੋਗਤਾ ਸਰਟੀਫਿਕੇਟ ਜਿਵੇਂ ਦਸਵੀਂ/ਬਾਰਵੀਂ, ਆਧਾਰ ਕਾਰਡ, ਰਿਹਾਇਸ਼ ਦਾ ਸਰਟੀਫਿਕੇਟ, ਕੈਟਾਗਰੀ ਦਾ ਸਰਟੀਫਿਕੇਟ ਡੀਜ਼ੀ ਲੋਕਰ ਵਿੱਚ ਡਾਊਨਲੋਡ ਕਰਕੇ ਆਨਲਾਈਨ ਦਰਖਾਸਤ ਆਪਣੇ ਮੋਬਾਈਲ ਤੋਂ ਹੀ ਕਰ ਸਕਦੇ ਹਨ।ਇਸ ਟੀਮ ਵੱਲੋਂ ਅੱਜ ਸੀਨੀਅਰ ਸੈਕੰਡਰੀ ਮੈਰੀਟੋਰੀਅਸ ਸਕੂਲ ਅੰਮ੍ਰਿਤਸਰ ਵਿਖੇ ਵੀ ਵਿਦਿਆਰਥੀਆਂ ਨੂੰ ਫੌਜ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸ਼੍ਰੀਮਤੀ ਸਵਜੀਤ ਕੌਰ ਪ੍ਰਿੰਸੀਪਲ, ਮਨਦੀਪ ਸਿੰਘ ਇੰਸਟਰਕਟਰ, ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।
Punjab Post Daily Online Newspaper & Print Media