Monday, September 14, 2026

ਉਘੇ ਲੇਖਕ ਮੰਗਾ ਬਾਸੀ ਦੇ ਦੇਹਾਂਤ `ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ, 28 ਮਾਰਚ (ਦੀਪ ਦਵਿੰਦਰ ਸਿੰਘ) – ਉੱਘੇ ਲੇਖਕ ਅਤੇ ਸਫਲ ਕਾਰੋਬਾਰੀ ਮੰਗਾ ਬਾਸੀ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵੱਲੋਂ ਡੂੰਘਾ ਦੁੱਖ ਅਤੇ ਅਫ਼ਸੋਸ ਪ੍ਰਗਟਾਇਆ ਗਿਆ ਹੈ।ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ ਕੁਹਾੜ ਅਤੇ ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਮੰਗਾ ਬਾਸੀ ਦਾ ਵਿਛੋੜਾ ਪੰਜਾਬੀ ਸਾਹਿਤ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਹੈ।ਕੇਂਦਰੀ ਸਭਾ ਦੇ ਅਹੁੱਦੇਦਾਰ ਸ਼ੈਲਿੰਦਰਜੀਤ ਰਾਜਨ, ਸੁਰਿੰਦਰ ਪ੍ਰੀਤ ਘਣੀਆ, ਦਲਜੀਤ ਸਿੰਘ ਸਾਹੀ, ਬਲਵਿੰਦਰ ਸੰਧੂ, ਭੁਪਿੰਦਰ ਪ੍ਰੀਤ, ਮਨਜੀਤ ਇੰਦਰਾ, ਡਾ. ਸਿੰਦਰਪਾਲ ਸਿੰਘ, ਡਾ ਕਰਮਜੀਤ ਸਿੰਘ, ਅਤੇ ਯਾਤਿੰਦਰ ਮਾਹਲ ਨੇ ਕਿਹਾ ਕਿ ਮੰਗਾ ਬਾਸੀ ਨੇ ਆਪਣੀਆਂ ਲਿਖਤਾਂ ਰਾਹੀਂ ਮਨੁੱਖੀ ਸੰਵੇਦਨਾਵਾਂ ਨੂੰ ਡੂੰਘਾਈ ਨਾਲ ਪ੍ਰਗਟਾਇਆ ਅਤੇ ਉਹ ਇੱਕ ਸੰਵੇਦਨਸ਼ੀਲ ਤੇ ਸਮਰਪਿਤ ਲੇਖਕ ਵਜੋਂ ਹਮੇਸ਼ਾਂ ਯਾਦ ਰਹਿਣਗੇ।ਅਦਾਰਾ ‘ਹੁਣ’ ਵੱਲੋਂ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਪ੍ਰਬੰਧਕੀ ਸੰਪਾਦਕ ਰਵਿੰਦਰ ਸਹਿਰਾਅ, ਸੰਪਾਦਕਾ ਕਮਲ ਦੁਸਾਂਝ, ਸੁਰਿੰਦਰ ਸੋਹਲ ਅਤੇ ਕਿਰਤ ਮੀਤ ਨੇ ਕਿਹਾ ਕਿ ਮੰਗਾ ਬਾਸੀ ਦੀਆਂ ਲਿਖਤਾਂ ਵਿੱਚ ਜ਼ਿੰਦਗੀ ਦੀ ਸੱਚਾਈ ਅਤੇ ਜਜ਼ਬਾਤਾਂ ਦੀ ਨਿਰਮਲਤਾ ਵੱਸਦੀ ਸੀ।
ਜਿਕਰਯੋਗ ਹੈ ਕਿ 73 ਸਾਲਾ ਮੰਗਾ ਬਾਸੀ ਪਿਛਲੇ ਦਿਨੀਂ ਕੈਨੇਡਾ ਦੇ ਕੈਮਲੂਸ ਸਥਿਤ ਰੋਇਲ ਇਨਲੈਂਡ ਹਸਪਤਾਲ ਵਿੱਚ ਇਲਾਜ਼ ਅਧੀਨ ਸਨ, ਜਿੱਥੇ ਉਨ੍ਹਾਂ ਨੇ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਆਖ਼ਰੀ ਸਾਹ ਲਿਆ।ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਕੈਨੇਡਾ ਅਤੇ ਪੰਜਾਬ ਦੇ ਸਾਹਿਤਕ ਗਲਿਆਰਿਆਂ ਵਿੱਚ ਡੰੰਘਾ ਸੋਗ ਪਸਰ ਗਿਆ ਹੈ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …