Thursday, April 30, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਵੱਲੋਂ ਗ੍ਰੀਨ ਭਾਰਤ ਇਨੀਸ਼ੇਟਿਵ ਅਧੀਨ ਗਤੀਵਿਧੀਆਂ ਦਾ ਆਯੋਜਨ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਵਿਖੇ ਵਿਦਿਆਰਥੀਆਂ ਵਿੱਚ ਪਰਿਆਵਰਣ ਜਾਗਰੂਕਤਾ ਅਤੇ ਟਿਕਾਊ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ “ਗ੍ਰੀਨ ਭਾਰਤ-ਟੂ ਵੀਕ ਇੰਪੈਕਟ ਚੈਲੰਜ” ਹੇਠ ਕਈ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ।ਇਸ ਦਾ ਸਮਾਪਨ ਕਾਲਜ ਕੈਂਪਸ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਨਾਲ਼ ਹੋਇਆ, ਜਿਸ ਦੌਰਾਨ ਲਗਭਗ ਵੀਹ ਪੌਦੇ, ਜਿਵੇਂ ਕਿ ਕਪੂਰ, ਤੇਜ ਪੱਤਾ ਅਤੇ ਲੌਂਗ ਦੇ ਪੌਦੇ ਲਗਾਏ ਗਏ।ਇਹ ਰੁੱਖ ਲਗਾਉਣ ਦੀ ਕਾਰਵਾਈ ਮੁੱਖ ਮਹਿਮਾਨ ਜਤਿੰਦਰ ਸਿੰਘ ਮੋਤੀ ਭਾਟੀਆ ਮੇਅਰ ਅੰਮ੍ਰਿਤਸਰ ਅਤੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਵਲੋਂ ਕੀਤੀ ਗਈ।
ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਨੇ ਇਸ ਤਰ੍ਹਾਂ ਦੀਆਂ ਅਰਥਪੂਰਨ ਗਤੀਵਿਧੀਆਂ ਕਰਵਾਉਣ ਲਈ ਕਾਲਜ ਦੀ ਸਰਾਹਨਾ ਕੀਤੀ।ਉਨ੍ਹਾਂ ਨੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਵਾਤਾਵਰਣ ਸੁਰੱਖਿਆ ਅਤੇ ਟਿਕਾਊ ਵਿਕਾਸ ਵੱਲ ਆਪਣਾ ਯੋਗਦਾਨ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵੀ ਐਨ.ਐਸ.ਐਸ ਯੂਨਿਟ ਅਤੇ ਵਿਦਿਆਰਥੀਆਂ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਪਹਿਲ ਕਦਮੀਆਂ ਨੌਜਵਾਨਾਂ ਵਿੱਚ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਦਾ ਭਾਵ ਪੈਦਾ ਕਰਨ ਲਈ ਬਹੁਤ ਜ਼ਰੂਰੀ ਹਨ।
ਕਾਰਜਕ੍ਰਮ ਦੌਰਾਨ “ਗ੍ਰੀਨ ਭਾਰਤ” ਥੀਮ ‘ਤੇ ਇੱਕ ਪੋਸਟਰ ਮੈਕਿੰਗ ਮੁਕਾਬਲਾ ਕਰਵਾਇਆ ਗਿਆ, ਜਿਸ ਰਾਹੀਂ ਵਿਦਿਆਰਥੀਆਂ ਨੂੰ ਵਾਤਾਵਰਣ ਸੁਰੱਖਿਆ ਬਾਰੇ ਆਪਣੀ ਰਚਨਾਤਮਕ ਅਭਿਵਿਅਕਤੀ ਪ੍ਰਗਟ ਕਰਨ ਦਾ ਮੌਕਾ ਮਿਲਿਆ।ਐਨ.ਐਸ.ਐਸ ਪ੍ਰੋਗਰਾਮ ਅਫਸਰ ਡਾ. ਸੁਰਭੀ ਧੀਰ ਅਤੇ ਡਾ. ਨਿਧੀ ਅਗਰਵਾਲ ਵੱਲੋਂ “ਗ੍ਰੀਨ ਪਲੈਜ” ਦਿਵਾਈ ਗਈ, ਜਿਸ ਵਿੱਚ ਵਿਦਿਆਰਥੀਆਂ ਨੇ ਧਰਤੀ ਅਤੇ ਇਸ ਦੇ ਕੁਦਰਤੀ ਸਰੋਤਾਂ ਦੀ ਰੱਖਿਆ ਕਰਨ ਦਾ ਸੰਕਲਪ ਲਿਆ।
“ਅਨਰਜ਼ੀ ਸੇਵਿੰਗ” ਵਿਸ਼ੇ ‘ਤੇ ਇੱਕ ਆਨਲਾਈਨ ਕਵਿਜ਼ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਕੁੱਲ 19 ਵਿਦਿਆਰਥੀਆਂ ਨੇ ਉਤਸ਼ਾਹ ਨਾਲ਼ ਭਾਗ ਲਿਆ ਅਤੇ ਊਰਜਾ ਬਚਤ ਪ੍ਰਤੀ ਆਪਣੀ ਜਾਗਰੂਕਤਾ ਅਤੇ ਵਚਨਬੱਧਤਾ ਦਰਸਾਈ।
ਕਵਿਜ਼ ਦੇ ਜੇਤੂਆਂ ਵਿੱਚ ਕਿਰਨਪ੍ਰੀਤ ਕੌਰ (ਬੀ.ਬੀ.ਏ ਸਮੈਸਟਰ 6) ਨੇ ਪਹਿਲਾ ਸਥਾਨ ਹਾਸਲ ਕੀਤਾ, ਪ੍ਰਾਂਜਲ ਜੈਨ (ਬੀ.ਬੀ.ਏ ਸਮੈਸਟਰ 6) ਦੂਜੇ ਸਥਾਨ ‘ਤੇ ਰਹੇ ਅਤੇ ਸਿਮਰਪ੍ਰੀਤ ਕੌਰ ਔਲਖ (ਬੀ.ਐਸ.ਸੀ ਬਾਇਓਟੈਕਨਾਲੋਜੀ ਸਮੈਸਟਰ 4) ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਪੋਸਟਰ ਬਣਾਉ ਮੁਕਾਬਲੇ ਵਿੱਚ ਰਿਤਿਕਾ ਸ਼ਰਮਾ (ਬੀ.ਕਾਮ ਸਮੈਸਟਰ 4) ਨੇ ਪਹਿਲਾ ਸਥਾਨ ਹਾਸਲ ਕੀਤਾ, ਸਨਮਪ੍ਰੀਤ (ਬੀ.ਐਸਸੀ ਕੰਪਿਊਟਰ ਸਾਇੰਸ ਸਮੈਸਟਰ 5) ਦੂਜੇ ਸਥਾਨ ‘ਤੇ ਰਹੇ ਅਤੇ ਰਾਜਿੰਦਰ ਕੌਰ (ਬੀ.ਏ ਸਮੈਸਟਰ 6 ਨੇ ਤੀਜ਼ਾ ਸਥਾਨ ਪ੍ਰਾਪਤ ਕੀਤਾ।

 

 

Check Also

ਸਰਬਜੀਤ ਸਿੰਘ ਸੰਧੂ ਦੀ ਪੁਸਤਕ ‘ਲੰਮਾ ਪੰਧ ਵਫ਼ਾ ਦਾ‘ ਅਤੇ ‘ਸਾਂਵਲੇ ਰੰਗ ਦੀ ਕੁੜੀ ‘ਤੇ ਚਰਚਾ

ਅੰਮ੍ਰਿਤਸਰ, 27 ਅਪ੍ਰੈਲ (ਦੀਪ ਦਵਿੰਦਰ ਸਿੰਘ) – ਰਾਬਤਾ ਮੁਕਾਲਮਾ ਕਾਵਿ ਮੰਚ ਵੱਲੋਂ ਸਰਬਜੀਤ ਸਿੰਘ ਸੰਧੂ …