Monday, July 27, 2026

ਵਿਰਸਾ ਵਿਹਾਰ ’ਚ 15 ਅਪ੍ਰੈਲ ਨੂੰ ਆਯੋਜਿਤ ਕੀਤਾ ਜਾਵੇਗਾ ਸਮਾਗਮ ‘ਆਈ ਵਿਸਾਖੀ’

ਅੰਮ੍ਰਿਤਸਰ, 14 ਅਪ੍ਰੈਲ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਅੰਮ੍ਰਿਤਸਰ ਵੱਲੋਂ ਹਰਿਆਵਲ ਫਾਊਂਡੇਸ਼ਨ (ਰਜਿ.) ਦੇ ਸਹਿਯੋਗ ਨਾਲ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਸਮਾਗਮ ਗਿੱਧਾ, ਭੰਗੜਾ ਅਤੇ ਗੀਤ-ਸੰਗੀਤ ਤੇ ਅਧਾਰਿਤ ‘ਆਈ ਵਿਸਾਖੀ’ ਦਾ ਆਯੋਜਨ 15 ਅਪ੍ਰੈਲ 2026 ਨੂੰ ਸਵੇਰੇ 11-00 ਵਜੇ ਕੀਤਾ ਜਾ ਰਿਹਾ ਹੈ।ਸਥਾਨਕ ਕਲਾਕਾਰ, ਨਾਟ ਪ੍ਰੇਮੀ ਅਤੇ ਸੰਗੀਤ ਪ੍ਰੇਮੀ ਹਾਜ਼ਰੀ ਭਰਨਗੇ।ਵਿਰਸਾ ਵਿਹਾਰ ਦੇ ਸਕੱਤਰ ਭੁਪਿੰਦਰ ਸੰਧੂ ਗੁਰਦੇਵ ਸਿੰਘ ਮਹਿਲਾਂਵਾਲ, ਟੀ.ਐਸ ਰਾਜਾ ਅਤੇ ਪ੍ਰੋਗਰਾਮ ਕਨਵੀਨਰ ਹਰਿੰਦਰ ਸੋਹਲ ਨੇ ਦੱਸਿਆ ਕਿ ਸਮਾਗਮ ਵਿੱਚ ਜਗਤ ਜਯੋਤੀ ਸਕੂਲ, ਰੋਜ਼ ਬਰਡਜ਼ ਪਬਲਿਕ ਸਕੂਲ ਅਤੇ ਹੈਲੋ ਇੰਟਰਨੈਸ਼ਨਲ ਭੰਗੜਾ ਅਕੈਡਮੀ ਵੱਲੋਂ ਸਕੂਲ ਦੇ ਵਿਦਿਆਰਥੀ ਗਿੱਧੇ ਅਤੇ ਭੰਗੜੇ ਦੀ ਆਈਟਮ ਪੇਸ਼ ਕਰਨਗੇ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …