Saturday, May 16, 2026

ਆਤਮ ਪਬਲਿਕ ਸਕੂੂਲ ਵਿਖੇ ਪੰਜਾਬੀ ਫਿਲਮ ਜੈੱਨ-ਜ਼ੀ ਦਾ ਪ੍ਰੀਮੀਅਰ ਸ਼ੋਅ ਦਿਖਾਇਆ

ਅੰਮ੍ਰਿਤਸਰ, 15 ਮਈ (ਦੀਪ ਦਵਿੰਦਰ ਸਿੰਘ) – ਅਲਫਿਆਜ਼ ਐਕਟਿੰਗ ਅਕੈਡਮੀ ਦੇ ਬੈਨਰ ਹੇਠ ਤਿਆਰ ਹੋਈ ਪੰਜਾਬੀ ਫਿਲਮ ਜੈੱਨ-ਜ਼ੀ ਦਾ ਪ੍ਰੀਮੀਅਰ ਸ਼ੋਅ ਆਤਮ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਦਿਦਖਾਇਆ ਗਿਆ।
ਜਨਵਾਦੀ ਲੇਖਕ ਸੰਘ ਅੰਮ੍ਰਿਤਸਰ ਵਲੋਂ ਆਯੋਜਿਤ ਇਸ ਸਮਾਗਮ ਵਿੱਚ ਕਾਮੇਡੀ ਕਲਾਕਾਰ ਸੁਰਿੰਦਰ ਫਰਿਸ਼ਤਾ, ਹਰਪ੍ਰੀਤ ਸਿੰਘ, ਸਤਿਬੀਰ ਸਿੰਘ ਅਤੇ ਜੋਗਿੰਦਰ ਸਿੰਘ ਧੁੰਨਾ ਵਿਸ਼ੇਸ਼ ਤੌਰ `ਤੇ ਪੁੱਜੇ।ਸੋਸ਼ਲ ਮੀਡੀਆ `ਤੇ ਜਾਰੀ ਹੋਈ ਇਸ ਫਿਲਮ ਦਾ ਸ਼ੋਅ ਵੇਖਣ ਤੋਂ ਬਾਅਦ ਕਹਾਣੀਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਅਖੌਤੀ ਆਧੁਨਿਕਤਾ ਦੀ ਦੌੜ ਵਿੱਚ ਕੁਰਾਹੇ ਪਈ ਨਵੀਂ ਪੀੜ੍ਹੀ ਅੰਦਰ ਪਨਪੀ ਆਪ-ਹੁਦਰੇਪਣ ਦੀ ਅਲਾਮਤ `ਤੇ ਇਹ ਫਿਲਮ ਗਹਿਰੀ ਚੋਟ ਕਰਦੀ ਹੈ।ਪ੍ਰਤੀਕ ਸਹਿਦੇਵ ਨੇ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ਅੰਦਰ ਨੈਤਿਕ ਕਦਰਾਂ ਕੀਮਤਾਂ ਨਿਰਧਾਰਤ ਕਰਨ ਵਿੱਚ ਸਹਾਈ ਹੁੰਦੇ ਹਨ।
ਫਿਲਮ ਦੇ ਲੇਖਕ ਅਤੇ ਕਲਾਕਾਰ ਸੁਦੇਸ਼ ਰਿੰਕਲ ਨੇ ਕਿਹਾ ਕਿ ਆਪਣੀ ਭਾਸ਼ਾ ਅਤੇ ਅਮੀਰ ਸੱਭਿਆਚਾਰ ਨਾਲ ਨੌਜਵਾਨਾਂ ਨੂੰ ਜੋੜਨ ਲਈ ਰੰਗਮੰਚ ਅਤੇ ਫਿਲਮਾਂ ਹੀ ਸਭ ਤੋਂ ਉਤਮ ਜ਼ਰੀਆ ਹਨ।ਸੁਰਿੰਦਰ ਫਰਿਸ਼ਤਾ ਹੁਰਾਂ ਨੇ ਜੈੱਨ-ਜ਼ੀ `ਤੇ ਟਿੱਪਣੀਆਂ ਕੀਤੀਆਂ।
ਪੰਜਾਬ ਸਕੂਲ ਸਿਖਿਆ ਬੋਰਡ ਅਧਿਕਾਰੀ ਹਰਪ੍ਰੀਤ ਸਿੰਘ, ਸਮਾਜਸੇਵੀ ਸਤਿਬੀਰ ਸਿੰਘ ਅਤੇ ਨਗਰ ਨਿਗਮ ਦੇ ਅਧਿਕਾਰੀ ਜੋਗਿੰਦਰ ਸਿੰਘ ਧੁੰਨਾ ਨੇ ਵੀ ਕਲਾਕਾਰਾਂ ਨੂੰ ਵਧਾਈ ਦਿੱਤੀ, ਜਦੋਂਕਿ ਸਭਾ ਦੇ ਪ੍ਰਧਾਨ ਵਜ਼ੀਰ ਸਿੰਘ ਰੰਧਾਵਾ ਨੇ ਸਭ ਦਾ ਧੰਨਵਾਦ ਕੀਤਾ।
ਇਸ ਮੌਕੇ ਫਿਲਮ ਦੇ ਸਮੁੱਚੇ ਕਲਾਕਾਰ ਮਨਦੀਪ ਚੁਟਕੀ, ਸੁਨੀਲ ਨੇਪਾਲੀ, ਸੀਰਤ ਧਾਲੀਵਾਲ, ਅਹਰਮਨ ਰਾਜ, ਮੋਹਿਤ ਸਹਿਦੇਵ, ਚਾਹਤ, ਭਗਵਤੀ, ਅਭਿਸ਼ੇਕ ਆਰਵ, ਤੁਸ਼ਾਰ ਅਤੇ ਸੌਰਵ ਆਦਿ ਹਾਜ਼ਰ ਸਨ।

Check Also

ਭਾਸ਼ਾ ਵਿਭਾਗ ਪੰਜਾਬ ਵੱਲੋਂ ਪੁਸਤਕਾਂ `ਤੇ ਵਿਸ਼ੇਸ਼ ਛੋਟ

ਅੰਮ੍ਰਿਤਸਰ, 15 ਮਈ (ਦੀਪ ਦਵਿੰਦਰ ਸਿੰਘ) – ਭਾਸ਼ਾ ਵਿਭਾਗ, ਪੰਜਾਬ ਮਾਂ ਬੋਲੀ ਪੰਜਾਬੀ, ਸਾਹਿਤ ਅਤੇ …