Monday, July 20, 2026

ਭਾਸ਼ਾ ਵਿਭਾਗ ਪੰਜਾਬ ਵੱਲੋਂ ਪੁਸਤਕਾਂ `ਤੇ ਵਿਸ਼ੇਸ਼ ਛੋਟ

ਅੰਮ੍ਰਿਤਸਰ, 15 ਮਈ (ਦੀਪ ਦਵਿੰਦਰ ਸਿੰਘ) – ਭਾਸ਼ਾ ਵਿਭਾਗ, ਪੰਜਾਬ ਮਾਂ ਬੋਲੀ ਪੰਜਾਬੀ, ਸਾਹਿਤ ਅਤੇ ਪੁਸਤਕ ਸੱਭਿਆਚਾਰ ਨੂੰ ਵਿਕਸਿਤ ਕਰਨ ਲਈ ਲੰਮੇ ਸਮੇਂ ਤੋਂ ਯਤਨਸ਼ੀਲ ਹੈ।ਇਸ ਉਦੇਸ਼ ਤਹਿਤ ਪੰਜਾਬ ਸਰਕਾਰ ਅਤੇ ਨਿਰਦੇਸ਼ਕ ਭਾਸ਼ਾ ਵਿਭਾਗ ਪੰਜਾਬ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਹੇਠ ਪੁਸਤਕ ਸੱਭਿਆਚਾਰ ਨੂੰ ਵਿਕਸਿਤ ਕਰਨ ਲਈ ਪੁਸਤਕ ਮੈਚਿੰਗ ਗ੍ਰਾਂਟ ਤਹਿਤ ਸਕੂਲਾਂ, ਕਾਲਜਾਂ ਅਤੇ ਪੇਂਡੂ ਲਾਇਬਰੇਰੀਆਂ ਲਈ ਮੁਫ਼ਤ ਪੁਸਤਕਾਂ ਦੇਣ ਸਬੰਧੀ ਵਿਸ਼ੇਸ਼ ਸਕੀਮ ਸ਼ੁਰੂ ਕੀਤੀ ਗਈ ਹੈ।ਇਸ ਸਕੀਮ ਤਹਿਤ ਜਿੰਨੀ ਰਾਸ਼ੀ ਦੀਆਂ ਪੁਸਤਕਾਂ ਕੋਈ ਸੰਸਥਾ ਖਰੀਦੇਗੀ ਉਨ੍ਹੀ ਰਾਸ਼ੀ ਦੀਆਂ ਪੁਸਤਕਾਂ ਸਬੰਧਤ ਸੰਸਥਾ ਨੂੰ ਮੁਫਤ ਦਿੱਤੀਆਂ ਜਾਣਗੀਆਂ।
ਡਾ. ਇੰਦਰਜੀਤ ਸਿੰਘ ਖੋਜ਼ ਅਫ਼ਸਰ ਜ਼ਿਲ੍ਹਾ ਭਾਸ਼ਾ ਦਫ਼ਤਰ ਅੰਮ੍ਰਿਤਸਰ ਨੇ ਦੱਸਿਆ ਕਿ ਇਸ ਸਕੀਮ ਦਾ ਮੁੱਖ ਉਦਸ਼ ਵਿਦਿਆਰਥੀਆਂ ਅਤੇ ਪਾਠਕਾਂ ਵਿੱਚ ਪੁਸਤਕਾਂ ਪ੍ਰਤੀ ਰੁਝਾਨ ਵਧਾਉਣ ਅਤੇ ਲਾਇਬ੍ਰੇਰੀਆਂ ਨੂੰ ਵਧੀਆ ਸਾਹਿਤ ਨਾਲ ਸੰਪਨ ਕਰਨਾ ਹੈ।ਇਸ ਪਹਿਲ ਨਾਲ ਪੇਂਡੂ ਖੇਤਰਾਂ ਦੀਆਂ ਲਾਇਬ੍ਰੇਰੀਆਂ ਨੂੰ ਖਾਸ ਤੌਰ ‘ਤੇ ਵੱਡਾ ਲਾਭ ਮਿਲੇਗਾ ਅਤੇ ਗਿਆਨ ਦੇ ਖਜ਼ਾਨੇ ਨੂੰ ਹੋਰ ਵਿਸਤਾਰ ਮਿਲੇਗਾ।ਉਹਨਾਂ ਨੇ ਜ਼ਿਲ੍ਹੇ ਦੀਆਂ ਵਿਦਿਅਕ ਸੰਸਥਾਵਾਂ ਅਤੇ ਪੇਂਡੂ ਲਾਇਬਰੇਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਦੀ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਉਨ੍ਹਾਂ ਕਿਹਾ ਕਿ ਪੁਸਤਕਾਂ ਖਰੀਦਣ ਦੀਆਂ ਚਾਹਵਾਨ ਸੰਸਥਾਵਾਂ ਆਪਣੇ ਲੈਟਰ ਪੈਡ `ਤੇ ਸੰਸਥਾ ਦੇ ਮੁਖੀ ਵੱਲੋਂ ਬੇਨਤੀ ਪੱਤਰ ਜ਼ਿਲ੍ਹਾ ਭਾਸ਼ਾ ਦਫ਼ਤਰ ਅੰਮ੍ਰਿਤਸਰ (ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਕਮਰਾ ਨੰਬਰ 301, ਤੀਸਰੀ ਮੰਜ਼ਿਲ) ਵਿਖੇ ਦੇ ਸਕਦੇ ਹਨ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਭਾਸ਼ਾ ਦਫ਼ਤਰ ਅੰਮ੍ਰਿਤਸਰ ਵਿੱਚ ਮਿਆਰੀ ਧਾਰਮਿਕ, ਸਾਹਿਤਕ ਅਤੇ ਇਤਿਹਾਸਿਕ ਪੁਸਤਕਾਂ ਉਪਲੱਬਧ ਹਨ, ਜਿਨ੍ਹਾਂ `ਤੇ ਵਿਸ਼ੇਸ਼ ਛੋਟ (500 ਰੁਪਏ ਤੱਕ ਦੀ ਖਰੀਦ ਉੱਪਰ 10 ਫ਼ੀਸਦੀ, 501 ਤੋਂ 1000 ਤੱਕ ਖਰੀਦ `ਤੇ 15 ਫੀਸਦੀ, 1001 ਤੋਂ 2000 ਤੱਕ ਦੀ ਖਰੀਦ ਉਪਰ 25 ਫੀਸਦੀ, 2001 ਤੋਂ 3000 ਤੱਕ ਦੀ ਖਰੀਦ ‘ਤੇ 30 ਫੀਸਦੀ ਅਤੇ 3000 ਤੋਂ ਵੱਧ ਲਈ 40 ਫੀਸਦੀ ਤੱਕ) ਮਿਲੀ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …