ਅੰਮ੍ਰਿਤਸਰ, 19 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵਿਭਾਗ ਵੱਲੋਂ ਇੰਸਟੀਚਿਊਸ਼ਨ ਇਨੋਵੇਸ਼ਨ
ਕੌਂਸਲ (ਆਈ.ਆਈ.ਸੀ) ਦੇ ਸਹਿਯੋਗ ਨਾਲ “ਬਿਜ਼ਨਸ ਪਲਾਨਜ਼ ਮੁਕਾਬਲਾ”ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਰਹਿਨੁਮਾਈ ਹੇਠ ਕਰਵਾਏ ਗਏ ਪ੍ਰੋਗਰਾਮ ਦਾ ਮਕਸਦ ਵਿਦਿਆਰਥੀਆਂ ’ਚ ਉਦਯੋਗਿਕ ਅਤੇ ਨਵੀਂ ਸੋਚ ਨੂੰ ਉਤਸ਼ਾਹਿਤ ਕਰਨਾ ਸੀ ਤਾਂ ਜੋ ਉਹ ਆਪਣੇ ਨਵੇਂ ਕਾਰੋਬਾਰੀ ਵਿਚਾਰ ਪੇਸ਼ ਕਰ ਸਕਣ।
ਪ੍ਰਿੰ: ਡਾ. ਰੰਧਾਵਾ ਨੇ ਅੱਜ ਦੇ ਮੁਕਾਬਲਾਤੀ ਕਾਰੋਬਾਰੀ ਮਾਹੌਲ’ਚ ਉਦਯੋਗਿਕਤਾ ਦੀ ਮਹੱਤਤਾ ’ਤੇ ਜ਼ੋਰ ਦਿੱਤਾ।ਉਨ੍ਹਾਂ ਵਿਭਾਗ ਮੁਖੀ ਡਾ. ਸਵਰਾਜ ਕੌਰ, ਕੋਆਰਡੀਨੇਟਰ ਡਾ. ਦੀਪਕ ਦੇਵਗਨ, ਕੋ-ਕੋਆਰਡੀਨੇਟਰ ਡਾ. ਮਨੀਸ਼ਾ ਬਹਿਲ ਅਤੇ ਪ੍ਰੋ. ਤੁਸ਼ਾਰ ਬੱਤਰਾ ਦੁਆਰਾ ਪ੍ਰੋਗਰਾਮ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਸਮੇਂ ਦੀ ਜ਼ਰੂਰਤ ਹਨ, ਜਿਸ ਨਾਲ ਵਿਦਿਆਰਥੀਆਂ ਦੇ ਗਿਆਨ ’ਚ ਵਾਧਾ ਹੁੰਦਾ ਹੈ।
ਡਾ. ਦੇਵਗਨ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਦੇ ਯਤਨਾਂ ਦੀ ਸਰਾਹਨਾ ਕੀਤੀ।ਉਨ੍ਹਾਂ ਕਿਹਾ ਕਿ ਮੁਕਾਬਲੇ ਦੌਰਾਨ ਆਈ.ਆਈ.ਸੀ ਪ੍ਰਧਾਨ ਡਾ. ਗੁਰਸ਼ਰਨ ਕੌਰ ਨੇ ਜੱਜ ਦੀ ਭੂਮਿਕਾ ਨਿਭਾਈ।ਮੁਕਾਬਲੇ ’ਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ 19 ਵਿਦਿਆਰਥੀਆਂ ਨੇ 13 ਟੀਮਾਂ ਦੇ ਰੂਪ ’ਚ ਹਿੱਸਾ ਲਿਆ ਅਤੇ ਆਧੁਨਿਕ ਬਾਜ਼ਾਰ ਦੀਆਂ ਚੁਣੌਤੀਆਂ ਨੂੰ ਧਿਆਨ ’ਚ ਰੱਖਦਿਆਂ ਆਪਣੇ ਨਵੇਂ ਕਾਰੋਬਾਰੀ ਯੋਜਨਾਵਾਂ ਪੇਸ਼ ਕੀਤੀਆਂ।
ਮੁਕਾਬਲੇ ਦੌਰਾਨ ਡਾ. ਰੰਧਾਵਾ ਨੇ ਟੀਮ ਨੰਬਰ 4 ਦੀ ਹਰਜੋਤ ਕੌਰ ਅਤੇ ਜਸਪ੍ਰੀਤ ਕੌਰ ਵੱਲੋਂ ਪੇਸ਼ ਕੀਤੇ ਗਏ ਟੈਕਸਟਚਰ ਆਰਟ ਅਤੇ ਹੈਂਡਮੇਡ ਆਈਟਮਜ਼ ਸਬੰਧੀ ਪਹਿਲਾ ਇਨਾਮ ਪ੍ਰਦਾਨ ਕੀਤਾ।ਜਦਕਿ ਟੀਮ ਨੰਬਰ 7 ਦੀ ਮਨਰੂਪ ਕੌਰ ਅਤੇ ਸੰਦੀਪ ਕੌਰ ਨੇ ਕੁਕੀਜ਼ ਅਤੇ ਬਰਾਊਨੀਜ਼ ਸਟਾਲ ਪੇਸ਼ ਕਰਕੇ ਦੂਜਾਾ ਅਤੇ ਟੀਮ ਨੰਬਰ 13 ’ਚ ਪ੍ਰਿੰਸ ਨੇ ਆਰਟ ਵਰਕ ਪੇਸ਼ ਕਰਕੇ ਤੀਜਾ ਇਨਾਮ ਪ੍ਰਾਪਤ ਕੀਤਾ।
Check Also
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ
ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …
Punjab Post Daily Online Newspaper & Print Media