Monday, June 8, 2026

ਖ਼ਾਲਸਾ ਯੂਨੀਵਰਸਿਟੀ ਵੱਲੋਂ ਪਾਠਕ੍ਰਮ ਫਰੇਮਵਰਕ ’ਤੇ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਅਤੇ ਚਿਤਕਾਰਾ ਯੂਨੀਵਰਸਿਟੀ, ਪੰਜਾਬ ਦੇ ਸਾਂਝੇ ਸਹਿਯੋਗ ਨਾਲ ਬੀ.ਏ, ਬੀ.ਐਸ.ਸੀ-ਬੀ.ਐਡ (ਆਈ.ਟੈਪ) ਦੇ ਪਾਠਕ੍ਰਮ ਫਰੇਮਵਰਕ ’ਤੇ ਇੱਕ ਰੋਜ਼ਾ ਵਰਕਸ਼ਾਪ ਕਰਵਾਈ ਗਈ।ਖਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਈ ਗਈ ਵਰਕਸ਼ਾਪ ਮੌਕੇ ਖ਼ਾਲਸਾ ’ਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਤੋਂ ਇਲਾਵਾ ਚਿਤਕਾਰਾ ਯੂਨੀਵਰਸਿਟੀ ਤੋਂ ਮਨੋਵਿਗਿਆਨ ਅਤੇ ਸਿੱਖਿਆ ਪ੍ਰੋਗਰਾਮ ਪ੍ਰੋ.-ਵਾਈਸ ਚਾਂਸਲਰ ਪ੍ਰੋਫੈਸਰ ਸੰਗੀਤਾ ਪੰਤ, ਕੁਆਲਟੀ ਐਸ਼ੋਰੈਸ ਪ੍ਰੋ-ਵਾਈਸ ਚਾਂਸਲਰ ਡਾ. ਕੇ.ਕੇ ਮਿਸ਼ਰਾ ਅਤੇ ਅਕਾਦਮਿਕ ਮਾਮਲੇ ਪ੍ਰੋ-ਵਾਈਸ ਚਾਂਸਲਰ ਡਾ. ਨਵੀਨ ਬਾਬੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਡਾ. ਕੁਮਾਰ ਨੇ ਦੱਸਿਆ ਕਿ ਵਰਕਸ਼ਾਪ ’ਚ ਖਾਲਸਾ ਯੂਨੀਵਰਸਿਟੀ, ਚਿਤਕਾਰਾ ਯੂਨੀਵਰਸਿਟੀ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਅਤੇ ਰਯਾਤ ਬਾਹਰਾ ਯੂਨੀਵਰਸਿਟੀ ਮੋਹਾਲੀ ਦੇ ਪ੍ਰਤੀਨਿਧੀਆਂ ਨੇ ਬੀ.ਏ, ਬੀ.ਐਸ.ਸੀ-ਬੀ.ਐਡ (ਚਾਰ ਸਾਲਾਂ ਆਈ.ਟੈਪ ਕੋਰਸ) ਦੇ ਪਾਠਕ੍ਰਮ ਦੇ ਢਾਂਚੇ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਐਨ.ਸੀ.ਟੀ.ਈ ਵੱਲੋਂ ਅਧਾਰ ਦੇ ਤੌਰ ’ਤੇ ਦਿੱਤੇ ਢਾਂਚੇ ’ਤੇ ਵਿਸਥਾਰਪੂਰਵਕ ਚਰਚਾ ਕਰਦਿਆਂ ਹੋਇਆ ਕ੍ਰੈਡਿਟ ਫਰੇਮਵਰਕ ਅਤੇ ਵਿਸ਼ੇ ਦੀ ਚੋਣ ਬਾਰੇ ਜ਼ਰੂਰੀ ਨੁਕਤਿਆਂ ਨੂੰ ਸਾਂਝਾ ਕੀਤਾ।
ਉਨ੍ਹਾਂ ਕਿਹਾ ਕਿ ਚਿਤਕਾਰਾ ਯੂਨੀਵਰਸਿਟੀ ਕੈਂਪਸ ’ਚ ਆਯੋਜਿਤ ਵਰਕਸ਼ਾਪ ਦੀ ਸ਼ੁਰੂਆਤ ’ਚ ਡਾ. ਸੰਗੀਤਾ ਪੰਤ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਨ ਉਪਰੰਤ ਰਾਸ਼ਟਰੀ ਸਿੱਖਿਆ ਨੀਤੀ-2020 ਦੇ ਸਦਰੰਭ ’ਚ ਰਾਸ਼ਟਰੀ ਫਰੇਮਵਰਕ ’ਚ ਆਏ ਬਦਲਾਵਾਂ ਅਤੇ ਉਨ੍ਹਾਂ ਨਾਲ ਸਬੰਧਿਤ ਚੁਣੌਤੀਆਂ ਦੀ ਚਰਚਾ ਕਰਦਿਆਂ ਅਧਿਆਪਕ ਦੀ ਭੂਮਿਕਾ ਅਤੇ ਉਸ ਦੀ ਨਵੀਨਤਮ ਢੰਗ ਨਾਲ ਸਿਖਲਾਈ ’ਤੇ ਜ਼ੋਰ ਦਿੱਤਾ।
ਵਰਕਸ਼ਾਪ ’ਚ ਚਰਚਾ ਦੌਰਾਨ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਅਤੇ ਐਨ.ਸੀ.ਟੀ.ਈ ਦੀਆਂ ਹਦਾਇਤਾਂ ਅਤੇ ਮਾਪਦੰਡਾ ’ਤੇ ਧਿਆਨ ਦਿਵਾਉਂਦਿਆਂ ਡਾ. ਮਿਸ਼ਰਾ ਅਤੇ ਡਾ. ਨਵੀਨ ਬਾਬੂ ਨੇ ਯੂਨੀਵਰਸਿਟੀਆਂ ਨੂੰ ਵਿਦਿਆਰਥੀ ਅਨੁਕੂਲਿਤ ਪਾਠਕ੍ਰਮ ਤਿਆਰ ਕਰਨ ਦੀ ਪ੍ਰੇਰਨਾ ਦਿੱਤੀ।ਵਰਕਸ਼ਾਪ ’ਚ ਡਾ. ਸੰਗੀਤਾ ਪੰਤ, ਡਾ. ਪਾਰੁਲ ਅਤੇ ਡਾ. ਵਾਣੀ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ।

Check Also

ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਜੀ ਦੇ 122ਵੇਂ ਜਨਮ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਪ੍ਰੋਗਰਾਮ

ਅੰਮ੍ਰਿਤਸਰ, 8 ਜੂਨ (ਜਗਦੀਪ ਸਿੰਘ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਦੇ ਬਾਨੀ ਭਗਤ …