ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਮਿਲਕ ਪਲਾਂਟ ਵੇਰਕਾ ਇੱਕ ਸਹਿਕਾਰੀ ਅਦਾਰਾ ਹੈ, ਜੋ ਆਪਣੇ ਸਥਾਪਨਾ ਸਮੇਂ ਤੋਂ ਹੀ ਇਸ ਖੇਤਰ ਦੇ ਦੁੱਧ ਉਤਪਾਦਕਾਂ ਅਤੇ ਖੱਪਤਕਾਰਾਂ ਦੇ ਹਿੱਤਾਂ ਦੀ ਰਾਖੀ ਕਰਦਾ ਆ ਰਿਹਾ ਹੈ।ਇਹ ਅਦਾਰਾ ਅੰਮ੍ਰਿਤਸਰ ਅਤੇ ਤਰਨ ਤਾਰਨ ਜਿਲ੍ਹਿਆਂ ਦੀਆਂ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਅਤੇ ਡੇਅਰੀ ਫਾਰਮਾਂ ਤੋਂ ਉਚ ਗੁਣਵੱਤਾ ਵਾਲਾ ਦੁੱਧ ਇਕੱਠਾ ਕਰਕੇ ਉਸ ਦੀ ਆਧੁਨਿਕ ਤਕਨੀਕਾਂ ਨਾਲ ਪ੍ਰੋਸੈਸਿੰਗ ਕਰਦਾ ਹੈ ਅਤੇ ਉੱਚ ਮਿਆਰੀ ਦੁੱਧ ਅਤੇ ਦੱਧ ਪਦਾਰਥ ਤਿਆਰ ਕਰਕੇ ਖਪਤਕਾਰਾਂ ਤੱਕ ਪਹੁੰਚਾਉਂਦਾ ਹੈ। ਉਪਭੋਗਤਾਵਾਂ ਦੀ ਮੰਗ ਦੇ ਨਾਲ-ਨਾਲ ਮੌਜ਼ੂਦਾ ਮਹਿੰਗਾਈ ਨੂੰ ਧਿਆਨ ਵਿੱਚ ਰੱਖਦਿਆਂ ਮੈਨੇਜਿੰਗ ਡਾਇਰੈਕਟਰ ਮਿਲਕਫੈਡ ਪੰਜਾਬ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮਾਨਯੋਗ ਬੋਰਡ ਆਫ਼ ਡਾਇਰੈਕਟਰਾਂ, ਮਿਲਕ ਯੂਨੀਅਨ ਅੰਮ੍ਰਿਤਸਰ ਦੇ ਸਹਿਯੋਗ ਨਾਲ ਵੇਰਕਾ ਅੰਮ੍ਰਿਤਸਰ ਡੇਅਰੀ ਵਲੋਂ 350 ਗ੍ਰਾਮ ਦਹੀ ਦਾ ਕੱਪ ਸਿਰਫ਼ 30 ਰੁਪਏ ਦੀ ਕਿਫਾਇਤੀ ਕੀਮਤ `ਤੇ ਲਾਂਚ ਕੀਤਾ ਗਿਆ ਹੈ। ਵੇਰਕਾ ਦਾ ਇਹ ਨਵਾਂ ਉਤਪਾਦ ਅੰਮ੍ਰਿਤਸਰ ਅਤੇ ਤਰਨ ਤਾਰਨ ਜਿਲ੍ਹਿਆਂ ਦੀਆਂ ਮਾਰਕੀਟਾਂ ਵਿੱਚ ਖਰੀਦ ਲਈ ਉਪਲੱਬਧ ਕਰਵਾ ਦਿੱਤਾ ਗਿਆ ਹੈ ਅਤੇ ਉਪਭੋਗਤਾਵਾਂ ਵੱਲੋਂ ਇਸ ਨੂੰ ਚੰਗਾ ਹੁੰਗਾਰਾ ਮਿਲਣ ਦੀ ਉਮੀਦ ਹੈ। ਵੇਰਕਾ ਨੇ ਦੁਹਰਾਇਆ ਕਿ ਉਪਭੋਗਤਾਵਾਂ ਨੂੰ ਸ਼ੁੱਧ, ਪੌਸ਼ਟਿਕ ਅਤੇ ਉੱਚ ਗੁਣਵੱਤਾ ਵਾਲੇ ਉਤਪਾਦ ਕਿਫਾਇਤੀ ਕੀਮਤਾਂ `ਤੇ ਮੁਹੱਈਆ ਕਰਵਾਉਣਾ ਅਤੇ ਦੁੱਧ ਉਤਪਾਦਕਾਂ ਦੇ ਹਿੱਤਾਂ ਦੀ ਰਾਖੀ ਕਰਨਾ ਸੰਸਥਾ ਦੀ ਮੁੱਖ ਤਰਜ਼ੀਹ ਹੈ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media