Saturday, August 22, 2026

ਤਾਹਨੇ ਮਿਹਣੇ

ਤਾਹਨੇ ਮਿਹਣੇ ਸੁਣ ਲੈਂਦੇ ਹਾਂ।
ਫਿਰ ਗ਼ਮਾਂ ਨੂੰ ਚੁਣ ਲੈਂਦੇ ਹਾਂ।

ਕੌਣ ਆਪਣਾ ਤੇ ਕੌਣ ਪਰਾਇਆ।
ਅਜੇ ਤੱਕ ਇਹ ਸਮਝ ਨਾ ਆਇਆ।
ਆਪਣਿਆਂ `ਚੋਂ ਆਪਣੇ ਨਾ ਲੱਭੇ,
ਭਾਵਂੇ ਚਾਹ ਦੇ ਵਾਂਗੂੰ ਪੁਣ ਲੈਂਦੇ ਹਾਂ।
ਤਾਹਨੇ ਮਿਹਣੇ ਸੁਣ ਲੈਂਦੇ ਹਾਂ,
ਫਿਰ ਗ਼ਮਾਂ ਨੂੰ ਚੁਣ ਲੈਂਦੇ ਹਾਂ।

ਹੱਕ ਦੇ ਉੱਪਰ ਹੱਕ ਜਮਾਉਣਾ,
ਇਹ ਵੀ ਉਹਨਾਂ ਨੂੰ ਰਾਸ ਨਾ ਆਉਣਾ।
ਰਲ ਮਿਲ ਕਈਆਂ ਸਾਨੂੰ ਉਧੇੜਿਆ,
ਨਾਲ ਸਿਲਾਈਆਂ ਬੁਣ ਲੈਂਦੇ ਹਾਂ।
ਤਾਹਨੇ ਮਿਹਣੇ ਸੁਣ ਲੈਂਦੇ ਹਾਂ।
ਫਿਰ ਗ਼ਮਾਂ ਨੂੰ ਚੁਣ ਲੈਂਦੇ ਹਾਂ।

ਹਰ ਕਿਸੇ ਕਿਸਮਤ ਦਾ ਖਾਣਾ,
ਚੁਗਣਾ ਪੈਂਂਦਾ ਦਾਣਾ-ਦਾਣਾ
ਹੱਕ ਦੀ ਕਮਾਈ `ਚ ਬੜੀ ਹੈ ਬਰਕਤ,
ਪਹਿਲਾਂ ਤੇ ਹੁਣ ਵੀ ਕਹਿੰਦੇ ਹਾਂ।
ਤਾਹਨੇ ਮਿਹਣੇ ਸੁਣ ਲੈਂਦੇ ਹਾਂ,
ਫਿਰ ਗ਼ਮਾਂ ਨੂੰ ਚੁਣ ਲੈਂਦੇ ਹਾਂ।
ਕਵਿਤਾ 1906202601

ਸੁਖਬੀਰ ਸਿੰਘ ਖੁਰਮਣੀਆਂ
ਛੇਹਰਟਾ, ਅੰਮ੍ਰਿਤਸਰ।
ਮੋ- 9855512677

Check Also

ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ

ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …