ਅੰਮ੍ਰਿਤਸਰ, 20 ਜੂਨ (ਦੀਪ ਦਵਿੰਦਰ ਸਿੰਘ) – ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਵੱਲੋਂ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਰਾਸ਼ਟਰਪਤੀ
ਐਵਾਰਡੀ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ 15 ਰੋਜ਼ਾ ਬਾਲ ਰੰਗਮੰਚ ਵਰਕਸ਼ਾਪ ਦੇ ਆਖਰੀ ਪੜਾਅ ਤੇ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿੱਚ ਬਾਲ ਰੰਗਮੰਚ ਵਰਕਸ਼ਾਪ ‘ਚ ਤਿਆਰ ਕੀਤੇ ਗਏ ਦੋ ਬਾਲ ਨਾਟਕ ‘ਰਾਜਿਆ ਰਾਜ ਕਰੇਂਦਿਆ ਅਤੇ ਲਹੂ ਭਿੱਜੀ ਮਿੱਟੀ ਪੇਸ਼ ਕੀਤਾ ਗਿਆ।
ਇਹ ਨਾਟਕ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੁਆਰਾ ਲਿਖਿਆ ਗਿਆ।ਨਾਟਕ ਦਾ ਨਿਰਦੇਸ਼ਨ ਸਾਜਨ ਕੋਹੀਨੂਰ ਤੇ ਹਰਪ੍ਰੀਤ ਸਿੰਘ ਵੱਲੋਂ ਕੀਤਾ ਗਿਆ।ਨਾਟਕ ‘ਰਾਜੇਆ ਰਾਜ ਕਰੇਂਦਿਆ’ ਵਿੱਚ ਬੱਚਿਆਂ ਨੇ ਤੋਤਾ ਮੈਨਾ ਦੇ ਕਿੱਸੇ ਰਾਹੀਂ ਇੱਕ ਅਜਿਹੇ ਰਾਜੇ ਦੀ ਕਹਾਣੀ ਪੇਸ਼ ਕੀਤੀ ਹੈ, ਜੋ ਮਹਿਲਾਂ ਅੰਦਰ ਹੀ ਰਹਿੰਦਾ ਹੈ।ਲੋਕਾਂ ਦੇ ਦੁੱਖਾਂ ਸੁੱਖਾਂ ਤੋਂ ਦੂਰ ਹੈ।ਤੋਤਾ ਮੈਨਾ ਉਸਦੀ ਜ਼ਮੀਰ ਨੂੰ ਝੰਜੋੜਦੇ ਨੇ, ਤੇ ਰਾਜਾ ਆਪਣੇ ਵਜ਼ੀਰਾਂ ਨਾਲ ਭੇਸ ਬਦਲ ਕੇ ਲੋਕਾਂ ਦੇ ਦੁੱਖ ਸੁਣਨ ਜਾਂਦਾ ਹੈ।ਰਸਤੇ ਵਿੱਚ ਉਸਨੂੰ ਬੁੱਢੀ ਮਾਈ, ਕਿਸਾਲ, ਡੱਡੂ, ਵਿਉਪਾਰੀ ਤੇ ਬਜ਼ੁੱਰਗ ਮਿਲਦੇ ਨੇ, ਜੋ ਕਿ ਅਜ ਦੇ ਸਮਿਆਂ ਦੇ ਆਮ ਲੋਕਾਂ ਦੀ ਪ੍ਰਤੀਨਿਧਤਾ ਕਰਦੇ ਨੇ, ਤੇ ਰਾਜੇ ਨੂੰ ਗਾਹਲਾਂ ਕੱਢਦੇ ਨੇ ਕਿ ਸਾਡੇ ਦੇਸ਼ ਦਾ ਰਾਜਾ ਲੋਕਾਂ ਦੀਆਂ ਮੁਸੀਬਤਾਂ ਨੂੰ ਦੂਰ ਨਹੀਂ ਕਰਦਾ।ਮਹਿਲਾਂ ਵਿੱਚ ਹੀ ਬੈਠਾ ਰਹਿੰਦਾ ਹੈ।ਰਾਜਾ ਫੇਰ ਮਹਿਲਾਂ ਵਿੱਚ ਪਹੁੰਦਦਾ ਹੈ ਤੇ ਤੋਤਾ ਮੈਨਾ ਲੋਕਾਂ ਨੂੰ ਨਾਲ ਲੈ ਕੇ ਮਹਿਲਾਂ ਦੇ ਦੁਆਲੇ ਕੱਠੇ ਹੁੰਦੇ ਨੇ, ਤੇ ਰਾਜੇ ਨੂੰ ਬਾਹਰ ਨਿਕਲਣ ਲਈ ਮਜ਼ਬੂਰ ਕਰਦੇ ਨੇ। ਇਸ ਨਾਟਕ ਰਾਹੀਂ ਬੱਚਿਆਂ ਨੇ ਹਰ ਤਰ੍ਹਾਂ ਦੇ ਲੋਕਾਂ ਨੂੰ ਇਕੱਠਿਆਂ ਹੋ ਆਪਣੇ ਹੱਕਾਂ ਦੀ ਰਾਖੀ ਕਰਨ ’ਚ ਸੁਨੇਹਾ ਦਿੱਤਾ ਹੈ।
ਦੂਜਾ ਨਾਟਕ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬਚਪਨ ਦੀ ਕਹਾਣੀ ਹੈ, ਜਦੋਂ ਜਲ੍ਹਿਆਵਾਲਾ ਬਾਗ ਦਾ ਕਾਂਡ ਹੋਇਆ ਸੀ, ਉਸ ਸਮੇਂ ਭਗਤ ਸਿੰਘ ਜਲ੍ਹਿਆਵਾਲਾ ਬਾਗ ਦੀ ਮਿੱਟੀ ਨੂੰ ਇਕ ਸ਼ੀਸ਼ੀ ਵਿੱਚ ਪਾ ਕੇ ਘਰ ਆ ਕੇ ਆਪਣੀ ਮਾਂ ਤੇ ਦਾਦੀ ਨਾਲ ਗੱਲ ਕਰਦਾ ਹੈ ਤੇ ਦੇਸ਼ ਨੂੰ ਅੰਗ੍ਰੇਜ਼ਾਂ ਦੀ ਗੁਲਾਮੀ ਤੋਂ ਦੂਰ ਕਰਨ ਦਾ ਸੰਕਲਪ ਕਰਦਾ ਹੈ ਤੇ ਬਸੰਤੀ ਚੋਲੇ ਦਾ ਗੀਤ ਗਾਉਂਦਾ ਹੈ।ਇਸ ਨਾਟਕ ਵਿੱਚ ਵਿਵਾਲ ਮਲਿਕ, ਦਿਵਿਆਂਸ਼ੀ ਸ਼ਰਮਾ, ਗੁਰਲੀਨ ਕੌਰ, ਬਾਨੀ ਬਾਵਾ, ਕਿਆਰਾ ਸੈਣੀ, ਸਮਰਿਧ ਸਿੰਘ, ਰਾਵੀ ਮਹਾਜਨ, ਅਜੇਬੀਰ ਸਿੰਘ ਢਿੱਲੋਂ, ਬਿਲਾਵਲ ਸਿੰਘ ਢਿੱਲੋਂ, ਦਕਸ਼ਬੀਰ, ਆਵਿਸ਼ਜੋਤ ਕੌਰ, ਰਵਨੀਤ ਸਿੰਘ ਆਦਿ ਨੰਨ੍ਹੇ ਕਲਾਕਾਰਾਂ ਨੇ ਅਦਾਕਾਰੀ ਬਾਖੂਬੀ ਪੇਸ਼ ਕੀਤੀ।
ਇਸ ਮੌਕੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਪ੍ਰਧਾਨ ਭਾਰਤ ਇਕਾਈ ਸਤਬੀਰ ਸਿੰਘ, ਸਕੱਤਰ ਰਮੇਸ਼ ਯਾਦਵ, ਭੁਪਿੰਦਰ ਸਿੰਘ ਸੰਧੂ, ਟੀ.ਐਸ ਰਾਜਾ, ਅਰਵਿੰਦਰ ਕੌਰ ਧਾਲੀਵਾਲ, ਪਾਰਥੋ ਬੈਨਰਜੀ, ਜਸਵੰਤ ਸਿੰਘ ਜੱਸ, ਗੁਲਸ਼ਨ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਨਾਟ ਪ੍ਰੇਮੀ ਤੇ ਦਰਸ਼ਕ ਹਾਜ਼ਰ ਸਨ।
Check Also
ਹਲਕਾ ਕੇਂਦਰੀ ਵਿਧਾਇਕ ਡਾ. ਅਜੇ ਗੁਪਤਾ ਵਲੋਂ ਮਜੀਠ ਮੰਡੀ ਤੇ ਦਾਲ ਮੰਡੀ ‘ਚ ਸੜਕਾਂ ਬਣਾਉਣ ਦਾ ਉਦਘਾਟਨ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੇ ਗੁਪਤਾ …
Punjab Post Daily Online Newspaper & Print Media