ਅੰਮ੍ਰਿਤਸਰ, 11 ਜੁਲਾਈ (ਜਗਦੀਪ ਸਿੰਘ) – ਕੇਟੀ:ਕਲਾ ਮਿਊਜ਼ੀਅਮ ਨੇ ਆਪਣਾ 16ਵਾਂ ਸਥਾਪਨਾ ਦਿਵਸ ਮਨਾਇਆ।ਇਸ ਸਮਾਗਮ ਵਿੱਚ ਕਲਾਕਾਰਾਂ, ਕਲਾ
ਪ੍ਰੇਮੀਆਂ, ਵਿਦਿਆਰਥੀਆਂ, ਮੀਡੀਆ ਪ੍ਰਤੀਨਿਧੀਆਂ ਅਤੇ ਸ਼ੁਭਚਿੰਤਕਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਅਤੇ ਕਲਾ ਤੇ ਸਭਿਆਚਾਰ ਦੇ ਪ੍ਰਚਾਰ ਅਤੇ ਸੰਭਾਲ ਲਈ ਮਿਊਜ਼ੀਅਮ ਦੀ ਯਾਤਰਾ ਦੇ ਇੱਕ ਹੋਰ ਮਹੱਤਵਪੂਰਨ ਪੜਾਅ ਨੂੰ ਮਨਾਇਆ।
ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਸਾਲ 2011 ਵਿੱਚ ਸਥਾਪਨਾ ਤੋਂ ਲੈ ਕੇ ਹੁਣ ਤੱਕ ਕੇਟੀ:ਕਲਾ ਮਿਊਜ਼ੀਅਮ ਦੀ ਯਾਤਰਾ `ਤੇ ਆਧਾਰਿਤ ਇਕ ਵਿਸ਼ੇਸ਼ ਡਾਕੂਮੈਂਟਰੀ ਦੀ ਪ੍ਰਦਰਸ਼ਨੀ ਸੀ, ਜਿਸ ਵਿੱਚ ਮਿਊਜ਼ੀਅਮ ਦੀਆਂ ਪ੍ਰਮੁੱਖ ਕਲਾ ਪ੍ਰਦਰਸ਼ਨੀਆਂ, ਵਰਕਸ਼ਾਪਾਂ, ਕਲਾ ਮੁਕਾਬਲੇ, ਪ੍ਰਸਿੱਧ ਕੇਟੀ:ਕਲਾ ਕੁਲੈਕਸ਼ਨ ਖੇ.ਟੀ ਹੈਲਪਿੰਗ ਅਧੀਨ ਕੀਤੀਆਂ ਸਮਾਜ ਸੇਵਾ ਦੀਆਂ ਗਤੀਵਿਧੀਆਂ ਅਤੇ ਸਾਲਾਂ ਦੌਰਾਨ ਕਲਾਕਾਰਾਂ, ਦਰਸ਼ਕਾਂ ਅਤੇ ਸਰਪ੍ਰਸਤਾਂ ਵੱਲੋਂ ਮਿਲੇ ਅਨਮੋਲ ਸਹਿਯੋਗ ਨੂੰ ਦਰਸਾਇਆ ਗਿਆ।
ਕੇ ਟੀ:ਕਲਾ ਮਿਊਜ਼ੀਅਮ ਦੇ ਡਾਇਰੈਕਟਰ ਬ੍ਰਜੇਸ਼ ਜੌਲੀ ਨੇ ਸੰਸਥਾਪਕ ਦਾਤਾ ਰਵੀ ਰੋਜ਼ਡਨ ਦੇ ਬੋਰਡ ਆਫ ਟਰੱਸਟੀਜ਼, ਕਲਾਕਾਰਾਂ, ਵਲੰਟੀਅਰਾਂ, ਮੀਡੀਆ ਪ੍ਰਤੀਨਿਧੀਆਂ ਅਤੇ ਸਾਰੇ ਸਹਿਯੋਗੀਆਂ ਦਾ ਲਗਾਤਾਰ ਸਹਿਯੋਗ ਅਤੇ ਹੌਸਲਾ-ਅਫ਼ਜ਼ਾਈ ਲਈ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਕੇਟੀ:ਕਲਾ ਮਿਊਜ਼ੀਅਮ ਦੀ ਇਹ ਯਾਤਰਾ ਕਲਾਕਾਰਾਂ, ਕਲਾ ਪ੍ਰੇਮੀਆਂ ਅਤੇ ਸਮਾਜ ਦੇ ਸਾਂਝੇ ਸਹਿਯੋਗ ਨਾਲ ਹੀ ਸੰਭਵ ਹੋਈ ਹੈ। ਬੋਰਡ ਮੈਂਬਰ ਨਿਸ਼ਾ ਘਈ ਨੇ ਵੀ ਕਲਾ ਜਗਤ ਵੱਲੋਂ ਮਿਲੇ ਸਹਿਯੋਗ ਅਤੇ ਉਤਸ਼ਾਹਜਨਕ ਪ੍ਰਤੀਕਿਰਿਆ ਦੀ ਪ੍ਰਸ਼ੰਸਾ ਕੀਤੀ।
ਆਪਣੇ ਵਿਚਾਰ ਸਾਂਝੇ ਕਰਦੇ ਹੋਏ ਜਸਮੀਤ ਕੌਰ, ਜਗਦੀਸ਼ ਸਚਦੇਵਾ, ਕੁਲਵੰਤ ਸਿੰਘ ਗਿੱਲ, ਪੂਨਮ ਮਹਾਜਨ, ਭਾਰਤੀ ਮਲਹੋਤਰਾ, ਪ੍ਰਿਯੰਕਾ ਸ਼ਰਮਾ ਅਤੇ ਧਰਮਿੰਦਰ ਸ਼ਰਮਾ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਕੇ ਟੀ:ਕਲਾ ਵੱਲੋਂ ਕੀਤੇ ਜਾ ਰਹੇ ਯਤਨਾਂ ਅਤੇ ਚਲਾਏ ਜਾ ਰਹੇ ਪ੍ਰੋਜੈਕਟਾਂ ਦੀ ਖੁੱਲ੍ਹ ਕੇ ਸਰਾਹਨਾ ਕੀਤੀ।ਡਾ. ਕੇ.ਆਰ ਤੁਲੀ ਨੇ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ਅਤੇ ਹਾਜ਼ਰ ਸਾਰੇ ਮਹਿਮਾਨਾਂ ਦੀ ਸ਼ਲਾਘਾ ਕੀਤੀ।ਇਹ ਸਮਾਗਮ ਦੇ ਬੋਰਡ ਆਫ ਟਰੱਸਟੀਜ਼ ਦੀ ਰਹਿਨੁਮਾਈ ਹੇਠ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸਵਰੂਪ ਡਾਰ (ਚੇਅਰਪਰਸਨ), ਰੋਹਿਤ ਕੌਲ (ਪ੍ਰਧਾਨ), ਰਾਜੇਸ਼ ਰੈਣਾ (ਸਕੱਤਰ), ਡਾ. ਕੇ.ਆਰ ਤੁਲੀ (ਖਜ਼ਾਨਚੀ), ਨਿਸ਼ਾ ਘਈ (ਬੋਰਡ ਮੈਂਬਰ) ਅਤੇ ਡਾਇਰੈਕਟਰ ਬ੍ਰਜੇਸ਼ ਕੁਮਾਰ ਜੌਲੀ ਸ਼ਾਮਲ ਸਨ।
ਇਸ ਸਮਾਗਮ ਵਿੱਚ ਨਰਿੰਦਰ ਸਿੰਘ, ਮੋਨਾ ਤੁਲੀ, ਲਲਿਤ ਗੋਪਾਲ ਪਰਾਸ਼ਰ, ਮਾਲਾ ਚਾਵਲਾ, ਰਾਜੇਸ਼ ਮਲਹੋਤਰਾ, ਸੁਗੰਧੀ ਸਲਵਾਨ, ਰਵਿੰਦਰ ਢਿੱਲੋਂ, ਜੋਤੀ ਖੰਨਾ, ਅਨਿਲ ਦੱਤਾ, ਮਹਿਤਾਬ ਕੌਰ, ਮਨਮੋਹਿਤ ਰੌਬਿਨ, ਸੁਲੇਖਾ ਮਹਿਰਾ, ਸਲੋਨੀ, ਮੇਘਨਾ ਮਲਹੋਤਰਾ, ਲਤਿਕਾ ਅਰੋੜਾ, ਨਿਸ਼ਾ ਮਹਾਜਨ, ਕਰੁਣਾ, ਅਨਿਲ ਕਪੂਰ, ਵਿਨੈ ਵੈਦ, ਅਮਨ ਗਿੱਲ, ਕਵੀ ਚੌਹਾਨ, ਮੰਜੂ ਕੁਮਾਰੀ, ਕਾਂਚਨ ਅਰੋੜਾ, ਸਪਨਾ, ਕੁਲਦੀਪ ਸਿੰਘ, ਜਸਪਾਲ ਸਿੰਘ, ਜੂਲੀ, ਨਵਨੀਤ ਕੌਰ, ਸਮਿੰਦਰ ਕੌਰ, ਮਨਿੰਦਰ ਕੌਰ, ਆਦਿਤਿਆ ਭਾਟੀਆ, ਗੁਰਸ਼ਰਨ ਕੌਰ, ਬੇਲਾ ਅਗਰਵਾਲ, ਵੰਸ਼ਿਕਾ, ਖੁਸ਼ਬੂ ਕਪੂਰ ਸਮੇਤ ਅਨੇਕਾਂ ਕਲਾਕਾਰ, ਕਲਾ ਪ੍ਰੇਮੀ ਅਤੇ ਹੋਰ ਸ਼ਖਸੀਅਤਾਂ ਮੌਜ਼ੂਦ ਰਹੀਆਂ।
Check Also
ਨਗਰ ਨਿਗਮ ਵੱਲੋਂ ਹੈਰੀਟੇਜ਼ ਸਟਰੀਟ ਤੋਂ ਗੈਰ-ਕਾਨੂੰਨੀ ਸਟਾਲ ਅਤੇ ਬੈਂਚ ਹਟਾਏ ਗਏ
ਅੰਮ੍ਰਿਤਸਰ, 10 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਨਿਰਦੇਸ਼ਾਂ ਅਤੇ …
Punjab Post Daily Online Newspaper & Print Media