Monday, July 20, 2026

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਲੱਗੇਗਾ ਪਲੇਸਮੈਂਟ ਕੈਂਪ

ਅੰਮ੍ਰਿਤਸਰ, 20 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ।ਇਹ ਪ੍ਰਗਟਾਵਾ ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ ਕਾਰਜ਼ਕਾਰੀ ਅਫਸਰ ਡੀ.ਬੀ.ਈ.ਈ ਅੰਮ੍ਰਿਤਸਰ ਨੇ ਕੀਤਾ।ਡਿਪਟੀ ਡਾਇਰੈਕਟਰ ਪਰਸ਼ੋਤਮ ਸਿੰਘ ਨੇ ਦੱਸਿਆ ਕਿ 22 ਜੁਲਾਈ 2026 ਦਿਨ ਬੁੱਧਵਾਰ ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਡੀ.ਸੀ ਦਫਤਰ ਵਿਖੇ ਕੈਂਪ ਲਗਾਇਆ ਜਾ ਰਿਹਾ ਹੈ।ਇਸ ਪਲੇਸਮੈਂਟ ਕੈਂਪ ਵਿੱਚ ਐਚ.ਡੀ.ਐਫ.ਸੀ ਬੈਂਕ ਅਤੇ ਸੇਵਾ ਕੇਂਦਰ (ਬਾਬਾ ਬਕਾਲਾ) ਵਰਗੀਆਂ ਨਾਮੀ ਕੰਪਨੀਆਂ ਵਲੋਂ ਇੰਸ਼ੋਰੈਂਨਸ ਐਂਡ ਸੇਵਿੰਗ ਅਡਵਾਈਜ਼ਰ ਅਤੇ ਕੰਪਿਊਟਰ ਆਪਰੇਟਰ ਆਦਿ ਦੀ ਅਸਾਮੀ ਦੇ ਲਈ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।10ਵੀਂ, 12ਵੀਂ ਅਤੇ ਗ੍ਰੈਜੂਏਸ਼ਨ ਦੀ ਯੋਗਤਾ ਵਾਲੇ ਉਮੀਦਵਾਰ (ਦੋਵੇ ਲੜਕੇ ਅਤੇ ਲੜਕੀਆਂ) ਕੈਂਪ ਵਿੱਚ ਭਾਗ ਲੈ ਸਕਦੇ ਹਨ।ਚਾਹਵਾਨ ਉਮੀਦਵਾਰ ਆਪਣੇ ਯੋਗਤਾ ਦੇ ਸਰਟੀਫਿਕੇਟ ਲੈ ਕੇ ਬੁੱਧਵਾਰ ਸਵੇਰੇ 10:00 ਵਜੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਡੀ.ਸੀ ਦਫਤਰ ਨੇੜੇ ਕਚਹਿਰੀ ਚੌਂਕ ਵਿਖੇ ਪਹੁੰਚ ਸਕਦੇ ਹਨ।ਵਧੇਰੇ ਜਾਣਕਾਰੀ ਲਈ ਇਸ ਦਫਤਰ ਦੇ ਹੈਲਪਲਾਈਨ ਨੰਬਰ 99157 89068 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਜਰਨੈਲ ਸਿੰਘ ਢੋਟ ਦੀ ਅਗਵਾਈ ਹੇਠ ਲੋੜਵੰਦਾਂ ਨੂੰ ਵੰਡੀਆਂ ਰਾਸ਼ਨ ਕਿੱਟਾਂ

ਅੰਮ੍ਰਿਤਸਰ, 19 ਜੁਲਾਈ (ਜਗਦੀਪ ਸਿੰਘ) – ਲੋਕ ਸਭਾ ਹਲਕਾ ਇੰਚਾਰਜ਼ ਜਰਨੈਲ ਸਿੰਘ ਢੋਟ ਦੀ ਅਗਵਾਈ …