Tuesday, March 17, 2026

ਸੀ.ਪੀ.ਆਈ (ਐਮ.ਐਫ) ਲਿਬਰੇਸ਼ਨ ਵੱਲੋਂ ਕੇਂਦਰ ਦੀ ਭਾਜਪਾ ਮੋਦੀ ਸਰਕਾਰ

PPN1801201521

ਬਠਿੰਡਾ, 18 ਜਨਵਰੀ (ਸੰਜੀਵ ਕੁਮਾਰ) – ਸੀ.ਪੀ.ਆਈ (ਐਮ.ਐਫ) ਲਿਬਰੇਸ਼ਨ ਵੱਲੋਂ ਕੇਂਦਰ ਦੀ ਭਾਜਪਾ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਮਜ਼ਦੂਰ ਵਿਰੋਧੀ ਨਵੇਂ ਭੂਮੀ ਗ੍ਰਹਿਣ ਕਾਨੂੰਨ ਖਿਲਾਫ ਅਤੇ ਜੇਲ੍ਹਾਂ ਵਿੱਚ ਸਜ਼ਾ ਪੂਰੀ ਕਰ ਚੁੱਕੇ ਸਿੱਖ ਨੌਜਵਾਨਾਂ ਸਮੇਤ ਤਮਾਮ ਸਾਰੇ ਸਿਆਸੀ ਕੈਦੀਆਂ ਦੀ ਰਿਹਾਈ ਲਈ ਪੰਜਾਬ ਅੰਦਰ ਨਸ਼ਿਆਂ ਦੇ ਕਾਲੇ ਧੰਦੇ ਵਿੱਚ ਸ਼ਾਮਿਲ ਸਿਆਸੀ ਲੀਡਰਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਨ ਦੇ ਮੁੱਦਿਆਂ ਤੇ ਧਰਨਾ ਦਿੱਤਾ ਗਿਆ।
ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦੇ ਲਿਬਰੇਸ਼ਨ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਤੇ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਪੰਜਾਬ ਦੇ ਸਿੱਖ ਨੌਜਵਾਨਾਂ ਸਮੇਤ ਦੇਸ਼ ਅੰਦਰ ਹਜ਼ਾਰਾਂ ਦਲਿਤ, ਕਮਿਊਨਿਸਟ, ਮੁਸਲਿਮ, ਇਸਾਈ ਵਰਗ ਨਾਲ ਸਬੰਧਤ ਲੋਕ ਸਿਆਸੀ ਅਧਾਰ ਤੇ ਫਰਜ਼ੀ ਕੇਸਾਂ ਵਿੱਚ ਜੇਲ੍ਹਾਂ ਅੰਦਰ ਸੜ ਰਹੇ ਹਨ।ਅਦਾਲਤਾਂ ਵੱਲੋਂ ਸੁਣਾਈ ਸਜਾ ਪੂਰੀ ਹੋਣ ਦੇ ਬਾਅਦ ਵੀ ਬੰਦ ਹਨ।ਇਸ ਲਈ ਲਿਬਰੇਸ਼ਨ ਪਾਰਟੀ ਇਸ ਮੁੱਦੇ ਉਪਰ ਜਲਦੀ ਦੇਸ਼ ਵਿਆਪੀ ਸੰਘਰਸ਼ ਸ਼ੁਰੂ ਕਰੇਗੀ।
ਇਸ ਸਮੇਂ ਕਾਮਰੇਡ ਸਮਾਓ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਨਵੇਂ ਭੂਮੀ ਗ੍ਰਹਿਣ ਕਾਨੂੰਨ ਪ੍ਰਤੀ ਕਿਸਾਨ ਪੱਖੀ ਕਹਾਉਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਬਾਦਲ ਆਪਣਾ ਸਟੈਂਡ ਸਪੱਸ਼ਟ ਕਰਨ।ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਪੰਚਾਇਤਾ ਚੋਣਾਂ ਤੋਂ ਲੈ ਕੇ ਪਾਰਲੀਮੈਂਟ ਚੋਣਾਂ ਵਿੱਚ ਵੋਟਾਂ ਬਟੋਰਨ ਲਈ ਭੁੱਕੀ, ਸ਼ਰਾਬ, ਧਨ ਵਰਤਾਉਣ ਵਾਲੇ ਅਕਾਲੀ, ਕਾਂਗਰਸੀ, ਭਾਜਪਾ ਪਾਰਟੀਆਂ ਨਸ਼ਿਆਂ ਦੇ ਖਾਤਮੇ ਲਈ ਡਰਾਮਾ ਕਰਕੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਜੱਗ ਜਾਹਿਰ ਹੋ ਚੁੱਕਿਆ ਹੈ ਕਿ ਨਸ਼ਿਆਂ ਦੇ ਸਮਗਲਰ ਕੋਈ ਹੋਰ ਨਹੀਂ ਸੱਤਾਧਾਰੀ ਸਿਆਸੀ ਲੀਡਰ ਹੀ ਹਨ।ਉਨ੍ਹਾਂ ਕਿਹਾ ਕਿ ਮਜ਼ਬੂਰੀ ਵੱਸ ਮਾੜਾ ਮੋਟਾ ਨਸ਼ੇ ਕਰਨ ਵਾਲੇ ਝੂਠੇ ਪਰਚਿਆਂ ਵਿੱਚ ਜੇਲ੍ਹਾਂ ਵਿੱਚ ਬੰਦ ਹਨ।ਪਰ ਵੱਡੇ ਸਮੱਗਲਰ ਅਕਾਲੀ, ਕਾਂਗਰਸੀ ਲਾਲ ਬੱਤੀਆਂ ਵਾਲੀਆਂ ਗੱਡੀਆਂ ਵਿੱਚ ਘੁੰਮ ਰਹੇ ਹਨ।ਉਨ੍ਹਾਂ ਕਿਹਾ ਕਿ ਲਿਬਰੇਸ਼ਨ ਪਾਰਟੀ ਮੋਦੀ ਤੇ ਬਾਦਲ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਅਤੇ ਨਸ਼ਿਆਂ ਦੇ ਖਾਤਮੇ ਲਈ ਸਿਆਸੀ ਕੈਦੀਆਂ ਦੀ ਰਿਹਾਈ ਲਈ ਪੂਰੇ ਰਾਜ ਅੰਦਰ ਪਿੰਡ ਪੱਧਰ ਤੇ ਸੰਘਰਸ਼ ਨੂੰ ਤੇਂ ਕਰੇਗੀ।
ਧਰਨੇ ਨੂੰ ਸੰਬੋਧਨ ਕਰਦਿਆਂ ਲਿਬਰੇਸ਼ਨ ਪਾਰਟੀ ਦੇ ਜਿਲ੍ਹਾ ਸਕੱਤਰ ਕਾਮਰੇਡ ਹਰਵਿੰਦਰ ਸਿੰਘ ਸੇਮਾ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਇੱਕ ਪਾਸੇ ਸਰਕਾਰ ਦੀਆਂ ਨੀਤੀਆਂ ਖਿਲਾਫ ਸੰਘਰਸ਼ਾਂ ਨੂੰ ਦਵਾਉਣ ਲਈ ਧਰਨੇ, ਮੁਜਾਹਰਿਆਂ ਤੇ ਪਾਬੰਦੀ ਲਗਾ ਕਾਲੇ ਕਾਨੂੰਨ ਪਾਸ ਕਰ ਰਿਹਾ ਹੈ।ਦੂਜੇ ਪਾਸੇ ਸਰਹੱਦਾਂ ਤੇ ਖੁਦ ਧਰਨੇ ਮਾਰਕੇ ਗੈਰ ਕਾਨੂੰਨੀ ਕਾਰਵਾਈਆਂ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਖੱਬੇ ਪੱਖੀ ਪਾਰਟੀਆਂ ਪੰਜਾਬ ਦੇ ਲੋਕਾਂ ਨੂੰ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਲਾਮਬੰਦ ਕਰਕੇ ਸੰਘਰਸ਼ ਤੇਜ ਕਰਨਗੀਆਂ ਅਤੇ 1 ਤੋਂ 20 ਫਰਵਰੀ ਤੱਕ ਰਾਜ ਅੰਦਰ ਇਲਾਕੇ ਪੱਧਰ ਤੇ ਸਿਆਸੀ ਕਾਨਫਰੰਸਾਂ ਕੀਤੀਆਂ ਜਾਣਗੀਆਂ।ਇਸ ਸਮੇਂ ਪ੍ਰਿਤਪਾਲ ਪੀਕਾ, ਪੱਪੀ ਖਾਲਸਾ, ਬੀਰਬਲ ਸੀਗੋ, ਬਲਕਰਨ ਬਹਿਮਣ, ਮੇਜਰ ਪੁਹਲਾ ਆਦਿ ਹਾਜ਼ਰ ਸਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply