Saturday, August 1, 2026

ਸੰਗੀਤਮਈ ਸ਼ਾਮ ਪ੍ਰੋਗਰਾਮ ‘ਅਹਿਸਾਸ’ 2 ਅਗਸਤ ਨੂੰ

ਅੰਮ੍ਰਿਤਸਰ, 31 ਜੁਲਾਈ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਆਪਣੇ ਸਮਾਗਮਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਸ਼੍ਰੋਮਣੀ ਨਾਟਕਕਾਰ ਤੇ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਪ੍ਰਸਿੱਧ ਗਾਇਕ ਸੁਨੀਲ ਸਿੰਘ ਡੋਗਰਾ ਦੇ ਨਾਲ ਸੰਗੀਤਮਈ ਸ਼ਾਮ ਪ੍ਰੋਗਰਾਮ ‘ਅਹਿਸਾਸ’ ਮਿਤੀ ੨ ਅਗਸਤ, ਦਿਨ ਐਤਵਾਰ ਸ਼ਾਮ 6.00 ਵਜੇ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ‘ਚ ਕਰਵਾਇਆ ਜਾ ਰਿਹਾ ਹੇ।ਇਸ ਸੰਗੀਤਮਈ ਸ਼ਾਮ ਵਿੱਚ ਸੁਨੀਲ ਸਿੰਘ ਡੋਗਰਾ, ਜਸਵੰਤ ਵਾਗਲਾ ਅਤੇ ਸ਼ਮੀ ਜਲੰਧਰੀ ਦੀਆਂ ਲਿਖੀਆਂ ਹੋਈਆਂ ਗ਼ਜ਼ਲਾਂ ‘ਤੇ ਗੀਤਾਂ ਰਾਹੀਂ ਦਰਸ਼ਕਾਂ ਨਾਲ ਰੂਬਰੀ ਹੋਣਗੇ।ਇਸ ਸਮਾਗਮ ਦੇ ਮੰਚ–ਸੰਚਾਲਕ ਪ੍ਰਸਿੱਧ ਐਂਕਰ ਰਾਜ ਘਈ ਹੋਣਗੇ।ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ ਅਤੇ ਸਕੱਤਰ ਰਮੇਸ਼ ਯਾਦਵ ਨੇ ਸਾਂਝੇ ਤੌਰ ‘ਤੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸੰਗੀਤਮਈ ਸ਼ਾਮ ਦਾ ਆਨੰਦ ਲੈਣ ਲਈ ਕਿਸੇ ਵੀ ਪਾਸ ਜਾਂ ਟਿਕਟ ਦੀ ਲੋੜ ਨਹੀਂ ਹੈ, ਸਭ ਨੂੰ ਖੁਲ੍ਹਾ ਸੱਦਾ ਹੈ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਤਿ ਜ਼ਿਲ੍ਹਾ ਅੰਮ੍ਰਤਿਸਰ ‘ਚ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ) – ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ …