Friday, August 21, 2026

ਖ਼ਾਲਸਾ ਕਾਲਜ ਵੈਟਰਨਰੀ ਟੀਮ ਨੇ 6ਵੇਂ ਬੈਚ ਦੀ ਪਾਸਿੰਗ ਆਊਟ ਪਰੇਡ ‘ਚ ਲਿਆ ਹਿੱਸਾ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸ – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਵੱਲੋਂ ਅਟਾਰੀ ਸਥਿਤ ਕਸਟਮਜ਼ ਕੈਨਾਈਨ ਸੈਂਟਰ ਵਿਖੇ ਸਿਖਲਾਈ ਪ੍ਰਾਪਤ ‘ਸਨਿਫ਼ਰ ਡੌਗਜ਼’ ਅਤੇ ਉਨ੍ਹਾਂ ਦੇ ਹੈਂਡਲਰਾਂ ਦੀ ੬ਵੀਂ ਬੈਚ ਦੀ ਪਾਸਿੰਗ ਆਊਟ ਪਰੇਡ ਦੌਰਾਨ ਹਿੱਸਾ ਲਿਆ ਗਿਆ। ਜਿਸ ‘ਚ ਮੁੱਖ ਮਹਿਮਾਨ ਮੋਹਨ ਕੁਮਾਰ ਸਿੰਘ, ਮੈਂਬਰ, ਸੈਂਟਰਲ ਬੋਰਡ ਆਫ਼ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਜ਼ (ਸੀ.ਬੀ.ਆਈ.ਸੀ) ਨਵੀਂ ਦਿੱਲੀ ਨੇ ਸ਼ਿਰਕਤ ਕੀਤੀ ਅਤੇ ਪ੍ਰੋਗਰਾਮ ਦੀ ਅਗਵਾਈ ਪੁਨੀਤ ਗੁਣਾਵਤ, ਜੁਆਇੰਟ ਕਮਿਸ਼ਨਰ ਆਫ਼ ਕਸਟਮਜ਼ ਅੰਮ੍ਰਿਤਸਰ ਵੱਲੋਂ ਕੀਤੀ ਗਈ।
ਸਮਾਗਮ ਦੌਰਾਨ ਮਹੱਤਵਪੂਰਨ ਆਪ੍ਰੇਸ਼ਨਾਂ ਲਈ ਤਾਇਨਾਤ ਕੇ-੯ ਯੂਨਿਟਾਂ ਦੀ ਸਖ਼ਤ ਸਿਖਲਾਈ ਅਤੇ ਤਿਆਰੀ ਦਾ ਪ੍ਰਦਰਸ਼ਨ ਕੀਤਾ ਗਿਆ।ਜਿਸ ਦਾ ਸੁਚੱਜਾ ਪ੍ਰਬੰਧ ਸ੍ਰੀਮਤੀ ਵੀਨਾ ਰਾਓ ਸੁਪਰਡੈਂਟ ਇੰਚਾਰਜ਼ ਕੇ-੯ ਸੈਂਟਰ ਅਟਾਰੀ ਵੱਲੋਂ ਕੀਤਾ ਗਿਆ।ਪ੍ਰਿੰਸੀਪਲ ਡਾ. ਐਚ.ਕੇ ਵਰਮਾ ਦੀ ਅਗਵਾਈ ਹੇਠ ਕਾਲਜ ਦੀ ਟੀਮ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਸਮਾਗਮ ਮੌਕੇ ਕਸਟਮਜ਼ ਕੈਨਾਈਨ ਸੈਂਟਰ ਵੱਲੋਂ ਕਾਲਜ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਮਜ਼ਬੂਤ ਅਤੇ ਸਾਰਥਿਕ ਸਹਿਯੋਗ ਦੀ ਸ਼ਲਾਘਾ ਕੀਤੀ ਗਈ।ਦੋਵਾਂ ਸੰਸਥਾਵਾਂ ਵਿਚਕਾਰ ਇਹ ਸਾਂਝਦਾਰੀ ਕੈਨਾਈਨ ਯੂਨਿਟਾਂ ਦੀ ਸਿਹਤ, ਕਾਰਗੁਜ਼ਾਰੀ ਅਤੇ ਆਪ੍ਰੇਸ਼ਨਲ ਕੁਸ਼ਲਤਾ ਨੂੰ ਯਕੀਨੀ ਬਣਾਉਣ ‘ਚ ਅਹਿਮ ਭੂਮਿਕਾ ਨਿਭਾਅ ਰਹੀ ਹੈ।
ਪ੍ਰਿੰ: ਡਾ. ਵਰਮਾ ਨੇ ਕਿਹਾ ਕਿ ਕਾਲਜ ਵੱਲੋਂ ਕੰਮਕਾਜੀ ਕੁੱਤਿਆਂ ਲਈ ਵਿਗਿਆਨਕ ਪੋਸ਼ਣ ਯੋਜਨਾਵਾਂ ਅਤੇ ਉਨ੍ਹਾਂ ਦੀਆਂ ਵਿਸ਼ੇਸ਼ ਲੋੜਾਂ ਅਨੁਸਾਰ ਡਾਇਟ ਤਿਆਰ ਕਰਨ ‘ਚ ਸਰਗਰਮ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਕੁੱਤਿਆਂ ਦੀ ਤੰਦਰੁਸਤੀ ਅਤੇ ਸਿਹਤ ਨੂੰ ਕਾਇਮ ਰੱਖਣ ਲਈ ਵਿਆਪਕ ਵੈਟਰਨਰੀ ਦੇਖਭਾਲ, ਮੈਡੀਕਲ ਇਲਾਜ ਅਤੇ ਰੋਕਥਾਮੀ ਸਿਹਤ ਸੇਵਾਵਾਂ ਵੀ ਲਗਾਤਾਰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਕਤ ਸਮਾਗਮ ਨੇ ਦੇਸ਼ ਦੀ ਫ਼ਰੰਟਲਾਈਨ ਡਿਟੈਕਸ਼ਨ ਅਤੇ ਸੁਰੱਖਿਆ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਦਰਸਾਇਆ।
ਡਾ. ਵਰਮਾ ਨੇ ਕਿਹਾ ਕਿ ਕਾਲਜ ਵੱਲੋਂ ਡੌਗ ਹੈਂਡਲਰਾਂ ਲਈ ਵਿਸ਼ੇਸ਼ ਵਿਗਿਆਨਕ ਪ੍ਰਬੰਧਨ ਲੈਕਚਰ ਵੀ ਕਰਵਾਏ ਜਾਂਦੇ ਹਨ, ਜਿਸ ਰਾਹੀਂ ਉਨ੍ਹਾਂ ਨੂੰ ਜ਼ਰੂਰੀ ਗਿਆਨ ਅਤੇ ਵਿਹਾਰਕ ਹੁਨਰ ਪ੍ਰਦਾਨ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਿਖਲਾਈ ਲੈਕਚਰਾਂ ‘ਚ ਕੁੱਤਿਆਂ ਦੀ ਮੁੱਢਲੀ ਹੈਂਡਲਿੰਗ, ਟੀਕਾਕਰਨ ਪ੍ਰੋਟੋਕੋਲ, ਡੀਵਰਮਿੰਗ, ਵੱਖ-ਵੱਖ ਬਿਮਾਰੀਆਂ ਦੀ ਪਛਾਣ ਅਤੇ ਪ੍ਰਬੰਧਨ ਤੋਂ ਇਲਾਵਾ ਫਰੈਕਚਰ, ਹੀਟ ਸਟਰੋਕ ਅਤੇ ਜ਼ਹਿਰ ਖਾਣ ਵਰਗੀਆਂ ਐਮਰਜੈਂਸੀ ਸਥਿਤੀਆਂ ‘ਚ ਮੁੱਢਲੀ ਸਹਾਇਤਾ ਦੇ ਉਪਾਅ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਵੈਟਰਨਰੀ ਕਲੀਨਿਕਲ ਸੈਂਟਰ ਦੇ ਮੁਖੀ ਡਾ. ਪੀ.ਐਸ ਮਾਵੀ ਆਪਣੀ ਟੀਮ ਸਮੇਤ ਇਸ ਮਹੱਤਵਪੂਰਨ ਪ੍ਰੋਜੈਕਟ ਦੀ ਨਿਗਰਾਨੀ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਕਾਲਜ ਅਤੇ ਕਸਟਮਜ਼ ਕੈਨਾਈਨ ਸੈਂਟਰ, ਅਟਾਰੀ ਵਿਚਕਾਰ ਆਪਸੀ ਲਾਭ ਲਈ ਇਕ ਸਮਝੌਤਾ ਹੋਇਆ ਹੈ, ਜਿਸ ਰਾਹੀਂ ਉੱਭਰ ਰਹੇ ਵੈਟਰਨਰੀ ਡਾਕਟਰਾਂ ਅਤੇ ਕੈਨਾਈਨ ਸੈਂਟਰ ਦੋਵਾਂ ਨੂੰ ਸਿੱਖਣ, ਸਿਖਲਾਈ ਅਤੇ ਤਜ਼ਰਬਾ ਹਾਸਲ ਕਰਨ ਦੇ ਮੌਕੇ ਮਿਲ ਰਹੇ ਹਨ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਅਤੇ ਸਿੱਖਿਆਵਾਂ ‘ਤੇ ਆਧਾਰਿਤ ਦਸਤਾਵੇਜ਼ੀ ਫਿਲਮ ਬਣ ਰਹੀ ਪ੍ਰੇਰਨਾ ਦਾ ਸਰੋਤ

ਅੰਮ੍ਰਿਤਸਰ, 21 ਅਗਸਤ (ਜਗਦੀਪ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …