Sunday, September 6, 2026

ਗਰੁੱਪ ਕਮਾਂਡਰ ਵੱਲੋਂ ਐਨ.ਸੀ.ਸੀ ਕੈਂਪ ਦਾ ਨਿਰੀਖਣ

ਅੰਮ੍ਰਿਤਸਰ, 6 ਸਤੰਬਰ (ਸੁਖਬੀਰ ਸਿੰਘ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ ਫਸਟ ਪੰਜਾਬ ਬਟਾਲੀਅਨ ਅੇਨ.ਸੀ.ਸੀ ਦੇ ਅਧੀਨ ਚੱਲ ਰਹੇ 10 ਰੋਜ਼ਾ ਕੈਂਪ ਦੇ ਦੌਰਾਨ ਅੱਜ ਗਰੁੱਪ ਕਮਾਂਡਰ ਬਰਗੇਡੀਅਰ ਕੁਲਬੀਰ ਸਿੰਘ ਅੰਮ੍ਰਿਤਸਰ ਗਰੁੱਪ ਵੱਲੋਂ ਅਚਨਚੇਤ ਕੈਂਪ ਦਾ ਨਿਰੀਖਣ ਕੀਤਾ ਗਿਆ।ਕੈਂਪ ਵਿਖੇ ਪਹੁੰਚਣ ‘ਤੇ ਉਹਨਾਂ ਦਾ ਸਵਾਗਤ ਕੈਂਪ ਕਮਾਂਡੈਂਟ ਕਰਨਲ ਜੀ.ਐਸ ਸਿੰਘ ਵੱਲੋਂ ਕੀਤਾ ਗਿਆ।ਬਰਗੇਡੀਅਰ ਕੁਲਬੀਰ ਸਿੰਘ ਵੱਲੋਂ ਕੰਬਾਇਨਡ ਐਨੂਅਲ ਟਰੇਨਿੰਗ ਕੈਂਪ ਵਿੱਚ ਮੌਜ਼ੂਦ ਰਿਪਬਲਿਕ ਡੇਅ ਪਰੇਡ ਦੀ ਸਿਲੈਕਸ਼ਨ ਲਈ ਪਹੁੰਚੇ ਅੇਨ.ਸੀ.ਸੀ ਕੈਡਿਟਾਂ ਨਾਲ ਮੁਲਾਕਾਤ ਕੀਤੀ ਗਈ ।
ਉਹਨਾਂ ਨੇ ਕੈਡਿਟਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਕੈਡਟ ਆਪਣੇ ਜਜ਼ਬੇ ਅਤੇ ਸਖਤ ਮਿਹਨਤ ਕਰਕੇ ਰਿਪਬਲਿਕ ਡੇਅ ਪਰੇਡ ਵਿੱਚ ਭਾਗ ਲੈ ਸਕਦੇ ਹਨ।ਇਹਨਾਂ ਵਿਦਿਆਰਥੀਆਂ ਦੀ ਟ੍ਰੇਨਿੰਗ ਕਰਵਾ ਰਹੇ ਸਟਾਫ ਨੂੰ ਉਹਨਾਂ ਨੇ ਕੁੱਝ ਜਰੂਰੀ ਹਦਾਇਤਾਂ ਵੀ ਦਿੱਤੀਆਂ।ਓਹ ਪਬਲਿਕ ਡੇਅ ਪਰੇਡ ਵਿੱਚ ਸੱਭਿਆਚਾਰਕ ਗਤੀਵਿਧੀਆਂ ਕਰਨ ਵਾਲੇ ਅੇਨ.ਸੀ.ਸੀ ਕੈਡਟਾਂ ਨੂੰ ਵੀ ਮਿਲੇ ਅਤੇ ਉਹਨਾਂ ਦਾ ਹੌਸਲਾ ਵਧਾਇਆ।ਗਰੱਪ ਕਮਾਂਡਰ ਵੱਲੋਂ ਕੈਡਟਾਂ ਦੇ ਲਿਵਿੰਗ ਏਰੀਏ, ਆਫਿਸਰ ਮੈਸ ਕੈਡਟਾਂ ਦੇ ਡਾਇਨਿੰਗ ਹਾਲ, ਕਿਚਨ ਅਤੇ ਸਾਫ ਸਫਾਈ ਦਾ ਵਿਸ਼ੇਸ਼ ਨਿਰੀਖਣ ਕੀਤਾ ਗਿਆ।ਵਿਦਿਆਰਥੀਆਂ ਨਾਲ ਗੱਲਬਾਤ ਕਰਨ ਉਪਰੰਤ ਉਹਨਾਂ ਨੇ ਸਾਰੇ ਪ੍ਰਬੰਧ ਸਹੀ ਹੋਣ ਲਈ ਸੰਤੁਸ਼ਟੀ ਪ੍ਰਗਟ ਕੀਤੀ।ਕਰਨਲ ਜੀ.ਐਸ ਸਿੰਘ ਨੇ ਗਰੁੱਪ ਕਮਾਂਡਰ ਸਾਹਿਬ ਨੂੰ ਕੈਂਪ ਦੀ ਬਰੀਫਿੰਗ ਰਿਪੋਰਟ ਪੇਸ਼ ਕੀਤੀ ਅਤੇ ਨਾਲ ਹੀ ਕੈਂਪ ਦੌਰਾਨ ਕਰਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਦੱਸਿਆ।
ਇਸ ਮੌਕੇ ਉਹਨਾਂ ਨਾਲ ਸੂਬੇਦਾਰ ਮੇਜਰ ਲਾਭ ਸਿੰਘ ਅੇਨ.ਸੀ.ਸੀ ਅਫਸਰ ਸੁਖਪਾਲ ਸਿੰਘ ਸੰਧੂ, ਸੂਬੇਦਾਰ ਬਲਜਿੰਦਰ ਸਿੰਘ ਨੈਬ ਸੂਬੇਦਾਰ ਪ੍ਰਗਟ ਸਿੰਘ, ਬੀ.ਐਚ.ਐਮ ਮਲਕੀਤ ਸਿੰਘ ਆਦਿ ਸਟਾਫ ਹਾਜ਼ਰ ਸੀ।

Check Also

ਖਾਲਸਾ ਕਾਲਜ ਵਿਖੇ ਦੋ ਰੋਜ਼ਾ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਹੋਇਆ ਸ਼ਾਨਦਾਰ ਅਗਾਜ਼

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਅੱਜ ਦੋ ਰੋਜ਼ਾ ਮਿਲਟਰੀ ਲਿਟਰੇਚਰ …