ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਸੈਸ਼ਨ
2026-27 ਜ਼ਿਲ੍ਹਾ ਪੱਧਰ ਦੀ ਫੈਂਸਿੰਗ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-14, 17 ਅਤੇ 19 ਵਰਗਾਂ ’ਚ ਮੈਡਲ ਜਿੱਤ ਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।
ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਉਕਤ ਮੁਕਾਬਲੇ ਦੌਰਾਨ ਸਕੂਲ ਖਿਡਾਰਣਾਂ ਨੇ ਵਧੀਆ ਉਪਲਬੱਧੀਆਂ ਪ੍ਰਾਪਤ ਕੀਤੀਆਂ ਹਨ।ਉਨ੍ਹਾਂ ਕਿਹਾ ਕਿ ਅੰਡਰ-14 ਵਰਗ ’ਚ ਪਰਨੀਤ ਕੌਰ (8ਵੀਂ ਏ) ਅਤੇ ਨਵਨੀਤ ਕੌਰ (8ਵੀਂ ਏ) ਨੇ ਕ੍ਰਮਵਾਰ ਫੌਇਲ ਅਤੇ ਏਪੀ ’ਚ ਤੀਜਾ ਸਥਾਨ ਹਾਸਲ ਕੀਤਾ, ਜਦਕਿ ਸਾਨਿਆ (8ਵੀਂ ਸੀ) ਅਤੇ ਹਰਮਨਪ੍ਰੀਤ ਕੌਰ (8ਵੀਂ ਸੀ) ਨੇ ਵੀ ਇਹੀ ਮੁਕਾਮ ਹਾਸਲ ਕੀਤਾ।ਇਸ ਤੋਂ ਇਲਾਵਾ ਸਿਰਤ ਕੌਰ (7ਵੀਂ ਬੀ), ਚਾਂਦਨੀ (6ਵੀਂ ਏ) ਅਤੇ ਗੁਰਲੀਨ (6ਵੀਂ ਏ) ਨੇ ਵੀ ਤੀਜੇ ਸਥਾਨ ਦੇ ਮੈਡਲ ਜਿੱਤ ਕੇ ਸਕੂਲ ਦਾ ਮਾਣ ਵਧਾਇਆ।
ਉਨ੍ਹਾਂ ਕਿਹਾ ਕਿ ਅੰਡਰ-17 ਟੀਮ ਨੇ ਸੇਬਰ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ’ਚ ਪਰਨੀਤ ਕੌਰ (8ਵੀਂ ਡੀ), ਪਵਨੀ (8ਵੀਂ ਏ), ਰਿਤਿਕਾ (8ਵੀਂ ਏ) ਅਤੇ ਇੱਕ ਹੋਰ ਅੰਡਰ-17 ਖਿਡਾਰਨ ਨੇ ਪਹਿਲਾ ਸਥਾਨ ਹਾਸਲ ਕੀਤਾ।ਜਦਕਿ ਏਪੀ ਅਤੇ ਫੌਇਲ ’ਚ ਏਕਮਜੋਤ ਕੌਰ, ਜਸਲੀਨ ਕੌਰ, ਕਰਿਤਿਕਾ, ਮਾਨਸੀ, ਅਸਤੁਤੀ, ਈਚਾ, ਅਰਸ਼ਦੀਪ ਕੌਰ, ਪਲਕ ਅਤੇ ਮਨਮੀਤ (ਸਾਰੀਆਂ 8ਵੀਂ-10ਵੀਂ ਜਮਾਤ) ਨੇ ਤੀਜੇ ਸਥਾਨ ਅਤੇ ਸਾਂਝੇ ਮੈਡਲ ਪ੍ਰਾਪਤ ਕੀਤੇ।
ਪ੍ਰਿੰ: ਨਾਗਪਾਲ ਨੇ ਕਿਹਾ ਕਿ ਅੰਡਰ-19 ਵਰਗ ਨੇ ਵੀ ਹੋਰ ਮਾਣ ਹਾਸਲ ਕੀਤਾ, ਜਿਸ ’ਚ ਨਵਜੋਤ ਕੌਰ (10ਵੀਂ ਸੀ) ਨੇ ਏਪੀ ’ਚ ਦੂਜਾ, ਪ੍ਰਤਿੱਗਿਆ (10ਵੀਂ ਸੀ) ਨੇ ਸੇਬਰ ’ਚ ਦੂਜਾ ਅਤੇ ਕੋਮਲਦੀਪ ਕੌਰ (+1 ਸੀ), ਅਰਸ਼ਦੀਪ ਕੌਰ, ਅਮਾਨਤ ਕੌਰ, ਰਤਨਦੀਪ ਕੌਰ (ਸਾਰੀਆਂ 10ਵੀਂ ਸੀ) ਨੇ ਦੂਜੇ, ਤੀਜੇ ਸਥਾਨ ਨਾਲ ਮੈਡਲ ਸੂਚੀ ਪੂਰੀ ਕੀਤੀ।
ਇਸ ਮੌਕੇ ਉਨ੍ਹਾਂ ਸਮੂਹ ਖਿਡਾਰਣਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੰਦਿਆਂ ਰਾਜ ਪੱਧਰ ’ਤੇ ਸਫਲਤਾ ਪ੍ਰਾਪਤ ਕਰਨ ਦੀ ਕਾਮਨਾ ਕੀਤੀ।
Check Also
ਪਿੰਗਲਵਾੜਾ ਦੇ ਵਿਸ਼ੇਸ਼ ਬੱਚੇ ਰਮੇਸ਼ ਨੇ ਹਾਂਗਕਾਂਗ ਵਿੱਚ ਲਹਿਰਾਇਆ ਤਿਰੰਗਾ
ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅਤੇ ਪਿੰਗਲਵਾੜਾ ਸੋਸਾਇਟੀ …
Punjab Post Daily Online Newspaper & Print Media