Wednesday, September 16, 2026

ਜਿਲ੍ਹਾ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦਾ ਐਗਜ਼ੈਕਟਿਵ ਮੈਂਬਰ ਬਣਨ ’ਤੇ ਐਡਵੋਕੇਟ ਨਿਤੀਸ਼ ਜੈਨ ਨੂੰ ਐਡਵੋਕੇਟ ਭਾਈਚਾਰੇ ਵਲੋਂ ਵਧਾਈ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਐਡਵੋਕੇਟ ਨਿਤੀਸ਼ ਜੈਨ ਨੂੰ ਜਿਲ੍ਹਾ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦਾ ਐਗਜੈਕਟਿਵ ਮੈਂਬਰ ਬਣਨ ’ਤੇ ਵਕੀਲ ਭਾਈਚਾਰੇ ਵੱਲੋਂ ਵਧਾਈਆਂ ਮਿਲ ਰਹੀਆਂ ਹਨ। ਐਡਵੋਕੇਟ ਗੁਰਪ੍ਰੀਤ ਸਿੰਘ ਖੁਰਮਣੀਆਂ, ਨਵਨੀਤ ਸਿੰਘ ਸੰਗੋਤਰਾ, ਜੈਅੰਤ ਨਾਥ ਸ਼ਰਮਾ, ਗੁਰਵਿੰਦਰ ਰੰਧਾਵਾ ਗੈਰੀ, ਜਸਮੀਤ ਸਿੰਘ, ਮਹਿਤਾਬ ਢਿੱਲੋਂ, ਹਰਜਾਪ ਸਿੰਘ, ਸੁਖਮਨ ਗਿੱਲ, ਕਰਨਬੀਰ ਲਹਿਲ, ਸੁਖਪਾਲ ਸਿੰਘ, ਸਿਮਰਨਪ੍ਰੀਤ ਸਿੰਘ ਗੁਰਬੀਰ ਸਿੰਘ ਲੋਪੋਕੇ, ਲਵਪ੍ਰੀਤ ਸਿੰਘ, ਰੋਬਨ ਭੰਗੂ, ਵੈਭਵ ਕਪੂਰ, ਅਜੈਪਾਲ ਸਿੰਘ, ਕੰਵਰਦੀਪ ਸਿੰਘ, ਅਰਸ਼ਪ੍ਰੀਤ ਸਿੰਘ ਗਿੱਲ, ਨੀਤਨ ਮਹਿਰਾ, ਜੋਬਨਜੀਤ ਸਿੰਘ ਖੁਰਮਣੀਆਂ ਅਤੇ ਦਿਲਾਵਰ ਸਿੰਘ ਸਮੂਹ ਵਕੀਲ ਭਾਈਚਾਰੇ ਵੱਲੋਂ ਵਧਾਈ ਦਿੱਤੀ ਗਈ।
ਉਨ੍ਹਾਂ ਨੇ ਐਡਵੋਕੇਟ ਨਿਤੀਸ਼ ਜੈਨ ਨੂੰ ਨਵੀਂ ਜਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਨਿਯੁਕਤੀ ਨਾਲ ਵਕੀਲ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ।ਉਨ੍ਹਾਂ ਨੇ ਆਸ ਪ੍ਰਗਟਾਈ ਕਿ ਨਿਤੀਸ਼ ਜੈਨ ਆਪਣੀ ਮਿਹਨਤ, ਇਮਾਨਦਾਰੀ ਅਤੇ ਤਜ਼ਰਬੇ ਨਾਲ ਵਕੀਲ ਭਾਈਚਾਰੇ ਦੀ ਬਿਹਤਰੀ ਲਈ ਅਹਿਮ ਯੋਗਦਾਨ ਪਾਉਣਗੇ।
ਐਡਵੋਕੇਟ ਨਿਤੀਸ਼ ਜੈਨ ਨੇ ਜਿਲ੍ਹਾ ਬਾਰ ਐਸੋਸੀਏਸ਼ਨ,ਬਾਬਾ ਬਕਾਲਾ ਸਾਹਿਬ ਬਾਰ ਐਸੋਸੀਏਸ਼ਨ ਅਤੇ ਇਨਕਮ ਟੈਕਸ ਬਾਰ ਐਸੋਸੀਏਸ਼ਨ ਅਤੇ ਵਕੀਲ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਾਰ ਐਸੋਸੀਏਸ਼ਨ ਤੇ ਵਕੀਲ ਭਾਈਚਾਰੇ ਦੀ ਬਿਹਤਰੀ ਵਾਸਤੇ ਸਦਾ ਹਾਜ਼ਰ ਰਹਿਣਗੇ।

Check Also

ਪਿੰਗਲਵਾੜਾ ਦੇ ਵਿਸ਼ੇਸ਼ ਬੱਚੇ ਰਮੇਸ਼ ਨੇ ਹਾਂਗਕਾਂਗ ਵਿੱਚ ਲਹਿਰਾਇਆ ਤਿਰੰਗਾ

ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅਤੇ ਪਿੰਗਲਵਾੜਾ ਸੋਸਾਇਟੀ …