ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ 2026’ ਅਧੀਨ ਜਿਲ੍ਹਾ ਪੱਧਰੀ ਖੇਡਾਂ ਵਿੱਚ ਅੱਜ ਜੁਡੋ
ਦੇ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਵਿਖੇ ਹੋਈ।ਜਿਲ੍ਹਾ ਪੱਧਰੀ ਖੇਡਾਂ 28 ਸਤੰਬਰ ਤੋਂ 5 ਅਕਤੂਬਰ 2026 ਤੱੱਕ ਕਰਵਾਈਆਂ ਜਾ ਰਹੀਆਂ ਹਨ।ਜਿਲ੍ਹਾ ਖੇਡ ਅਫ਼ਸਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜੁਡੋ ਦੇ ਮੁਕਾਬਲਿਆਂ ਦੇ ਪਹਿਲੇ ਦਿਨ ਅੰਡਰ-14 ਵਰਗ ਵਿੱਚ ਲੜਕੇ ਅਤੇ ਲੜਕੀਆਂ ਦੇ ਵੱਖ-ਵੱਖ ਭਾਰ ਵਰਗਾਂ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਜੁਡੋ ਮੁਕਾਬਲਿਆਂ ਦੇ ਨਤੀਜੇ ਅੰਡਰ-14 ਲੜਕੀਆਂ ਦੇ 28 ਕਿਲੋ ਭਾਰ ਵਰਗ: ਸੰਧਿਆ (ਕੇ.ਬੀ.ਡੀ.ਐਸ) ਨੇ ਪਹਿਲਾ ਅਤੇ ਨਵਦੀਪ (ਵਡਾਲੀ ਗੁਰੂ) ਨੇ ਦੂਜਾ ਸਥਾਨ ਹਾਸਲ ਕੀਤਾ।32 ਕਿਲੋ ਭਾਰ ਵਰਗ: ਸਹਿਜਪ੍ਰੀਤ (ਭਵਨ ਐਸ.ਐਲ ਸਕੂਲ) ਨੇ ਪਹਿਲਾ, ਗਰਿਮਾ (ਕੇ.ਸੀ.ਐਸ) ਨੇ ਦੂਜਾ, ਜਦਕਿ ਸੁਨੈਨਾ (ਕੇ.ਬੀ.ਡੀ.ਐਸ) ਅਤੇ ਯਸ਼ਪ੍ਰੀਤ (ਕੇ.ਸੀ.ਐਸ) ਨੇ ਤੀਜਾ ਸਥਾਨ ਹਾਸਲ ਕੀਤਾ।36 ਕਿਲੋ ਭਾਰ ਵਰਗ: ਸੀਰਤ ਕੌਰ (ਕੇ.ਸੀ.ਐਸ) ਨੇ ਪਹਿਲਾ, ਰੁਹਾਨੀ (ਕੇ.ਬੀ.ਡੀ.ਐਸ) ਨੇ ਦੂਜਾ, ਜਦਕਿ ਕਾਵਿਆ ਅਤੇ ਨਿਹਾਰਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਜੁਡੋ ਅੰਡਰ-14 ਲੜਕੇ 30 ਕਿਲੋ ਭਾਰ ਵਰਗ ‘ਚ ਗੁਰਲਾਲ ਸਿੰਘ (ਵੰਡਾਲੀ ਗੁਰੂ) ਨੇ ਪਹਿਲਾ, ਕਰਨ ਸਿੰਘ (ਵਡਾਲੀ ਗੁਰੂ) ਨੇ ਦੂਜਾ, ਜਦਕਿ ਯਸ਼ ਗਿੱਲ (ਵਡਾਲੀ ਗੁਰੂ) ਅਤੇ ਵਿਹਾਨ ਭਰਦਵਾਜ (ਸੈਨਿਕ ਪਬਲਿਕ ਸਕੂਲ) ਨੇ ਤੀਜਾ ਸਥਾਨ ਹਾਸਲ ਕੀਤਾ।35 ਕਿਲੋ ਭਾਰ ਵਰਗ: ਅਨਮੋਲ (ਸਰਕਾਰੀ ਸਕੂਲ) ਨੇ ਪਹਿਲਾ, ਕ੍ਰਿਸ਼ਨਾ (ਭਵਨ ਐਸ.ਐਲ) ਨੇ ਦੂਜਾ, ਜਦਕਿ ਲਕਸ਼ਦੀਪ ਸਿੰਘ (ਕੇ.ਸੀ.ਐਸ) ਅਤੇ ਸਾਹਿਲਦੀਪ (ਸਕਅੁਲ ਆਫ਼ ਐਮੀਨੈਂਸ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।45 ਕਿਲੋ ਭਾਰ ਵਰਗ: ਪਵਨੀਤ ਸਿੰਘ (ਕੇ.ਪੀ.ਐਸ) ਨੇ ਪਹਿਲਾ ਅਤੇ ਨਾਮਯਸ (ਵੰਡਾਲੀ ਗੁਰੂ) ਨੇ ਦੂਜਾ ਸਥਾਨ ਹਾਸਲ ਕੀਤਾ।ਜਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਦਾ ਮੁੱਖ ਉਦੇਸ਼ ਸੂਬੇ ਵਿੱਚ ਖੇਡ ਸਭਿਆਚਾਰ ਨੂੰ ਉਤਸ਼ਾਹਿਤ ਕਰਨਾ, ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਲਈ ਮੰਚ ਪ੍ਰਦਾਨ ਕਰਨਾ ਹੈ।ਉਨ੍ਹਾਂ ਕਿਹਾ ਕਿ ਜਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਵੱਖ-ਵੱਖ ਖੇਡਾਂ
Check Also
ਖੇਡਾਂ ਵਤਨ ਪੰਜਾਬ ਦੀਆਂ-2026 ਲਈ ਵੱਖ-ਵੱਖ ਖੇਡਾਂ ਦੇ ਟਰਾਇਲ 1 ਤੋਂ 10 ਅਕਤੂਬਰ ਤੱਕ
ਅੰਮ੍ਰਿਤਸਰ, 30 ਸਤੰਬਰ (ਸੁਖਬੀਰ ਸਿੰਘ) – ਖੇਡਾਂ ਵਤਨ ਪੰਜਾਬ ਦੀਆਂ-2026 ਅਧੀਨ 10 ਅਕਤੂਬਰ ਤੋਂ 23 …
Punjab Post Daily Online Newspaper & Print Media