
ਫਾਜਿਲਕਾ, 20 ਜਨਵਰੀ (ਵਿਨੀਤ ਅਰੋੜਾ) – ਜਿਲ੍ਹਾ ਪ੍ਰਸ਼ਾਸ਼ਨ ਅਤੇ ਨਹਿਰੂ ਯੂਵਾ ਕੇਂਦਰ ਫਿਰੋਜ਼ਪੁਰ ਦੇ ਪ੍ਰੋਜੈਕਟ ਅਫ਼ਸਰ ਜਗਤਾਰ ਸਿੰਘ ਵੱਲੋਂ ਅੱਜ ਪਿੰਡ ਲਮੌਚੜ੍ਹ ਖ਼ੁਰਦ (ਟਰਿਆਂ) ਦੇ ਸਰਕਾਰੀ ਪ੍ਰਾਇਮਰੀ ਸਕੂਲ ‘ਚ ਬੇਟੀ ਬਚਾਉ, ਬੇਟੀ ਪੜ੍ਹਾਉ ਅਤੇ ਭਰੂਣ ਹੱਤਿਆ ਬਾਰੇ, ਪਿੰਡ ਦੀ ਪੰਚਾਇਤ ਨਾਲ ਮਿਲ ਕੇ ਸੈਮੀਨਰ ਲਗਾਇਆ ਗਿਆ। ਉਸ ਮੌਕੇ ਤੇ ਜਲਾਲਾਬਾਦ ਦੇ ਡੀ. ਐੱਸ. ਪੀ. ਅਜਮੈਰ ਸਿੰਘ ਬਾਠ, ਐੱਸ. ਐੱਚ. ਓ. ਜਸਵੰਤ ਸਿੰਘ ਪਹੁੰਚੇ।
ਜਾਣਕਾਰੀ ਅਨੁਸਾਰ ਪ੍ਰੋਜੈਕਟ ਅਫ਼ਸਰ ਜਗਤਾਰ ਸਿੰਘ ਨੇ ਸਕੂਲ ਵਿੱਚ ਇਕੱਠੇ ਹੋਏ ਪਿੰਡ ਦੇ ਲੋਕਾਂ ਅਤੇ ਸਕੂਲੀ ਬੱਚਿਆਂ ਨੂੰ ਦੱਸਿਆ ਕਿ ਬੇਟੀ ਬਚਾਉ, ਬੇਟੀ ਪੜ੍ਹਾਉ ਅਤੇ ਭਰੂਣ ਹੱਤਿਆ ਕਰਨਾ ਮਹਾ-ਪਾਪ ਹੈ। ਉਨ੍ਹਾਂ ਨੇ ਦੱਸਿਆ ਕਿ ਫਿਰੋਜ਼ਪੁਰ ਜਿਲ੍ਹੇ ਦੇ 475 ਪਿੰਡਾਂ ਦਾ ਕੰਮ ਉਲੀਕਿਆ ਗਿਆ ਹੈ। 2-3 ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਵਿਸਥਾਰ ਨਾਲ ਦੱਸਿਆ ਗਿਆ। ਇਸ ਤੋਂ ਇਲਾਵਾ ਡੀ. ਐੱਸ. ਪੀ. ਅਜਮੈਰ ਸਿੰਘ ਨੇ ਦੱਸਿਆ ਹੈ ਕਿ ਕਿਸੇ ਪਿੰਡ ਜਾਂ ਸ਼ਹਿਰ ਵਿੱਚ ਭਰੂਣ ਹੱਤਿਆ ਕੀਤੀ ਜਾਂਦੀ ਹੈ। ਉਸ ਬਾਰੇ ਸਾਨੂੰ ਦੱਸਿਆ ਜਾਵੇ ਤਾਂ ਕਿ ਇੰਨ੍ਹਾਂ ਵਾਰਦਾਤਾਂ ਵਿੱਚ ਠੱਲ ਪਾਈ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਪਿੰਡਾਂ ਵਿੱਚ ਜੋ ਵੀ ਨਸ਼ਾ ਚੱਲ ਰਿਹਾ ਹੈ ਉਨ੍ਹਾਂ ਬਾਰੇ ਸਾਨੂੰ ਤੁਰੰਤ ਫ਼ੋਨ ਤੇ ਜਾਂ ਆਪ ਆ ਕੇ ਕੰਪਲੈਟ ਦਿਉ ਤਾਂ ਉਸ ਨਸ਼ੀਆਂ ਨੂੰ ਮੌਕੇ ਤੇ ਕਾਬੂ ਕੀਤਾ ਜਾ ਸਕੇ ਅਤੇ ਦੱਸਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ। ਉਸ ਮੌਕੇ ਤੇ ਪਿੰਡ ਦਾ ਸਰਪੰਚ ਸੋਨਾ ਸਿੰਘ, ਪਿੰਡ ਦੀ ਏਕਤਾ ਭਾਰਤੀ ਕਲੱਬ ਦੇ ਪ੍ਰਧਾਨ ਜਰਨੈਲ ਸਿੰਘ, ਮੈਂਬਰ ਸੰਦੀਪ ਸਿੰਘ, ਰਣਜੀਤ ਸਿੰਘ, ਹੁਸ਼ਿਆਰ ਸਿੰਘ, ਸ਼ੈਮਨ ਸਿੰਘ, ਮੇਜਰ ਸਿੰਘ, ਅਮਰੀਕ ਸਿੰਘ, ਸੁਰਜੀਤ ਸਿੰਘ, ਮਹਿੰਦਰ ਸਿੰਘ, ਹੁਸ਼ਿਆਰ ਸਿੰਘ, ਸੁਮਿੱਤਰਾਂ ਬਾਈ, ਮਾਇਆ ਬਾਈ, ਦੇਸ ਰਾਜ, ਗੁਰਦੇਵ ਸਿੰਘ ਅਤੇ ਬਾਬਾ ਅਮਰੀਕ ਸਿੰਘ ਆਦਿ ਹਾਜ਼ਰ ਸਨ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media