638ਵੇਂ ਜਨਮ ਦਿਹਾੜੇ ਦੇ ਸੰਬੰਧ ਵਿੱਚ ਕੱਢੀ ਜਾਵੇਗੀ ਵਿਸ਼ਾਲ ਸ਼ੌਭਾ ਯਾਤਰਾ

ਅੰਮ੍ਰਿਤਸਰ, 20 ਜਨਵਰੀ (ਜਗਦੀਪ ਸਿੰਘ ਸੱਗੂ) -ਸ਼੍ਰੀ ਗੁਰੂ ਰਵਿਦਾਸ ਨੋਜਵਾਨ ਸਭਾ (ਰਜਿ.) ਹੈਡ ਆਫਿਸ ਸ਼੍ਰੀ ਗੁਰੂ ਰਵਿਦਾਸ ਪ੍ਰਕਾਸ਼ ਮੰਦਰ ਭੂਸ਼ਨ ਪੁਰਾ ਵਿਖੇ ਇੱਕ ਮੀਟਿੰਗ ਪ੍ਰਧਾਨ ਹਰੀ ਦੇਵ ਪਟੇਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸ਼ਹਿਰ ਦੀਆਂ ਰਵਿਦਾਸ ਭਾਈਚਾਰੇ ਨਾਲ ਸੰਬੰਧਤ ਸਮੂਹ ਸਭਾਵਾਂ ਦੇ ਅਹੁੱਦੇਦਾਰਾਂ ਨੇ ਹਿੱਸਾ ਲਿਆ ਤੇ 3 ਫਰਵਰੀ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 638ਵੇਂ ਜਨਮ ਦਿਹਾੜੇ ਨੂੰ ਮਨਾਉਣ ਲਈ ਵਿਚਾਰ ਵਿਮਰਸ਼ ਕੀਤਾ ਗਿਆ।ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਹਰੀ ਦੇਵ ਪਟੇਲ ਨੇ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਜੀ ਦਾ 638ਵਾਂ ਜਨਮ ਦਿਹਾੜਾ 3 ਫਰਵਰੀ ਨੂੰ ਪੂਰੇ ਵਿਸ਼ਵ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਤੇ ਇਸ ਸੰਬੰਧੀ ਅੱਜ ਸ਼ਹਿਰ ਦੀਆਂ ਰਵਿਦਾਸ ਭਾਈਚਾਰੇ ਦੇ ਸਮੂਹ ਧਾਰਮਿਕ ਜੱਥਬੰਧੀਆਂ ਦੀ ਮੀੋਿਟੰਗ ਸੱਦੀ ਗਈ ਹੈ।ਉਨਾਂ੍ਹ ਕਿਹਾ ਕਿ 2 ਫਰਵਰੀ ਨੂੰ ਦੁਪਿਹਰ 1ਵੱਜੇ ਇੱਕ ਵਿਸ਼ਾਲ ਸ਼ੋਭਾ ਯਾਤਰਾ ਭੂਸ਼ਨਪੂਰਾ ਮੰਦਿਰ ਤੋ ਅਰੰਭ ਹੋਵੇਗੀ ਤੇ ਸ਼ਾਮ 6-00 ਵਜੇ ਬਜਾਰਾਂ ਤੋ ਹੋ ਕੇ ਸਮਾਪਤ ਹੋਵੇਗੀ।ਉਨਾਂ੍ਹ ਕਿਹਾ ਕਿ ਸ਼ਹਿਰ ਦੀਆ ਸਮੂਹ ਸਭਾਵਾਂ ਆਪਣੀਆਂ ਸੰਗਤਾਂ ਨਾਲ ਸ਼ੋਭਾ ਯਾਤਰਾ ਵਿੱਚ ਢੋਲ ਢਮਾਕਿਆ, ਬੈਂਡ ਵਾਜਿਆ ਅਤੇ ਸੁੰਦਰ ਝਾਕੀਆਂ ਨਾਲ ਸ਼ਾਮਿਲ ਹੋਣਗੀਆਂ।ਉਨਾਂ ਕਿਹਾ ਕਿ 3 ਫਰਵਰੀ ਨੂੰ ਭੂਸ਼ਨਪੂਰਾ ਮੰਦਿਰ ਵਿੱਚ ਰਾਤ ਨੂੰ ਸਤਸੰਗ ਕੀਤਾ ਜਾਵੇਗਾ ਤੇ ਆਤਿਸ਼ਬਾਜੀ ਚਲਾਈ ਜਾਵੇਗੀ।ਉਨਾਂ੍ਹ ਕਿਹਾ ਕਿ ਸ਼ੌਭਾ ਯਾਤਰਾ ਦੀਆ ਤਿਆਰੀਆ ਮੂਕੰਮਲ ਕਰ ਲਈਆ ਹਨ।
ਇਸ ਮੋਕੇ ਹੋਰਨਾਂ ਤੋ ਇਲਾਵਾ ਜੁਗਲ ਕਿਸ਼ੋਰ ਧਿਰਾਨਾ, ਸ਼ੁਭਾਸ਼ ਅਮਰੋਹੀ, ਰਵੀ ਸ਼ੰਕਰ, ਜੰਗੀ ਲਾਲ ਕੈਹਿਰਾ, ਵਿਕੈ ਸੁਲਤਾਨਾ, ਬਲਵੰਤ ਕੈਹਿਰਾ, ਭੁਪਿੰਦਰ ਕੁਮਾਰ ਬੱਬੀ, ਦੋਲਤ ਰਾਮ ਕੇਹਰਾ, ਕੀਮਤੀ ਲਾਲ ਪਲੇਵਾਲ, ਰਾਕੇਸ਼ ਕੁਮਾਰ, ਜਨਕ ਰਾਜ, ਅਸ਼ਵਨੀ ਕੁਮਾਰ, ਗੋਬਿੰਦ ਗੋਪਾਲ, ਸੰਜੀਵ ਕੁਮਾਰ, ੳਡੀਕ ਚੰਦ, ਹਕੂਮਤ ਰਾਏ ਟੋਨੀ, ਜਗਜੀਵਨ ਕੁਮਾਰ, ਰਮਨ ਕੁਮਾਰ, ਦਲਬੀਰ, ਮਹਿੰਦਰ ਮਿੰਦਾਂ, ਜੋਤੀ ਪ੍ਰਸ਼ਾਦ, ਰਾਮ ਲਾਲ, ਗਗਾਂ ਰਾਮ, ਯੋਗ ਰਾਜ, ਕੇਵਲ ਕੁਮਾਰ, ਦੇਵ ਕੁਮਾਰ, ਰਾਜਾ, ਰਿੰਕੂ, ਹੈਪੀ, ਟੀਟੂ, ਅਵਤਾਰ ਸਿੰਘ, ਕੀਮਤੀ ਲਾਲ ਭੋਲਾ, ਰਾਮ ਕੁਮਾਰ, ਸੁਖਵੰਤ ਕਟਾਰਿਆ ਹਾਜਰ ਸਨ।
Punjab Post Daily Online Newspaper & Print Media