Monday, April 20, 2026

ਭਵਿੱਖ ਦੇ ਕਾਬਿਲ ਅਧਿਆਪਕ ਤਿਆਰ ਕਰਨ ਦਾ ਜੀ.ਕੇ ਨੇ ਦਿੱਤਾ ਸੱਦਾ

PPN2201201517

PPN2201201518

ਨਵੀਂ ਦਿੱਲੀ, 22 ਜਨਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰੇ ਗੁਰੂ ਨਾਨਕ ਆਫ ਐਜੁਕੇਸ਼ਨ ਪੰਜਾਬੀ ਬਾਗ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫਰੰਸ ਹਾਲ ਵਿਖੇ ਫਕੈਲਟੀ ਡਵੈਲਪਮੈਂਟ ਪ੍ਰੋਗਰਾਮ ਤਹਿਤ ਭਵਿੱਖ ਦੇ ਤਿਆਰ ਕੀਤੇ ਜਾ ਰਹੇ ਅਧਿਆਪਕਾਂ ਨੂੰ ਇਕ ਚੰਗਾ ਅਧਿਆਪਕ ਬਨਾਉਣ ਦੀ ਦੋ ਦਿੰਨੀ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ। ਜਿਸ ਦਾ ਉਧਘਾਟਨ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਰਦੇ ਹੋਏ ਕਮੇਟੀ ਦੇ ਐਜੂਕੇਸ਼ਨ ਕਾਲਜ ‘ਚ ਅਧਿਆਪਕ ਬਨਣ ਲਈ ਪੜਾਈ ਕਰ ਰਹੇ ਬੱਚਿਆਂ ਨੂੰ ਚੰਗਾ ਅਧਿਆਪਕ ਬਣਕੇ ਦੇਸ਼ ਕੌਮ ਦਾ ਨਾਂ ਉੱਚਾ ਕਰਨ ਦਾ ਸੱਦਾ ਦਿੱਤਾ। ਜੀ.ਕੇ. ਨੇ ਡਿਗਰੀ ਤੋਂ ਜ਼ਿਆਦਾ ਕਾਬਲੀਅਤ ਨੂੰ ਤਰਜੀਹ ਦਿੱਤੇ ਜਾਣ ਤੇ ਜ਼ੋਰ ਦਿੰਦੇ ਹੋਏ ਸਮੂਹ ਫਕੈਲਟੀ ਮੈਂਬਰਾਂ ਨੂੰ ਆਉਣ ਵਾਲੀ ਪੀੜੀ ਦੇ ਚੰਗੇ ਭੱਵਿਖ ਲਈ ਚੰਗੇ ਅਧਿਆਪਕਾਂ ਦੀ ਖੇਪ ਤਿਆਰ ਕਰਨ ਦੀ ਵੀ ਅਪੀਲ ਕੀਤੀ।
ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥਾ ਯੁਨਿਵਰਸਿਟੀ ਦੀ ਡਾ. ਸੰਗੀਤਾ ਚੌਹਾਨ ਨੇ ਕਾਬਲੀਅਤ ਨੂੰ ਤਰਾਸ਼ਨ, ਜਾਮੀਆ ਮਿਲੀਆ ਇਸਲਾਮੀਆ ਦੇ ਪ੍ਰੋਫੈਸਰ ਇਲੀਆਸ ਹੁਸੈਨ ਨੇ ਜ਼ਰੂਰਤ-ਹੱਕ ਤੇ ਖੋਜ ਬਾਰੇ ਅਤੇ ਅੇਨ.ਯੂ.ਪੀ.ਏ. ਦੇ ਪ੍ਰੋਫੈਸਰ ਅੇਸ.ਪੀ. ਮਲਹੋਤ੍ਰਾ ਨੇ ਵਿਵਹਾਰ ਵਿਚ ਸਾਦਗੀ ਬਾਰੇ ਪਹਿਲੇ ਦਿੰਨ ਦੀ ਕਾਰਜਸ਼ਾਲਾ ਦੌਰਾਨ ਬੱਚਿਆ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਦੂਜੇ ਦਿੰਨ ਗੁਰੂ ਗੋਬਿੰਦ ਸਿੰਘ ਯੁਨਿਵਰਸਿਟੀ ਦੇ ਡਾ. ਅਮਿਤ ਅਹੁੂਜਾ ਨੇ ਕੁਆਲਟੀ ਅਤੇ ਕੁਆਂਟਟੀ, ਪ੍ਰੋਫੈਸਰ ਸਰੋਜ ਸ਼ਰਮਾ ਨੇ ਉਸਾਰੂ ਸੋਚ ਅਤੇ ਇਗਨੂ ਦੇ ਪ੍ਰੌਫੈਸਰ ਅੇਮ.ਸੀ. ਸ਼ਰਮਾ ਨੇ ਤਥਿਆਂ ਦੀ ਲਿਖਾਈ ਵਿਸ਼ੇ ਤੇ ਆਪਣੇ ਵਿਚਾਰ ਰੱਖੇ। ਇਸ ਕਾਰਜਸ਼ਾਲਾ ‘ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਜੀ.ਕੇ. ਅਤੇ ਪੰਜਾਬੀ ਯੁਨਿਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਵੱਲੋਂ ਪ੍ਰਮਾਣ ਪੱਤਰ ਦਿੱਤੇ ਗਏ। ਡਾ. ਜਸਪਾਲ ਸਿੰਘ ਨੇ ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਾਲਜ ਦੇ ਡਾਇਰੈਕਟਰ ਡਾ. ਹਰਮੀਤ ਸਿੰਘ ਨੂੰ ਕਾਲਜ ਵਿਚ ਦਾਖਿਲੇ ਵੇਲ੍ਹੇ ਕਾਬਲੀਅਤ ਨੂੰ ਸਿਫਾਰਿਸ਼ ਤੋਂ ਪਹਿਲਾਂ ਦੇਖਣ ਦੀ ਸਲਾਹ ਵੀ ਦਿੱਤੀ ਤਾਂਕਿ ਜਿਨ੍ਹਾਂ ਵਿਦਿਅਕ ਅਦਾਰਿਆਂ ‘ਚ ਇਹ ਬੱਚੇ ਨੌਕਰੀ ਕਰਨ ਉਥੇ ਕਾਬਿਲ ਵਿਦਿਆਰਥੀਆਂ ਦੀ ਫੋਜ ਤਿਆਰ ਹੋ ਸਕੇ। ਇਸ ਮੌਕੇ ਕਾਲਜ ਦੇ ਮੈਨੇਜਰ ਪਰਮਜੀਤ ਸਿੰਘ ਚਿਮਨੀ ਵੀ ਮੌਜੂਦ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply