
ਅੰਮ੍ਰਿਤਸਰ, 23 ਜਨਵਰੀ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਸਿੱਧ ਸਮਾਜਸੇਵੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਸਮਾਜ ਸੇਵਾ ਦੌਰਾਨ ਲੱਤ ਟੁੱਟ ਜਾਣ ‘ਤੇ ਅਫ਼ਸੋਸ ਜਾਹਰ ਕਰਦਿਆਂ ਉਨ੍ਹਾਂ ਦੇ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਕੀਤੀ ਹੈ।
ਇਥੋਂ ਜਾਰੀ ਪੈ੍ਰੱਸ ਬਿਆਨ ‘ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸਮਾਜ ਭਲਾਈ ਲਈ ਕੀਤੇ ਜਾ ਰਹੇ ਕਾਰਜ ਕੋਈ ਲੁਕੀ ਛਿਪੀ ਗੱਲ ਨਹੀਂ। ਇਨ੍ਹਾਂ ਦੀ ਯੋਗ ਅਗਵਾਈ ‘ਚ ਸੁਲਤਾਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਛੋਹ ਪ੍ਰਾਪਤ ਵੇਈਂ ਨਦੀ ਨੂੰ ਸਾਫ-ਸੁਥਰਾ ਰੱਖਣਾ ਉਸ ਦੇ ਕਿਨਾਰਿਆਂ ਨੂੰ ਪੱਕਾ ਕਰਕੇ ਸੈਰ ਗਾਹ ਵਜੋਂ ਵਿਕਸਤ ਕਰਨਾ, ਪਿੰਡਾਂ ‘ਚ ਵਾਧੂ ਪਾਣੀ ਨੂੰ ਫਿਲਟਰ ਕਰਕੇ ਧਰਤੀ ‘ਚ ਭੇਜਣਾ, ਵਾਤਾਵਰਣ ਦੀ ਸ਼ੁੱਧਤਾ ਲਈ ਰੁਖ ਲਗਾਉਣੇ ਆਦਿ ਅਨੇਕਾਂ ਕਾਰਜ ਹੋਏ ਹਨ ਤੇ ਅਗੋਂ ਜਾਰੀ ਹਨ, ਹੁਣ ਵੀ ਉਨ੍ਹਾਂ ਵੱਲੋਂ ਇਲਾਕੇ ਦੀਆਂ ਸੰਗਤਾਂ ਨੂੰ ਨਾਲ ਲੈ ਕੇ ਸੜਕਾਂ ਕਿਨਾਰੇ ਫੁੱਟਪਾਥ ਆਦਿ ਬਣਾਏ ਜਾ ਰਹੇ ਸਨ ਤੇ ਇਸ ਦੌਰਾਨ ਡਿੱਗ ਜਾਣ ਕਰਕੇ ਉਨ੍ਹਾਂ ਦੀ ਲਤ ਟੁੱਟ ਗਈ। ਉਨ੍ਹਾਂ ਕਿਹਾ ਕਿ ਸਤਿਗੁਰੂ ਜੀ ਕ੍ਰਿਪਾ ਕਰਨ ਸੰਤ ਬਲਬੀਰ ਸਿੰਘ ਸੀਚੇਵਾਲ ਜਲਦੀ ਤੰਦਰੁਸਤ ਹੋਣ ਤੇ ਆਪਣੇ ਵੱਲੋਂ ਅਰੰਭੀ ਸਮਾਜ ਭਲਾਈ ਦੇ ਕਾਰਜਾਂ ‘ਚ ਮੁੜ ਜੁਟ ਜਾਣ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media