Wednesday, April 1, 2026

ਸਬਸਿਡਰੀ ਹੈਲਥ ਸੈਂਟਰ ਗੁਮਟਾਲਾ ਤੋਂ ਕੀਤੀ ‘ਬੇਟੀ ਬਚਾਓ ਬੇਟੀ ਪੜਾਓ’ ਮੁਹਿੰਮ ਦੀ ਸ਼ੁਰੁਆਤ

PPN2301201518
ਅੰਮ੍ਰਿਤਸਰ, 23 ਜਨਵਰੀ ( ਰੋਮਿਤ ਸ਼ਰਮਾ) -ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਭਗਤ ਦੇ ਦਿਸ਼ਾ-ਨਿਰਦੇਸ਼ਾਂਾ ਹੇਠ ਅੱਜ ਸਿਵਲ ਸਰਜਨ ਡਾ. ਰਾਜੀਵ ਭੱਲਾ ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਣਜੀਤ ਸਿੰਘ ਬੁਟਰੀ ਵੱਲੋ ‘ਬੇਟੀ ਬਚਾਓ ਬੇਟੀ ਪੜਾਓ’ ਮੁਹਿੰਮ ਦੀ ਸ਼ੁਰੁਆਤ ਸੀ.ਐਚ.ਸੀ ਵੇਰਕਾ ਦੇ ਸੀਨੀਅਮਰ ਮੈਡੀਕਲ ਅਫਸਰ ਡਾ. ਕਿਰਨ ਸੀਕਰੀ ਵੱਲੋ ਸਬਸਿਡਰੀ ਹੈਲਥ ਸੈਂਟਰ ਗੁਮਟਾਲਾ ਬਲਾਕ ਵੇਰਕਾ ਤੋ ਕੀਤੀ ਗਈ, ਜਿਸ ਵਿਚ ਲੋਕਾ ਨੂੰ ਡਾਕੂਮੈਂਟਰੀ ਫਿਲਮ ਦਿਖਾ ਕੇ ਔਰਤ ਦੀ ਸਮਾਜ ਵਿਚ ਕੀ ਜਗ੍ਹਾ ਹੈ, ਉਸ਼ ਪ੍ਰਤੀ ਜਾਗਰੂਕ ਕੀਤਾ। ਔਰਤ ਨਾਲ ਹੀ ਸਮਾਜ ਦਾ ਵਿਕਾਸ ਹੈ, ਇਸ਼ ਲਈ ਸਾਨੂੰ ਭਰੂਣ ਹੱਤਿਆ ਤੋ ਬਚਣਾ ਚਾਹੀਦਾ ਹੈ।ਇਸ਼ ਮੋਕੇ ਤੇ ਸਾਬਕਾ ਸਰਪੰਚ ਅਤੇ ਪੀਪਲਸ ਪਾਰਟੀ ਆਫ ਪੰਜਾਬ ਦੇ ਜਿਲਾ ਪ੍ਰਧਾਨ ਮਨਮੋਹਨ ਸਿੰਘ ਗੁਮਟਾਲਾ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਪ੍ਰਧਾਨ ਗੁਮਟਾਲਾ ਨੇ ਜਿਲਾ ਪ੍ਰਸ਼ਾਸਨ ਵੱਲੋ ਕਿਤੇ ਜਾ ਰਹੇ ਇਸ ਪ੍ਰਗਰਾਮ ਦੀ ਖੂਬ ਸਲਾਘਾ ਕੀਤੀ। ਉਨਾਂ ਕਿਹਾ ਕਿ ਬੇਟੀਆਂ ਦਾ ਸਮਾਜ ਵਿਚ ਅਹਿਮ ਰੋਲ ਹੁੰਦਾ ਹੈ, ਪਰ ਕੁੱਝ ਲੋਕ ਬੇਟੀਆਂ ਨੂੰ ਅਹਮਿਅਤ ਨਾਂ ਦਿੰਦੇ ਹੋਏ ਲੜਕਿਆਂ ਦੀ ਚਾਹ ਰੱਖਦੇ ਹਨ ਅੱਤੇ ਅਜਿਹੇ ਹੀ ਲੋਕ ਕੁੱਖਾ ਵਿਚ ਬੇਟੀਆਂ ਨੂੰ ਜਨਮ ਲੈਣ ਤੋ ਪਹਿਲਾ ਹੀ ਮਾਰ ਦਿੰਦੇ ਹੈ, ਜੋ ਕੀ ਇਕ ਬਹੁਤ ਵੱਡਾ ਅਪਰਾਧ ਹੈ।ਵਧ ਰਹੀ ਭਰੂਣ ਹੱਤਿਆ ਕਾਰਣ ਲੜਕੀਆਂ ਦੀ ਦਰ ਘੱਟਦੀ ਜਾ ਰਹੀ ਹੈ।ਲੋਕਾਂਾ ਨੂੰ ਭਰੂਣ ਹੱਤਿਆ ਦੇ ਖਿਲਾਫ ਲੜਣ ਅਤੇ ਜਾਗਰੂਕ ਕਰਣ ਲਈ ਜਿਲ੍ਹਾ ਪ੍ਰਸ਼ਾਸਨ ਦੀ ਇਹ ਮੁਹਿਮ ਸਲਾਘਾਯੋਗ ਹੈ।ਉਨਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਹੁਣ ਸਮੇਂ ਦੀ ਜਰੂਰਤ ਬਣ ਚੁਕੇ ਹਨ। ਇਸ਼ ਮੌਕੇ ਤੇ ਐਸ.ਐਚ.ਸੀ ਗੁਮਟਾਲਾ ਰੇਗੁਲਰ ਮੈਡੀਕਲ ਅਫਸਰ ਡਾ. ਕਿਰਨਦੀਪ ਕੌਰ, ਬਲਾਕ ਐਜੂਕੇਟਰ ਅਮਰਪ੍ਰੀਤ ਸਿੰਘ, ਏ.ਐਨ.ਐਮ ਆਸ਼ਾ ਰਾਣੀ, ਮਨਜਿੰਦਰ ਕੌਰ, ਨੈਸ਼ਨਲ ਪਬਲਿਕ ਸਕੂਲ ਗੁਮਟਾਲਾ ਦੇ ਪ੍ਰਿੰਸੀਪਲ ਸੁੱਚਾ ਸਿੰਘ ਅਤੇ ਸਮੂਹ ਆਸ਼ਾ ਵਰਕਰ ਤੇ ਪਿੰਡ ਦੇ ਲੋਕ ਹਾਜਰ ਸਨ।

Check Also

ਹਰਪ੍ਰੀਤ ਸਿੰਘ ਸਵੈਚ ਦੀ ਤੀਜ਼ੀ ਪੁਸਤਕ “ਇਹ ਜੁ ਦੁਨੀਆ ਸਿਹਰੁ ਮੇਲਾ” ਲੋਕ ਅਰਪਣ

ਮੋਹਾਲੀ, 1 ਅਪ੍ਰੈਲ (ਪੰਜਾਬ ਪੋਸਟ) – ਮੋਹਾਲੀ ਵੱਸਦੇ ਨੌਜੁਆਨ ਲੇਖਕ ਹਰਪ੍ਰੀਤ ਸਿੰਘ ਸਵੈਚ ਦੀ ਤੀਜ਼ੀ …

Leave a Reply