Monday, March 30, 2026

ਕਾਊਂਟਰ ਇੰਟੈਲੀਜੈਂਸ ਵਲੋਂ 2 ਵਿਅਕਤੀਆਂ ਸਮੇਤ 40 ਕਰੋੜ ਮੁੱਲ ਦੀ 8 ਕਿੱਲੋ ਹੈਰੋਇਨ ਬਰਾਮਦ

ਕਨੇਡਾ ‘ਚ ਬੈਠੇ ਨਸ਼ਾ ਸਮੱਗਲਰ ਚਲਾ ਰਹੇ ਸੀ ਧੰਦਾ  – ਆਈ ਜੀ ਜੈਨ

PPN2501201519

ਬਠਿੰਡਾ, 25 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ ) – ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਕਾਊਂਟਰ ਇੰਟੈਲੀਜੈਂਸ ਵਿੰਗ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦ ਏਆਈਜੀ ਅਜੇ ਮਲੂਜਾ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਗੁਪਤ ਸੂਚਨਾ ਦੇ ਆਧਾਰ ਤੇ ਨਾਕਾਬੰਦੀ ਕਰਕੇ ਬੀਓਪੀ ਜਾਮਾ ਰਖੀਆ ਹਿਠਾੜ ਮਮਦੋਟ ਜਿਲਖ਼ਾ ਫਿਰੋਜ਼ਪੁਰ ਬਾਰਡਰ ਰਾਹੀਂ ਸਮੱਗਲ ਕਰਕੇ ਲਿਆਂਦੀ ਗਈ ੮ ਕਿੱਲੋ ਹੈਰੋਇਨ ਸਮੇਤ ਦੋ ਦੋਸ਼ੀਆਂ ਨੂੰ   2 ਲੱਖ ਰੁਪਏ ਡਰੱਗ ਮਨੀ ਸਮੇਤ ਕਾਬੂ ਕੀਤਾ। ਬਰਾਮਦ  ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 40  ਕਰੋੜ ਰੁਪਏ ਬਣਦੀ ਹੈ। ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਸੁਖਜਿੰਦਰ ਸਿੰਘ ਉਰਫ ਸੁੱਖਾ ਪੁੱਤਰ ਮੋੜ ਸਿੰਘ ਵਾਸੀ ਸਾਹਕੋਟ ਅਤੇ ਰਣਦੀਪ ਸਿੰਘ ਉਰਫ ਰਾਣਾ ਪੁੱਤਰ ਸੁੱਚਾ ਸਿੰਘ ਵਾਸੀ ਧਨੋਏਕਲਾਂ ਵਜੋਂ ਹੋਈ ਹੈ।ਅੱਜ ਆਈਜੀ ਡਾ. ਜਤਿੰਦਰ ਕੁਮਾਰ ਜੈਨ ਨੇ ਦੱਸਿਆ ਕਿ ਉਕਤ ਮੁਲਜ਼ਮ ਸੁਖਜਿੰਦਰ ਸਿੰਘ ਉਰਫ ਸੁੱਖਾ ਨੇ ਪੁੱਛਗਿੱਛ ਦੋਰਾਨ ਮੰਨਿਆ ਕਿ ਉਹ ਮਲੇਸੀਆ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿਣ ਕਰਕੇ ਚਾਰ ਮਹੀਨੇ ਦੀ ਸਜਾ ਕੱਟ ਚੁੱਕਾ ਹੈ ਅਤੇ ਕਨੇਡਾ ਦਾ ਇੱਕ ਵਿਅਕਤੀ ਇਹਨਾਂ ਨੂੰ ਫੋਨ ਰਾਹੀ ਹੈਰੋਇਨ ਦੀ ਸਪਲਾਈ ਕਰਾਉਂਦਾ ਸੀ ਜਿਸਦਾ ਤਾਲਮੇਲ ਪਾਕਿਸਤਾਨ ਵਿੱਚ ਬੈਠੇ ਸਮੱਗਲਰ ਆਰਿਫ ਉਰਫ ਡੋਗਰ ਵਾਸੀ ਕਸੂਰ ਪਾਕਿਸਤਾਨ ਨਾਲ ਸੀ।ਹੈਰੋਇਨ ਦੀ ਇਹ ਖੇਪ ਵੀ ਇੰਟਰਨੈਸਨਲ ਪੱਧਰ ਤੇ ਭੇਜੀ ਜਾਣੀ ਸੀ। ਪੁਖਤਾ ਸੂਚਨਾਂ ਦੇ ਆਧਾਰ ਤੇ ਕਾਊਟਰ ਇੰਟੈਲੀਜਂੈਸ ਦਾ ਸਪੈਸਲ ਸਕੁਆਡ ਇਹਨਾਂ ਸਮੱਗਲਰਾਂ ਦੇ ਪਹਿਲਾ ਹੀ ਪਿੱਛੇ ਲੱਗ ਗਿਆ ਸੀ ਅਤੇ ਉਕਤ ਸਮੱਗਲਰ ਇਹ ਖੇਪ ਬਿਨਾ ਨੰਬਰੀ ਮੋਟਰਸਾਇਕਲ ਹੀਰੋ ਹਾਂਡਾ ਸਪਲੈਂਡਰ ਰਾਹੀ ਲੈ ਕੇ ਮੰਮਦੋਟ ਹਜਾਰਾ ਰੋਡ ਨੇੜੇ ਐਚ.ਪੀ.ਪੈਟਰੋਲ ਪੰਪ ਪੁੱਜੇ ਤਾ ਕਾਊਟਰ ਇੰਟੈਲੀਜੈਂਸ ਦੇ ਸਪੈਸ਼ਲ ਆਪਰੇਸ਼ਨ ਗਰੁੱਪ ਨੇ ਇਹਨਾ ਨੂੰ ਕਾਬੂ ਕਰਨ ਦੀ ਕੋਸਿਸ ਕੀਤੀ ਤਾ ਇਹਨਾ ਨੇ ਆਪਣਾ ਮੋਟਰਸਾਇਕਲ ਪੁਲਿਸ ਪਾਰਟੀ ਦੀ ਗੱਡੀ ਵਿੱਚ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਪਾਰਟੀ ਨੇ ਕਾਫੀ ਮੁਸ਼ੱਕਤ ਤੋ ਬਾਅਦ ਉਕਤ ਦੋਵਾਂ ਦੋਸੀਆ ਨੂੰ ਕਾਬੂ ਕਰ ਲਿਆ ਅਤੇ ਇਹਨਾ ਦੇ ਤਿੰਨ ਸਾਥੀ ਪਿਆਰਾ ਸਿੰਘ ਵਾਸੀ ਖੁੰਦਰ ਗੱਟੀ, ਚੰਨਣ ਸਿੰਘ ਵਾਸੀ ਲੱਖਾ ਸਿੰਘ ਵਾਲਾ ਅਤੇ ਕਾਲਾ ਸਿੰਘ ਵਾਸੀ ਨਿੱਕਾ ਮੇਘਾ ਮੌਕੇ ਤੋ ਭੱਜਣ ਵਿੱਚ ਕਾਮਯਾਬ ਹੋ ਗਏ। ਉਕਤ ਵਿਅਕਤੀ ਪਿਛਲੇ ਲੰਬੇ ਸਮੇ ਤੋ ਸਮੱਗਲਿੰਗ ਦੇ ਧੰਦੇ ਨਾਲ ਜੁੜੇ ਹੋਏ ਹਨ। ਰਣਦੀਪ ਸਿੰਘ ਦੇ ਭਰਾ ਸੰਦੀਪ ਸਿੰਘ ਉਰਫ ਸੀਪੂ ਪੁੱਤਰ ਸੁੱਚਾ ਸਿੰਘ ਵਾਸੀ ਧਨੌਏ ਕਲਾ ਉਪਰ ੪ ਕਿੱਲੋ ਹੈਰੋਇਨ ਦਾ ਮਕੱਦਮਾ ਨੰ: 33 ਮਿਤੀ 30.8.2009 ਥਾਣਾ ਘਰਿੰਡਾ ਵਿਖੇ ਦਰਜ ਹੈ ਜਿਸ ਵਿੱਚ ਇਹ ਭਗੌੜਾ ਹੈ। ਇਸ ਕੇਸ ਅਧੀਨ ਦਰਜ ਦੂਜੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਵੀ ਛਾਪਾਮਾਰੀ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਹਨਾਂ ਖਿਲਾਫ ਪਰਚਾ ਦਰਜ ਕਰਕੇ ਰਿਮਾਂਡ ਤੇ ਲੈਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply