
ਬਟਾਲਾ, 28 ਜਨਵਰੀ (ਨਰਿੰਦਰ ਸਿੰਘ ਬਰਨਾਲ) – ਜਿਲਾ ਪੱਧਰੀ ਗਣਤੰਤਰ ਦਿਵਸ ਖੇਡ ਸਟੇਡੀਅਮ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ।ਕੌਮੀ ਝੰਡਾ ਲਹਿਰਾਉਣ ਦੀ ਰਸਮ ਸ੍ਰੀ ਚੂਨੀ ਲਾਲ ਭਗਤ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਅਤੇ ਕਿਰਤ ਮੰਤਰੀ ਪੰਜਾਬ ਵੱਲੋ ਕੀਤਾ।ਇਸ ਮੌਕੇ ਜਿਥੇ ਦੇਸ਼ ਭਗਤਾਂ ਤੇ ਦੇਸ਼ ਦੇ ਜਵਾਨਾ ਨੂੰ ਯਾਂਦ ਕੀਤਾ ਗਿਆ, ਉਥੇ ਵੱਖ ਵੱਖ ਖੇਤਰਾਂ ਵਿਚ ਵਧੀਆ ਕਾਰਗੁਜਾਰੀ ਕਰਨ ਵਾਲੀਆਂ ਸਖਸੀਅਤਾਂ ਦਾ ਵੀ ਸਨਮਾਨ ਕੀਤਾ ਗਿਆ।ਇਸੇ ਲੜੀ ਅਧੀਨ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਧੁਪਸੜੀ (ਗੁਰਦਾਸਪੁਰ) ਦੇ ਲੈਕਚਰਾਰ ਅੰਗਰੇਜੀ ਸ੍ਰੀ ਮਤੀ ਸਤਿੰਦਰ ਕੌਰ ਕਾਹਲੋਂ ਵੀ ਸਨਮਾਨਿਤ ਕੀਤਾ ਗਿਆ।ਇਸ ਸਨਮਾਨ ਉਹਨਾਂ ਨੂੰ ਸਿਖਿਆ ਵਿਭਾਗ ਕੀਤੇ ਕੰਮਾ ਕਰਕੇ ਦਿਤਾ ਗਿਆ ਹੈ।ਜਿਕਰਯੌਗ ਹੈ ਕਿ ਸ੍ਰੀ ਮਤੀ ਸਤਿੰਦਰ ਕੌਰ ਨੇ ਧੂਪਸੜੀ ਸਕੂਲ ਵਿਚ ਸੱਭਿਆਚਾਰਕ ਗਤੀ ਵਿਧੀਆਂ ਵਿਚ ਮਾਣ ਮੱਤੀਆਂ ਪ੍ਰਾਪਤੀਆ ਕੀਤੀਆਂ ਹਨ।ਵੱਖ-ਵੱਖ ਬਲਾਕ ਪੱਧਰੀ, ਤਹਿਸੀਲ ਪੱਧਰੀ, ਜਿਲਾ ਪੱਧਰੀ ਤੋ ਇਲਾਵਾ ਸਟੇਟ ਪੱਧਰ ਤੇ ਸਨਮਾਨ ਪ੍ਰਾਪਤ ਕੀਤੇ ਹਨ।ਮੁਕਾਬਲਿਆਂ ਦੌਰਾਨ ਜੱਜ ਦੀ ਭੂਮਿਕਾ ਨਿਭਾਉਣ ਵਿਚ ਜਾਣੀ ਪਛਾਂਣੀ ਸ਼ਖਸ਼ੀਅਤ ਸਤਿੰਦਰ ਕੌਰ ਨੂੰ ਸਿਖਿਆ ਵਿਭਾਗ ਵਿਚ ਸਨਮਾਨ ਮਿਲਣ ਤੇ ਵਿਭਾਂਗ ਮਾਣ ਮਹਿਸੂਸ ਕਰ ਰਿਹਾ ਹੈ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ
ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਮੀਰੀ ਪੀਰੀ ਦੇ …
Punjab Post Daily Online Newspaper & Print Media