
ਪੱਟੀ, 3 ਫਰਵਰੀ (ਅਵਤਾਰ ਢਿੱਲੋ / ਰਣਜੀਤ ਮਾਹਲਾ) – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਵੀਸ਼ਰ ਸਭਾ ਮਾਝਾ ਜੋਨ ਦੀ ਅਹਿਮ ਮੀਟਿੰਗ ਪ੍ਰਧਾਨ ਗੁਰਿੰਦਰਪਾਲ ਸਿੰਘ ਬੈਂਕਾਂ ਅਤੇ ਮਾਝਾ ਜੋਨ ਪ੍ਰਧਾਨ ਗਿਆਨੀ ਸੇਵਾ ਸਿੰਘ ਸੁਰਸਿੰਘ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿਚ ਸਲਾਨਾ ਕਵੀਸ਼ਰ ਦਰਬਾਰ ਜੋ ਕਿ 19-20 ਮਾਰਚ ਨੂੰ ਗੁਰਦੁਆਰਾ ਮੰਜੀ ਸਾਹਿਬ ਤਰਨਤਾਰਨ ਵਿਖੇ ਕਰਵਾਇਆ ਜਾਂਦਾ ਹੈ, ਸਬੰਧੀ ਵਿਚਾਰਾਂ ਹੋਈਆਂ ਉਨਾਂ ਕਿਹਾ ਕਿ ਅਗਲੀ ਮੀਟਿੰਗ 5 ਫਰਵਰੀ ਨੂੰ ਗੁਰਦੁਆਰਾ ਮੰਜੀ ਸਾਹਿਬ ਤਰਨਤਾਰਨ ਵਿਖੇ ਕੀਤੀ ਜਾ ਰਹੀ ਹੈ। ਜਿਸ ਵਿਚ ਕਵੀਸ਼ਰ ਦਰਬਾਰ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ।ਉਬਨਾਂ ਨੇ ਸਾਰੇ ਹੀ ਕਵੀਸ਼ਰ ਸਹਿਬਾਨਾਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਪੁੱਜ ਕਿ ਆਪਣੇ ਕੀਮਤੀ ਸੁਝਾਅ ਕਮੇਟੀ ਨੂੰ ਦੇਣ ਤਾਂ ਜੋ ਕਵੀਸ਼ਰ ਦਰਬਾਰ ਨੂੰ ਸੁੱਚਜੇ ਢੰਗ ਨਾਲ ਨੇਪਰੇ ਚਾੜਿਆ ਜਾ ਸਕੇ।ਇਸ ਮੌਕੇ ਤੇ ਗਿਆਨੀ ਦਲਬੀਰ ਸਿੰਘ ਜੌੜ ਸਿੰਘਵਾਲਾ, ਗਿਆਨੀ ਮੱਸਾ ਸਿੰਘ, ਗਿਆਨੀ ਹਰੀ ਸਿੰਘ, ਗਿਆਨੀ ਗੁਰਬਚਨ ਸਿੰਘ, ਗਿਆਨੀ ਮੁਖਤਾਰ ਸਿੰਘ ਸੰਗਵਾਂ ਆਦਿ ਹਾਜਰ ਸਨ।
Punjab Post Daily Online Newspaper & Print Media