Wednesday, June 10, 2026

ਕਿਰਨ ਖੇਰ ਨੇ ਕਾਲਕਾ ਦੇ ਹੱਕ ਵਿੱਚ ਕੀਤਾ ਰੋਡ ਸ਼ੋਅ

PPN0502201509

ਨਵੀਂ ਦਿੱਲੀ, 5 ਫਰਵਰੀ (ਅੰਮ੍ਰਿਤ ਲਾਲ ਮੰਨਣ) – ਕਾਲਕਾ ਜੀ ਵਿਧਾਨ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਹਰਮੀਤ ਸਿੰਘ ਕਾਲਕਾ ਦੇ ਹੱਕ ਵਿੱਚ ਅੱਜ ਚੋਣ ਪ੍ਰਚਾਰ ਦੇ ਆਖਰੀ ਦਿਨ ਰੋਡ ਸ਼ੋਅ ਦੌਰਾਨ ਚੰਡੀਗੜ੍ਹ ਤੋਂ ਭਾਜਪਾ ਸਾਂਸਦ ਕਿਰਨ ਖੇਰ ਨੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ।ਰੋਡ ਸ਼ੋਅ ਈਸਟ ਆਫ ਕੈਲਾਸ਼ ਦੇ ਇਸਕੋਨ ਟੈਂਪਲ ਤੋਂ ਹੁੰਦਾ ਹੋਇਆ ਸ੍ਰੀਨਿਵਾਸ ਪੁਰੀ, ਗੜ੍ਹੀ, ਨਹਿਰੂ ਪਲੇਸ, ਕਾਲਕਾ ਜੀ ਤੋਂ ਹੁੰਦਾ ਹੋਇਆ ਗੋਬਿੰਦਪੁਰੀ ਪੁੱਜਾ।ਇਸ ਦੌਰਾਨ ਰਾਹ ਵਿੱਚ ਖੜੇ ਸੈਂਕੜੇ ਲੋਕਾਂ ਨੇ ਕਿਰਨ ਖੇਰ ਅਤੇ ਹਰਮੀਤ ਕਾਲਕਾ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਦੇ ਹੋਏ ਕਾਲਕਾ ਨੂੰ ਮੁੜ ਤੋਂ ਵਿਧਾਇਕ ਬਣਾਉਣ ਦਾ ਅਹਿਦ ਲਿਆ।ਰੋਡ ਸ਼ੋਅ ਵਿੱਚ ਅਕਾਲੀ ਦਲ ਦੇ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਬੀਬੀ ਮਨਪ੍ਰੀਤ ਕੌਰ ਕਾਲਕਾ ਅਤੇ ਭਾਜਪਾ ਆਗੂ ਧਰਮਬੀਰ ਵੀ ਮੌਜ਼ੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply